ਪਠਾਨਕੋਟ, 22 ਜੂਨ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਮੂਹਿੰਮ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ
ਆਯੁਰਵੈਦਿਕ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ 5ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਜਿਸ ਵਿੱਚ ਡਿਪਟੀ ਕਮਿਸ਼ਨਰ ਰਾਮਵੀਰ ਤੋਂ ਇਲਾਵਾ ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫ਼ਸਰ, ਡਾ. ਮੋਹਨ ਲਾਲ ਅੱਤਰੀ, ਡਾ. ਕੁਲਵੰਤ ਕੌਰ ਜਿਲ੍ਹਾ ਆਰਯੁਵੈਦਿਕ ਅਫਸਰ, ਡਾ. ਜਤਿੰਦਰ ਸਿੰਘ ਨੋਡਲ ਅਫਸਰ, ਡਾ. ਵਿਪਨ ਨੋਡਲ ਅਫਸ਼ਰ, ਡਾ. ਜਸਵਿੰਦਰ ਨੋਡਲ ਅਫਸ਼ਰ, ਡਾ. ਰਜਿੰਦਰ ਨੋਡਲ ਅਫਸ਼ਰ, ਡਾ. ਪੰਕਜ, ਡਾ. ਸੋਨਮ, ਡਾ. ਰਿਤੂ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਕੁਲਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਬਲਦੇਵ ਰਾਜ ਡਿਪਟੀ ਡੀ.ਈ.ਓ, ਡਾ. ਸਚਿਨ, ਰਵਿੰਦਰ, ਡਾ. ਸੁਮਨ, ਡਾ. ਮੁਲਖਰਾਜ, ਡਾ. ਸਤੀਸ਼, ਅਭਿਸ਼ੇਕ, ਜਤਿਨ, ਅੰਕੁਸ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਆਮ ਲੋਕ ਸ਼ਾਮਲ ਹੋਏ ।
ਆਰਯੂਵੈਦਿਕ ਵਿਭਾਗ ਵਲੋਂ ਯੋਗ ਦੀ ਮਹੱਤਤਾ `ਤੇ ਰੋਸ਼ਨੀ ਪਾਈ ਗਈ ਅਤੇ ਮਾਸਟਰ ਟ੍ਰੇਨਰਾਂ ਨੇ ਯੋਗ ਅਭਿਆਸ ਅਤੇ ਯੋਗਾ ਆਸਨ ਕਰਵਾਏ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਜਿੱਥੇ ਵਿਅਕਤੀ ਦੀ ਬੁੱਧੀ ਅਤੇ ਮਾਨਸਿਕਤਾ ਦਾ ਵਿਕਾਸ ਹੁੰਦਾ ਹੈ, ਉੱਥੇ ਸਰੀਰਿਕ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ ਅਤੇ ਵਿਅਕਤੀ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਵਿਅਕਤੀ ਆਪਣੇ ਗੁੱਸੇ `ਤੇ ਵੀ ਕਾਬੂ ਪਾਉਂਦਾ ਹੈ।ਯੋਗਾ ਪਹਿਲਾ ਕਿਸੇ ਗੁਰੂ ਤੋਂ ਹੀ ਸਿੱਖਣਾ ਚਾਹੀਦਾ ਹੈ ਤਾਂ ਜੋ ਸਰੀਰਿਕ ਤੋਰ` ਤੇ ਪੂਰਨ ਲਾਭ ਪ੍ਰਾਪਤ ਹੋ ਸਕੇ।ਇਸ ਮੋਕੇ ਤੇ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਫ੍ਰੀ ਸੁਗਰ ਚੈਕਅੱਪ ਕੈਂਪ ਵੀ ਲਗਾਇਆ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media