ਲੌਂਗੋਵਾਲ, 26 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਦੇ ਅਗਰਵਾਲ ਭਾਈਚਾਰੇ ਦੇ ਗਰਗ ਪਰਿਵਾਰ ਵਿਚੋਂ ਪੀ.ਏ.ਡੀ.ਬੀ ਲਹਿਰਾਗਾਗਾ ਦੇ ਮੈਨੇਜਰ ਸੁਰਿੰਦਰ ਗਰਗ ਅਤੇ ਪ੍ਰਸਿੱਧ ਪੱਤਰਕਾਰ ਅਤੇ ਸਮਾਜ ਸੇਵੀ ਰੋਹਿਤ ਗਰਗ ਦੇ ਪੂਜਨੀਕ ਮਾਤਾ ਸੀਤਾ ਰਾਣੀ ਪਿਛਲੇ ਦਿਨੀਂ ਪਰਲੋਕ ਸਿਧਾਰ ਗਏ ਸਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਦੇ ਭੋਗ ਅੱਜ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਪਾਏ ਗਏ।ਇਸ ਸਮੇਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ, ਸੱਭਿਆਚਾਰਕ ਕਲਚਰਲ ਦੇ ਡਾਇਰੈਕਟਰ ਅਤੇ ਪੰਜਾਬੀ ਜਗਤ ਦੇ ਪ੍ਰਸਿੱਧ ਕਲਾਕਾਰ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ), ਸਮਾਜ ਵਿਚ ਲੋਕ ਭਲਾਈ ਦੇ ਕੰਮਾਂ ਵਿਚ ਮੋਹਰੀ ਸੰਸਥਾਵਾਂ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਕੰਨਫੈਡਰੇਸ਼ਨ ਫਾਰ ਚੈਲੇਂਜ਼ਡ ਪਰਸਨਜ਼, ਆਜਾਦ ਹੈਂਡੀਕੈਪਡ ਐਸੋਸੀਏਸ਼ਨ (ਪੰਜਾਬ), ਰਾਹਤ ਫਾਊਂਡੇਸ਼ਨ, ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਦੇ ਅਹੁਦੇਦਾਰਾਂ ਅਤੇ ਬੁੱਧੀਜੀਵੀ ਵਰਗ ਤੋਂ ਡਾ. ਸਤਪਾਲ ਸਿੰਗਲਾ, ਕਿ੍ਰਸ਼ਨ ਸੰਦੋਹਾ, ਸੁਮੇਰ ਗਰਗ ਅਤੇ ਪੱਤਰਕਾਰ ਭਾਈਚਾਰੇ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਮਾਤਾ ਸੀਤਾ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਸਮੇਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਕਥਾਵਾਚਕ ਤਿਰਲੋਕ ਧੀਮਾਨ ਨੇ ਕੀਰਤਨ ਕੀਤਾ।ਆਮ ਆਦਮੀ ਪਾਰਟੀ ਤੋਂ ਹਲਕਾ ਵਿਧਾਇਕ ਅਮਨ ਅਰੋੜਾ, ਯਾਦਵਿੰਦਰ ਰਾਜਾ, ਐਡਵੋਕੇਟ ਹਰਦੀਪ ਭਰੂਰ, ਕਾਂਗਰਸ ਪਾਰਟੀ ਤੋਂ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਸੂਬਾ ਸਕੱਤਰ ਅਤੇ ਕਿਸਾਨ ਸੈਲ ਦੇ ਸੂਬਾ ਚੇਅਰਮੈਨ ਹਰਿੰਦਰ ਸਿੰਘ ਲਖਮੀਰਵਾਲਾ, ਸੀਨੀਅਰ ਕਾਂਗਰਸੀ ਆਗੂ ਜਗਦੇਵ ਸਿੰਘ ਜੱਗਾ ਦੌਲੇਵਾਲ, ਯਾਦਵਿੰਦਰ ਸਿੰਘ ਮੰਡੇਰ, ਸੀਨੀਅਰ ਯੂਥ ਕਾਂਗਰਸੀ ਆਗੂ ਬਲਵੀਰ ਸਿੰਘ ਮਾਨ (ਬੀ.ਓ), ਬਲਵਿੰਦਰ ਸਿੰਘ ਧਾਲੀਵਾਲ, ਭਾਜਪਾ ਦੇ ਸੀਨੀਅਰ ਆਗੂ ਸ਼ੰਕਰ ਬਾਂਸਲ, ਸ਼ੋਮਣੀ ਅਕਾਲੀ ਦਲ ਤੋਂ ਸਾਬਕਾ ਜਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ, ਰਾਮਪਾਲ ਸਿੰਘ ਬੈਣੀਵਾਲ, ਅਗਰਵਾਲ ਭਾਈਚਾਰੇ ਤੋਂ ਕੌਂਸਲਰ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਮਨਪ੍ਰੀਤ ਬਾਂਸਲ, ਵਿਕਰਮ ਗਰਗ (ਵਿੱਕੀ), ਮਹਿਲਾ ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਸ਼ਸ਼ੀ ਗਰਗ, ਰੇਵਾ ਛਾਹੜੀਆ, ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀਯ ਵਿਸ਼ਵ ਵਿਦਿਆਲਿਆ ਤੋਂ ਸੈਂਟਰ ਇੰਚਾਰਜ ਮੀਰਾਂ ਭੈਣ ਜੀ ਅਤੇ ਵੱਖ-ਵੱਖ ਅਦਾਰਿਆਂ ਤੋਂ ਪਹੁੰਚੇ ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ਲੱਡਾ, ਅਨਿਲ ਕਾਦਿਆਨ, ਤਰਲੋਚਨ ਗੋਇਲ, ਮਲਕੀਤ ਸਿੰਘ ਜੰਮੂ, ਮਨਪ੍ਰੀਤ ਸਿੰਘ ਨੀਲੋਵਾਲ, ਰਾਕੇਸ਼ ਸ਼ਰਮਾ, ਰਤਨ ਦੇਵ ਵਰਮਾ, ਕ੍ਰਿਪਾਲ ਸਿੰਘ ਸੰਧੇ ਆਦਿ ਨੇ ਗਰਗ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media