ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ
ਨਿਰਦੇਸ਼ਾ ਦੇ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹੇ `ਚ ਚੱਲ ਰਹੇ ਤਿੰਨ ਰੋਜਾ (16,17 ਅਤੇ 18 ਜੂਨ) ਮਾਈਗਰੇਟਰੀ ਪਲਸ ਪੋਲਿੳ ਰਾਉਂਡ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਰਦੇ ਹੋਏ 0 ਤੋਂ 5 ਸਾਲ ਦੇ 2447 ਬੱਚਿਆਂ ਨੂੰ ਪੋਲਿੳ ਰੋਕੂ ਬੂੰਦਾਂ ਪਿਲਾਈਆਂ ਗਈਆਂ।ਡਾ. ਨੈਨਾ ਨੇ ਦੱਸਿਆ ਕਿ ਜਿਲ੍ਹੇ ਨੂੰ ਪੋਲਿੳ ਮੁਕਤ ਰੱਖਣ ਲਈ ਸਿਹਤ ਵਿਭਾਗ ਪਠਾਨਕੋਟ ਵਲੋ ਜਿਲ੍ਹੇ ਦੀ ਮਾਈਗਰੇਟਰੀ ਆਬਾਦੀ ਦੇ 0 ਤੋ 5 ਸਾਲ ਦੇ ਲਗਭਗ 4851 ਬੱਚਿਆਂ ਨੂੰ ਪੋਲਿੳ ਬੂੰਦਾ ਪਿਲਾਉਣ ਦਾ ਟੀਚਾ ਮਿਥੀਆ ਗਿਆ ਹੈ।ਜਿਸ ਵਿੱਚ ਜਿਲ੍ਹੇ ਦੇ ਝੁੱਗੀ ਝੋਪੜੀ, ਸਲੱਮ, ਗੁਜਰ ਡੇਰੇ, ਭੱਠੇ, ਫੈਕਟਰੀਆਂ ਆਦਿ ਦੇ ਬੱਚੇ ਕਵਰ ਕੀਤੇ ਜਾਣੇ ਹਨ। ਪਹਿਲੇ ਦਿਨ 50.44% ਬੱਚੇ ਕਵਰ ਕਰ ਲਏ ਗਏ ਹਨ ਜਦਕਿ ਬਾਕੀ ਦੋ ਦਿਨਾ ਵਿੱਚ ਰਹਿੰਦਾ ਟੀਚਾ ਵੀ ਪੂਰਾ ਕਰ ਲਿਆ ਜਾਵੇਗਾ। ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚੜਾਉਣ ਲਈ 30 ਟੀਮਾ,12 ਸੁਪਰਵਾਈਜਰ ਅਤੇ 60 ਵੈਕਸੀਨੇਟਰ ਲਗਾਏ ਗਏ ਹਨ।
ਡਾ. ਕਿਰਨ ਬਾਲਾ ਨੇ ਦੱਸਿਆ ਕਿ ਪੋਲਿੳ ਦੀ ਬੀਮਾਰੀ ਨੂੰ ਖਤਮ ਕਰਨ ਲਈ ਇਸ ਮੁਹਿੰਮ ਦੀ ਸ਼ੁਰੂਆਤ 1995 ਵਿੱਚ ਕੀਤੀ ਗਈ ਸੀ।ਭਾਵੇ ਸਨ 2014 ਵਿੱਚ ਭਾਰਤ ਪੋਲਿੳ ਮੁਕਤ ਹੋ ਗਿਆ ਹੈ, ਪਰ ਅਜੇ ਵੀ ਦੇਸ਼ `ਤੇ ਇਸ ਬੀਮਾਰੀ ਦਾ ਖਤਰਾ ਬਣਿਆ ਹੋਇਆ ਹੈ, ਕਿਉਂਕਿ ਇਸ ਦੇ ਗੁਆਂਢੀ ਦੇਸ਼ਾਂ (ਪਾਕਿਸਤਾਨ ਤੇ ਅਫਗਾਨਿਸਤਾਨ) ਆਦਿ ਵਿੱਚ ਪੋਲਿੳ ਦਾ ਵਾਇਰਸ ਪਾਇਆ ਗਿਆ ਹੈ।ਸ਼ਹਿਰੀ ਬਲਾਕ ਪਠਾਨਕੋਟ ਡਾ. ਭੁਪਿੰਦਰ ਐਸ.ਐਮ.ੳ ਪਠਾਨਕੋਟ, ਬਲਾਕ ਘਰੋਟਾ ਡਾ. ਰੋਹਿਤ ਮਹਾਜਨ,ਬਲਾਕ ਬਧਾਣੀ ਡਾ. ਸੰਤੋਸ਼ ਕੁਮਾਰੀ ਅਤੇ ਬਲਾਕ ਨਰੋਟ ਜੈਮਲ ਸਿੰਘ ਡਾ. ਰਵੀਕਾਂਤ ਦੀ ਦੇਖ-ਰੇਖ ਹੇਠ ਕਵਰ ਕੀਤੇ ਜਾ ਰਹੇ ਹਨ।ਉਨ੍ਹਾ ਨੇ ਪਠਾਨਕੋਟ ਦੇ ਮਾਈਗਰੇਟਰੀ ਏਰੀਏ ਪੰਜਾਬ ਮਹਿਲ, ਭੱਠੇ ਆਦਿ ਦਾ ਮੁਆਇਨਾ ਕਰਦੇ ਹੋਏ ਟੀਮਾਂ ਨੂੰ ਹਦਾਇਤ ਕੀਤੀ ਕਿ ਕੋਈ ਬੱਚਾ ਇਸ ਖੁਰਾਕ ਤੋ ਵਾਂਝਾ ਨਾ ਰਹੇ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media