ਜੰਡਿਆਲਾ ਗੁਰੂ, 18 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ਼ ਦਾ 10 ਦਿਨਾਂ ਸਮਰ
ਕੈਂਪ ਸਮਾਪਤ ਹੋ ਗਿਆ।ਕੈਂਪ ਦੌਰਾਨ ਬੱਚਿਆਂ ਨੂੰ ਹਾਕੀ, ਕਬੱਡੀ, ਖੋ-ਖੋ, ਫੁੱਟਬਾਲ, ਵਾਲੀਬਾਲ ਤੇ ਐਥਲੈਟਿਕਸ ਦੇ ਖੇਡਾਂ ਦੀ ਟਰੇਨਿੰਗ ਦਿੱਤੀ ਗਈ।ਸਕੂਲ ਦੇ ਸਾਰੇ ਡੀ.ਪੀ.ਈ ਨੇ ਬੱਚਿਆਂ ਨੂੰ ਅਗਾਹਵਧੂ ਵਿੱਦਿਆ ਅਨੁਸਾਰ ਟੇ੍ਰਨਿਗ ਕਰਵਾਈ। ਕੈਂਪ ਵਿੱਚ ਬੱਚਿਆਂ ਦੀ ਖੁਰਾਕ ਦਾ ਖਾਸ ਧਿਆਨ ਰੱਖਿਆ ਗਿਆ।ਕੈਂਪ ਦੇ ਆਖਰੀ ਦਿਨ ਬੱਚਿਆਂ ਨੇ ਵਾਤਵਰਨ ਬਚਾਓ, ਬੇਟੀ ਬਚਾਓ ਤੇ ਬੇਟੀ ਪੜਾਓ ਦੇ ਨਾਲ ਬੇਟੀ ਖਿਡਾਓ ਦਾ ਨਾਅਰਾ ਦਿੰਦਿਆ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ।
ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਅਮਰਪ੍ਰੀਤ ਕੌਰ, ਡੀ.ਪੀ.ਈ ਸੁਖਵਿੰਦਰ ਸਿੰਘ, ਜਤਿੰਦਰ ਸਿੰਘ, ਸੰਤੋਖ ਸਿੰਘ, ਰੁਪਿੰਦਰ ਕੌਰ, ਮਨਜੀਤ ਸਿੰਘ ਪੱਪੀ, ਡਾ. ਜੋਗਿੰਦਰ ਸਿੰਘ ਢਿੱਲੋਂ, ਨੇ ਬੱਚਿਆਂ ਨਾਲ ਮਿਲ ਕੇ ਬੂਟੇ ਲਗਾਏ ਤੇ ਪ੍ਰਣ ਕੀਤਾ ਕਿ ਇਸ ਸਾਲ ਸਾਰੇ ਬੱਚੇ ਇੱਕ-ਇੱਕ ਬੂਟਾ ਜਰੂਰ ਲਗਾਉਣਗੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media