ਲੋਕ ਸਭਾ ਵਿੱਚ ਉਠਾਇਆ ਅਟਾਰੀ-ਵਾਹਗਾ ਸਰਹੱਦ ਦੇ ਕੁੱਲੀਆਂ ਤੇ ਵਪਾਰੀਆਂ ਦਾ ਮੁੱਦਾ
ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਗਰੀ ਤੋਂ ਦੂਸਰੀ ਵਾਰ ਸੰਸਦ ਮੈਂਬਰ ਬਣੇ ਲੋਕ ਸਭਾ ਵਿੱਚ ਪੁੱਜੇ ਨੌਜੁਆਨ ਕਾਂਗਰਸੀ ਆਗੂ
ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਅਟਾਰੀ-ਵਾਹਗਾ ਸਰਹੱਦ ਦੇ ਕੁੱਲੀਆਂ ਅਤੇ ਵਪਾਰੀਆਂ ਦੇ ਮੁੱਦੇ ਨੂੰ ਉਠਾ ਕੇ ਇਸ ਅਹਿਮ ਮਸਲੇ `ਤੇ ਕੇਂਦਰ ਸਰਕਾਰ ਦਾ ਧਿਆਨ ਖਿੱਚਿਆ ਹੈ।
ਔਜਲਾ ਨੇ ਸੰਸਦ ਵਿੱਚ ਭਾਰਤ ਪਾਕਿਸਤਾਨ ਦਰਮਿਆਨ ਅਟਾਰੀ-ਵਾਹਗਾ ਸਰਹੱਦ ਰਾਹੀਂ ਹੁੰਦੇ ਵਪਾਰ ਦੇ ਬੰਦ ਹੋਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਕਿਹਾ ਕਿ ਬੀਤੀ 16 ਫਰਵਰੀ ਨੂੰ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਹੁੰਦੇ ਵਪਾਰ ਤੇ 200 ਪ੍ਰਤੀਸ਼ਤ ਕਸਟਮ ਡਿਊਟੀ ਲਗਾ ਦਿੱਤੀ।ਜਿਸ ਕਰਕੇ ਗੁਆਂਢੀ ਮੁਲਕ ਨਾਲ ਹੁੰਦਾ ਵਪਾਰ ਬਿਲਕੁੱਲ ਬੰਦ ਹੋਣ ਦੇ ਕਿਨਾਰੇ `ਤੇ ਪੁੱਜ ਗਿਆ ਤੇ ਅਟਾਰੀ ਜੇ.ਸੀ.ਪੀ ਤੇ ਪੁਸ਼ਤੈਨੀ ਕੰਮ ਕਰਦੇ ਕਰੀਬ 5 ਹਜਾਰ ਕੁੱਲੀਆਂ ਦੇ ਪਰਿਵਾਰ ਬੇਰੁਜ਼ਗਾਰ ਹੋ ਗਏ।ਜਿਸ ਕਾਰਨ ਉਨ੍ਹਾਂ ਦੇ ਚੁੱਲਿਆਂ ‘ਚ ਬਲਣ ਵਾਲੀ ਅੱਗ ਵੀ ਠੰਢੀ ਹੋਣ ਕਿਨਾਰੇ ਪੁੱਜ ਗਈ ਹੈ।ਔਜਲਾ ਨੇ ਕਿਹਾ ਕਿ 16 ਫਰਵਰੀ ਤੋਂ ਪਹਿਲਾਂ ਅਟਾਰੀ ਸਰਹੱਦ ਦੀ ਸਾਂਝੀ ਚੈਕ ਪੋਸਟ (ਜੇ.ਸੀ.ਪੀ) ਅੰਦਰ ਕਰੋੜਾਂ ਰੁਪਏ ਦੇ ਡਰਾਈ ਫਰੂਟ, ਸੀਮੈਂਟ ਅਤੇ 500 ਟਨ ਪੱਥਰ ਡੰਪ ਹੋ ਗਿਆ ਜਿਸ `ਤੇ ਕੇਂਦਰ ਸਰਕਾਰ ਵਲੋਂ 200 ਪ੍ਰਤੀਸ਼ਤ ਕਸਟਮ ਡਿਊਟੀ ਲਗਾਏ ਜਾਣ ਨਾਲ ਵਪਾਰੀਆਂ ਤੇ ਬਹੁਤ ਵੱਡਾ ਵਿੱਤੀ ਬੋਝ ਪੈ ਗਿਆ।ਔਜਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਟਾਰੀ-ਵਾਹਗਾ ਸਾਂਝੀ ਚੈੱਕ ਪੋਸਟ ਅੰਦਰ 16 ਫਰਵਰੀ ਤੋਂ ਪਹਿਲਾਂ ਪੁੱਜੇ ਸਮਾਨ ਤੇ ਕਸਟਮ ਡਿਊਟੀ ਮਾਫ ਕਰਕੇ ਕਰੋੜਾਂ ਰੁਪਏ ਦਾ ਸਮਾਨ ਵਪਾਰੀਆਂ ਦੇ ਹਵਾਲੇ ਕੀਤਾ ਜਾਵੇ।ਔਜਲਾ ਨੇ ਕਿਹਾ ਕਿ ਸਰਹੱਦ ਤੇ ਕੰਮ ਕਰਦੇ 5 ਹਜਾਰ ਦੇ ਕਰੀਬ ਕੁੱਲੀਆਂ ਦੇ ਮੁੱੜ ਵਸੇਬੇ ਲਈ ਭਾਰਤ-ਪਾਕਿਸਤਾਨ ਵਪਾਰ ਨੂੰ ਮੁੜ ਸ਼ੁਰੂ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media