Sunday, September 27, 2026

ਪੱਤਰਕਾਰਾਂ ਦੇ ਵਫਦ ਨੇ ਸਿਹਤ ਮੰਤਰੀ ਨੂੰ ਸਿਹਤ ਬੀਮਾ ਯੋਜਨਾ ਦੇ ਲਾਭ ਦੇਣ ਲਈ ਦਿੱਤਾ ਮੈਮੋਰੈਂਡਮ

ਚੰਡੀਗੜ, 20 ਜੂਨ (ਪੰਜਾਬ ਪੋਸਟ ਬਿਊਰੋ) -ਇਥੇ ਪੰਜਾਬ ਅਤੇ ਚੰਡੀਗੜ ਜਰਨਲਿਸਟ ਯੂਨੀਅਨ ਦੇ ਵਫਦ ਵਲੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ Human Healthਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸਿਹਤ ਬੀਮਾ ਯੋਜਨਾ ਦੇ ਲਾਭ ਦੇਣ ਸਬੰਧੀ ਇਕ ਮੈਮੋਰੈਂਡਮ ਦਿੱਤਾ।
              ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਫਦ ਨੂੰ ਭਰੋਸਾ ਜਤਾਇਆ ਕਿ ਪੰਜਾਬ ਸਰਕਾਰ ਇਸ ਮਾਮਲੇ `ਤੇ ਗੰਭੀਰਤਾ ਨਾਲ ਵਿਚਾਰ ਕਰੇਗੀ।ਇਸ ਮੋਕੇ ਬਲਵਿੰਦਰ ਸਿੰਘ ਜੰਮੂ ਪੰਜਾਬ ਅਤੇ ਚੰਡੀਗੜ ਜਨਰਲਸਿਟ ਯੂਨੀਅਨ ਦੇ ਪ੍ਰਧਾਨ, ਜੈ ਸਿੰਘ ਛਿੱਬਰ ਸਕੱਤਰ, ਹਰਕੰਵਲਜੀਤ ਸਿੰਘ ਸੀਨੀਅਰ ਪੱਤਰਕਾਰ, ਅਸ਼ਵਨੀ ਚਾਵਲਾ ਮੈਂਬਰ ਅਤੇ ਗੁਰਉਪਦੇਸ਼ ਸਿੰਘ ਭੁੱਲਰ ਮੈਂਬਰ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply