Monday, September 21, 2026

3000 ਬੱਚਿਆਂ ਨੇ ਭਾਈ ਬਹਿਲੋ ਦੇ ਜਨਮ ਅਸਥਾਨ `ਚ ਲੱਗੇ ਸਮਰ ਕੈਂਪ ਵਿੱਚ ਲਿਆ ਹਿੱਸਾ

ਭੀਖੀ/ਮਾਨਸਾ, 24 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਨੇੜਲੇ ਪਿੰਡ ਭਾਈ ਬਹਿਲੋ ਦੇ ਜਨਮ ਅਸਥਾਨ ਫਫੜੇ ਭਾਈ ਕੇ ਵਿਖੇ ਸ਼਼੍ਰੀ ਗੁਰੂ ਨਾਨਕ ਦੇਵ ਜੀ ਦੇ PUNJ2406201902550 ਸਾਲਾ ਪ਼੍ਰਕਾਸ਼ ਪੁਰਬ ਨੂੰ ਸਮਰਪਿਤ ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਹਲਕਾ ਜੋਗਾ ਦੇ ਮੈਂਬਰ ਗੁਰਪ਼੍ਰੀਤ ਸਿੰਘ ਝੱਬਰ ਦੀ ਅਗਵਾਈ ਵਿੱਚ ਪਹਿਲੀ ਜੂਨ ਤੋਂ ਚਲੇ ਆ ਰਹੇ ਬੱਚਿਆਂ ਦੇ ਗੁਰਮਤਿ ਸਮਰ ਕੈਂਪ ਦੇ ਵਿੱਚ ਲਗਪਗ 3000 ਬੱਚਿਆਂ ਨੇ ਭਾਗ ਲਿਆ।ਸਾਰੇ ਬੱਚਿਆਂ ਵਿੱਚੋਂ ਪਾਸ ਹੋਣ ਵਾਲੇ 500 ਬੱਚਿਆਂ ਦਾ ਪੇਪਰ ਲਿਆ ਗਿਆ, ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਟਰਾਫੀ ਤੇ ਨਕਦ ਰਾਸ਼ੀ ਨਾਲ  ਸ਼਼੍ਰੋਮਣੀ ਕਮੇਟੀ ਦੇ ਪ਼੍ਰਧਾਨ ਭਾਈ ਗੋਬਿੰਦ ਸਿੰਘ ਲੋਗੋਂਵਾਲ ਵੱਲੋਂ ਸਨਮਾਨਿਤ ਕੀਤਾ ਗਿਆ।
        ਇਸ ਦੌਰਾਨ ਸੰਬੋਧਨ ਕਰਦਿਆਂ ਗੁਰਪ਼੍ਰੀਤ ਸਿੰਘ ਝੱਬਰ ਨੇ ਕਿਹਾ ਕਿ ਇਸ ਕੈਂਪ ਨਾਲ ਬੱਚਿਆਂ ਬਾਣੀ ਲੜ ਲੱਗਣ ਲਈ ਉਤਸਾਹ ਪਾਇਆ ਗਿਆ।ਉਹਨਾਂ ਐਸ.ਜੀ.ਪੀ.ਸੀ ਪ਼੍ਰਧਾਨ ਪਾਸੋਂ ਮੰਗ ਕੀਤੀ ਕਿ ਹਰ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਪਿੰਡ ਗੁਰ ਇਤਿਹਾਸ ਨਾਲ ਸਬੰਧਿਤ ਭੇਟਾ ਰਹਿਤ ਸਾਹਿਤ ਰੱਖਿਆ ਜਾਵੇ ਤਾਂ ਕਿ ਹਰ ਇੱਕ ਸਿੱਖ ਗੁਰਬਾਣੀ ਨਾਲ ਜੁੜ ਸਕੇ।ਉਹਨਾਂ ਨੇ ਐਸ.ਜੀ.ਪੀ.ਸੀ ਪ਼੍ਰਧਾਨ ਅੱਗੇ ਮੰਚ ਉਪਰ ਇਹ ਵੀ ਰੋਸ ਪ਼੍ਰਗਟ ਕੀਤਾ ਕਿ ਐਸ.ਜੀ.ਪੀ.ਸੀ ਦੇ ਧਰਮ ਪ਼੍ਰਚਾਰ ਕਮੇਟੀ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਤਨਦੇਹੀ ਆਪਣੀ ਡਿਊਟੀ ਨਹੀਂ ਨਿਭਾਅ ਰਹੇ ਜਿਸ ਕਾਰਨ ਉਹ ਇਸ ਸਮਾਗਮ ਦੌਰਾਨ ਬੱਚਿਆਂ ਤੱਕ ਪੂਰੀ ਸਮੱਗਰੀ ਨਹੀਂ ਪੁੱਜਦੀ ਨਹੀਂ ਕਰ ਸਕੇ। ਇਸ ਉਪਰਾਲੇ ਲਈ ਉਹਨਾਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
        ਸਮੂਹ ਸੰਗਤ ਨੂੰ ਸੰਬੋਧਨ ਕਰਦੇ ਹੋਏ ਪ਼੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਉਤਸਵ ਦੇ ਸਬੰਧ ਵਿੱਚ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।ਜੇਤੂ ਬੱਚਿਆਂ ਦਾ ਸਨਮਾਨ ਕਰਨ ਮੌਕੇ ਉਹਨਾਂ ਖੁਸ਼ੀ ਪ਼੍ਰਗਟ ਕੀਤੀ ਕਿ ਗੁਰਦੁਆਰਾ ਪ਼੍ਰਬੰਧਕ ਕਮੇਟੀ ਅਜਿਹੇ ਉਪਰਾਲਿਆਂ ਸਦਾ ਅੱਗੇ ਹੋ ਕੇ ਮੱਦਦ ਕਰੇਗੀ।ਪੱਤਰਕਾਰਾਂ ਨਾਲ ਸ਼਼੍ਰੀ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਪਾਕਿਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਬਿਨਾ ਵੀਜਾ ਦਰਸ਼ਨ ਕਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ।
    ਇਸ ਮੌਕੇ ਅਕਾਲੀ ਦਲ ਜ਼ਿਲ੍ਹਾ ਪ਼੍ਰਧਾਨ ਗੁਰਮੇਲ ਸਿੰਘ ਫਫੜੇ, ਬਲਰਾਜ ਸਿੰਘ ਧਲੇਵਾਂ, ਗੁਰਤੇਜ ਸਿੰਘ ਸਮਾਓਂ, ਬਲਜੀਤ ਸਿੰਘ ਅਤਲਾ, ਪ਼੍ਰੋ. ਗੁਰਦੀਪ ਸਿੰਘ ਭੁਪਾਲ ਤੋਂ ਵੱਡੀ ਗਿਣਤੀ ਬੱਚੇ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply