Wednesday, June 24, 2026

ਪਰਮਿੰਦਰ ਢੀਂਡਸਾ ਦੁਬਾਰਾ ਬਣੇ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ

PUNJ2606201914ਲੌਂਗੋਵਾਲ, 26 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਸਾਲ 2019-2023 ਲਈ ਨਵੀਂ ਮੈਨੇਜਮੈਂਟ ਕਮੇਟੀ ਦੀ ਚੌਣ ਪੀ.ਸੀ.ਏ.ਸਟੇਡੀਅਮ ਮੋਹਾਲੀ ਵਿਖੇ ਕਰਵਾਈ ਗਈ।ਜਿਸ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੂੰ ਦੁਬਾਰਾ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ।ਚੋਣ ਰਿਟਰਨਿੰਗ ਅਫਸਰ ਵਜੋਂ ਜਸਟਿਸ ਅਮਰਨਾਥ ਜਿੰਦਲ ਨੇ ਨਤੀਜਾ ਐਲਾਨਿਆ।ਜਦੋਂਕਿ ਭਾਰਤ ਸਰਕਾਰ ਦੇ ਆਬਜ਼ਰਵਰ ਵਜੋਂ ਸ਼੍ਰੀਮਤੀ ਲਲਿਤਾ ਸ਼ਰਮਾ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਆਬਜਰਵਰ ਐਸ.ਐਮ ਬਾਲੀ ਮੌਜੂਦ ਰਹੇ।
ਸਾਲ 2019 ਤੋਂ 2023 ਤੱਕ ਦੇ 4 ਸਾਲਾਂ ਲਈ ਚੁਣੀ ਗਈ ਇਸ ਮੈਨੇਜਮੈਂਟ ਕਮੇਟੀ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੂੰ ਪ੍ਰਧਾਨ, ਮਨਜੀਤ ਸਿੰਘ ਜੀ.ਕੇ ਨੂੰ ਸੀਨੀਅਰ ਵਾਈਸ ਪ੍ਰਧਾਨ, ਮਨਿੰਦਰ ਪਾਲ ਸਿੰਘ ਨੂੰ ਸਕੱਤਰ ਜਨਰਲ, ਪ੍ਰਤਾਪ ਜਾਧਵ ਨੂੰ ਸਰਪ੍ਰਸਤ ਅਤੇ ਓਂਕਾਰ ਸਿੰਘ ਨੂੰ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।
    ਪਰਮਿੰਦਰ ਸਿੰਘ ਢੀਂਡਸਾ ਨੂੰ ਵਧਾਈ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਕੋਰ ਕਮੇਟੀ ਮੈਂਬਰ ਵਿਨਰਜੀਤ ਸਿੰਘ ਗੋਲਡੀ, ਅਕਲਾੀ ਦਲ ਸੂਬਾ ਮੀਤ ਪ੍ਰਧਾਨ ਰਾਜਿੰਦਰ ਦੀਪਾ, ਜਿਲਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ, ਰਵਿੰਦਰ ਗੋਰਖਾ, ਬਿੱਟੀ ਪਨੇਸਰ, ਇਸਤਰੀ ਅਕਾਲੀ ਦਲ ਪ੍ਰਧਾਨ ਮੈਡਮ ਸੁਨੀਤਾ ਸ਼ਰਮਾ, ਭਾਜਪਾ ਜਿਲਾ ਉਪ-ਪ੍ਰਧਾਨ ਸੁਰਨੇਸ਼ ਸਿੰਗਲਾ, ਸੀਨੀਅਰ ਅਕਾਲੀ ਆਗੂ ਮਾਸਟਰ ਰਚਨਾ ਰਾਮ, ਸੀਨੀਅਰ ਭਾਜਪਾ ਆਗੂ ਜਤਿੰਦਰ ਕਾਲੜਾ, ਰਾਸ਼ਟਰੀ ਕਿਸਾਨ ਮੋਰਚਾ ਦੇ ਉਪ ਪ੍ਰਧਾਨ ਸਤਵੰਤ ਪੂਨੀਆ, ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਮਨ ਪੂਨੀਆ, ਭਾਜਪਾ ਸੂਬਾ ਕਮੇਟੀ ਮੈਂਬਰ ਪ੍ਰੇਮ ਗੁਗਨਾਨੀ, ਸੀਨੀਅਰ ਭਾਜਪਾ ਆਗੂ ਵਿਨੋਦ ਗੁਪਤਾ, ਸਾਬਕਾ ਜਿਲਾ ਪ੍ਰਧਾਨ ਲਾਜਪਤ ਰਾਏ ਗਰਗ, ਜਿਲਾ ਜਨਰਲ ਸਕੱਤਰ ਕੁਲਦੀਪ ਗੁਲਾੜ੍ਹੀ, ਸੀਨੀਅਰ ਭਾਜਪਾ ਆਗੂ ਸ਼ੰਕਰ ਬਾਂਸਲ, ਸੂਬਾ ਕਮੇਟੀ ਮੈਂਬਰ ਵਿਨੋਦ ਸਿੰਗਲਾ, ਜਿਲਾ ਜਨਰਲ ਸਕੱਤਰ ਡਾ. ਜਗਮਹਿੰਦਰ ਸੈਣੀ, ਭਾਜਪਾ ਓ.ਬੀ.ਸੀ.ਸੈਲ ਦੇ ਸੂਬਾ ਸਕੱਤਰ ਰਿਸ਼ੀਪਾਲ ਖੇਰਾ, ਜਿਲਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਮਨਪ੍ਰੀਤ ਨਮੋਲ, ਭਾਜਪਾ ਮੰਡਲ ਪ੍ਰਧਾਨ ਯੋਗੇਸ਼ ਗਰਗ, ਪਰਮਿੰਦਰ ਗੋਇਲ, ਕੌਂਸਲਰ ਮੋਨਿਕਾ ਗੋਇਲ, ਰਾਕੇਸ਼ ਕੁਮਾਰ ਟੋਨੀ, ਮੁਕੇਸ਼ ਵਰਮਾ, ਸੰਦੀਪ ਜਿੰਦਲ, ਵਪਾਰ ਸੈਲ ਦੇ ਜਿਲਾ ਪ੍ਰਧਾਨ ਤਰਸੇਮ ਕੁਮਾਰ ਦਿੜਬਾ, ਅਸ਼ਵਨੀ ਸਿੰਗਲਾ, ਕੌਂਸਲਰ ਲਹਿਰਾਗਾਗਾ ਸੰਦੀਪ ਦੀਪੂ, ਜਤਿਨ ਗੁਗਨਾਨੀ, ਰਜਤ ਸ਼ਰਮਾ, ਮੋਹਿਤ ਗਰਗ, ਯੁਗੇਸ਼ ਸੇਠੀ ਆਦਿ ਸਮੇਤ ਹੋਰ ਵੀ ਸ਼ਾਮਿਲ ਸਨ।
 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply