Sunday, July 26, 2026

ਹਿੰਦ-ਪਾਕਿ ਦੋਸਤੀ ਮੇਲੇ `ਤੇ ਕਰਵਾਏ ਜਾਣ ਵਾਲੇ ਸੈਮੀਨਾਰ `ਚ ਭਾਗ ਲੈਣਗੇ ਅੰਤਰਰਾਸ਼ਟਰੀ ਵਿਦਵਾਨ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਅਤੇ ਹਿੰਦ ਪਾਕਿ ਦੋਸਤੀ ਮੰਚ ਦੇ PUNJ1906201903Aਅਹੁੱਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਵਿੱਚ ਹਰ ਸਾਲ 14-15 ਅਗਸਤ ਨੂੰ ਆਯੋਜਿਤ ਕੀਤੇ ਜਾਣ ਵਾਲੇ ਹਿੰਦ ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਮੀਤ ਪ੍ਰਧਾਨ ਰੰਜੀਵ ਸ਼ਰਮਾ, ਪ੍ਰੈਸ ਸਕੱਤਰ ਰਜਿੰਦਰ ਸਿੰਘ ਰੂਬੀ, ਖਜ਼ਾਨਚੀ ਹਰਜੀਤ ਸਿੰਘ ਸਰਕਾਰੀਆ, ਹਿੰਦ ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਤੇ ਉਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੋਹਲ ਪ੍ਰਧਾਨ ਜਲੰਧਰ ਪ੍ਰੈਸ ਕਲੱਬ, ਡਾ. ਕਮਲੇਸ਼ ਸਿੰਘ ਦੁੱਗਲ, ਪ੍ਰੋ. ਉਮਿੰਦਰ ਜੌਹਲ, ਪਾਲ ਸਿੰਘ ਨੋਲੀ, ਸੋਹਨਾ ਪੁਰੇਵਾਲ ਤੇ ਹੋਰ ਮੈਂਬਰਾਂ ਸ਼ਾਮਲ ਹੋਏ।ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 14 ਅਗਸਤ ਨੂੰ ਦਿਨ ਦੇ ਸਮੇਂ ਇੱਕ ਵਿਸ਼ਾਲ ਸੈਮੀਨਾਰ ਕਰਵਾਇਆ ਜਾਵੇਗਾ।ਜਿਸ ਵਿੱਚ ਭਾਰਤ ਪਾਕਿਸਤਾਨ ਦੇ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਭਾਗ ਲੈਣਗੇ।ਉਸੇ ਦਿਨ ਸ਼ਾਮ ਨੂੰ ਅਟਾਰੀ ਵਿਖੇ ਗਾਇਕੀ ਦਾ ਇਕ ਸੁਰਮਈ ਪ੍ਰੋਗਰਾਮ ਕਰਵਾਇਆ ਜਾਵੇਗਾ।14-15 ਅਗਸਤ ਦੀ ਰਾਤ 12.00 ਵਜੇ ਅਟਾਰੀ-ਵਾਘਾ ਬਾਰਡਰ `ਤੇ ਮੋਮਬਤੀਆਂ ਜਗਾ ਕੇ 1947 ਵਿੱਚ ਦੇਸ਼ ਦੀ ਵੰਡ ਸਮੇਂ ਅਣਿਆਈ ਮੌਤ ਮਾਰੇ ਗਏ 10 ਲੱਖ ਦੇ ਕਰੀਬ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਭਾਰਤ-ਪਾਕਿ ਵਾਸੀਆਂ ਵਲੋਂ ਅਮਨ ਸ਼ਾਂਤੀ ਦਾ ਸੰਦੇਸ਼ ਦੇ ਕੇ ਇਸ ਖਿੱਤੇ ਵਿੱਚ ਅਮਨ ਦੀ ਬਹਾਲੀ ਦਾ ਹੋਕਾ ਦਿੱਤਾ ਜਾਵੇਗਾ।    
    ਅਕਾਦਮੀ ਵਲੋਂ ਇਸ ਸਮੇਂ ਹਰ ਵਰ੍ਹੇ ਛਪਣ ਵਾਲਾ ਵਾਰ ਮੈਗ਼ਜ਼ੀਨ ਪੰਜ ਪਾਣੀ ਰਲੀਜ਼ ਕੀਤਾ ਜਾਵੇਗਾ।ਇਸ ਵਾਰ ਦਾ ਮੈਗ਼ਜੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply