Thursday, June 25, 2026

ਗੁਰੂ ਰਾਮਦਾਸ ਬਿਰਧ ਘਰ ਦੇ ਮੈਨੇਜਿੰਗ ਟਰੱਸਟੀ ਸਵ: ਓਕਾਰ ਸਿੰਘ ਸੰਧੂ ਦੀ ਚੋਥੀ ਸਲਾਨਾ ਬਰਸੀ ਮਨਾਈ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਅਕਾਸ਼ ਵਿਹਾਰ ਪਿੰਡ ਸੁਲਤਾਨਵਿੰਡ ਸਥਿਤ ਗੁਰੂ ਰਾਮਦਾਸ ਬਿਰਧ PUNJ2206201911ਘਰ ਦੇ ਮੈਨੇਜਿੰਗ ਟਰੱਸਟੀ ਸਵ: ਓਕਾਰ ਸਿੰਘ ਸੰਧੂ ਦੀ ਚੋਥੀ ਸਲਾਨਾ ਬਰਸੀ ਮਨਾਈ ਗਈ।ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।ਇਸ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ।ਪ੍ਰੋਗਰਾਮ ਵਿੱਚ ਬਿਰਧ ਘਰ ਦੇ ਟਰੱਸਟੀ ਖੁਸ਼ਵਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਇਸ ਮੌਕੇ ਹੋਰਨਾ ਤੋਂ ਇਲਾਵਾ ਦਲਜੀਤ ਸਿੰਘ, ਜਗਜੀਤ ਸਿੰਘ, ਦਲਬੀਰ ਸਿੰਘ, ਹਰਪਾਲ ਸਿੰਘ ਬਮਰਾਹ, ਮਨਜੀਤ ਸਿੰਘ ਮੰਜ਼ਲ, ਪਿਆਰਾ ਸਿੰਘ ਮਠਾਰੂ, ਗਿਆਨ ਸਿੰਘ, ਹਰਜਿੰਦਰ ਸਿੰਘ ਭੁੱਲਰ, ਸੁਰਜੀਤ ਸਿੰਘ ਭੁੱਲਰ ਆਦਿ ਵੀ ਹਾਜ਼ਰ ਸਨ।ਗੁਰੂ ਕਾ ਲੰਗਰ ਅਤੁੱਟ ਵਰਤਿਆ ।
 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply