ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ’ਤੇ ਸਿਵਲ ਸਰਜਨ ਪਠਾਨਕੋਟ ਡਾ. ਸਿੰਗਾਰਾ ਸਿੰਘ ਦੀ ਪ੍ਰਧਾਨਗੀ `ਚ ਜਿਲੇ੍ਹ ਨੂੰ ਨਸ਼ੇ ਦੀ ਮਾਰ ਤੋਂ ਬਚਾਉਣ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ “ਨਸ਼ਾ ਵਿਰੋਧੀ” ਜਾਗਰੂਕਤਾ ਰੈਲੀ ਕੱਢੀ ਗਈ।ਜਿਸ ਨੂੂੰ ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਨਵਾਇਰਮੈਂਟ ਪਾਰਕ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪਠਾਨਕੋਟ, ਪਰਮਪਾਲ ਸਿੰਘ ਡੀ.ਡੀ.ਪੀ.ਓ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਡਾ. ਸੋਨੀਆ ਮਿਸ਼ਰਾ, ਡਾ. ਪ੍ਰਿਅੰਕਾ ਜੀ.ਓ.ਜੀ ਦੇ ਮੈਂਬਰ ਇਸ ਸਮੇਂ ਹਾਜ਼ਰ ਸਨ।
ਆਡੀਟੋਰੀਅਮ ਪਠਾਨਕੋਟ ਵਿਖੇ ਆਯੋਜਿਤ ਇੱਕ ਜਾਗਰੂਕਤਾ ਸੈਮੀਨਾਰ ਵਿੱਚ ਡਿਪਟੀ ਕਮਿਸ਼ਨਰ ਰਾਮਵੀਰ ਬਤੌਰ ਮੁੱਖ ਮਹਿਮਾਨ ਵਜੋਂ ਅਤੇ ਵੀ.ਐਸ. ਸੋਨੀ ਐਸ.ਐਸ.ਪੀ ਪਠਾਨਕੋਟ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ।ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ ਨੇ ਸੈਮੀਨਾਰ ਵਿੱਚ ਪਹੁੰ
ਚੇ ਸਾਰੇ ਲੋਕਾਂ ਦਾ ਸਵਾਗਤ ਕੀਤਾ ਗਿਆ ਅਤੇ ਨਸ਼ੇ ਖਿਲਾਫ ਆਪਣੇ ਵਿਚਾਰ ਰੱਖੇ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਨਸ਼ਾ ਇਨਸਾਨ ਨੂੰ ਮਾਨਸਿਕ, ਸਰੀਰਕ ਅਤੇ ਆਰਥਿਕ ਤੌਰ `ਤੇ ਵੀ ਕਮਜ਼ੋਰ ਕਰ ਦਿੰਦਾ ਹੈ ਜਿਸ ਕਾਰਨ ਉਹ ਖੁਦਕੁਸ਼ੀ ਦੇ ਰਾਹ ਵੱਲ ਨੂੰੁ ਚੱਲ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਤਸਕਰੀ ਨੰੁੂ ਰੋਕਣ ਅਤੇ ਪਠਾਨਕੋਟ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਰੇ ਜਿਲੇ੍ਹ ਵਾਸੀਆਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ।ਇਸ ਲਈ ਸਭ ਤੋਂ ਪਹਿਲਾਂ ਨਸ਼ਾ ਕਰਨ ਵਾਲਿਆਂ ਦੇ ਪਰਿਵਾਰਾਂ ਨੰੁੂ ਅੱਗੇ ਆ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਗੁਪਤ ਸੂਚਨਾ ਪੁਲਿਸ ਨੂੰ ਦੇਣੀ ਪਵੇਗੀ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਵੀੋ ਨਸ਼ੇ ਦੀ ਰੋਕਥਾਮ ਲਈ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋਂ ਛੁਡਾਉਣ ਲਈ ਨਸ਼ਾ ਛਡਾਉ ਕੇਂਦਰਾਂ ਵਿੱਚ ਓਟ ਸੈਂਟਰ ਵੀ ਸ਼ੁਰੂ ਕੀਤੇ ਗਏ ਹਨ। ਜੇਕਰ ਕੋਈ ਵੀ ਇਨਸਾਨ ਨਸ਼ਾ ਛੱਡਣਾ ਚਾਹੰੁਦਾ ਹੈ ਉਹ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾੳ ਕੇਂਦਰ ਵਿੱਚ ਆਪਣਾ ਇਲਾਜ ਮੁਫਤ ਕਰਵਾ ਸਕਦਾ ਹੈ।ਇਨਾਂ ਕੇਂਦਰਾਂ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਦੇ ਨਾਲ ਨਾਲ ਮੁਫਤ ਸਲਾਹ ਵੀ ਦਿੱਤੀ ਜਾਂਦੀ ਹੈ ਤਾਂ ਜੋ ਅੱਗੇ ਜਾ ਕੇ ਮੁੜ ਨਸ਼ੇ ਦੇ ਜਾਲ ਵਿੱਚ ਨਾ ਫਸ ਸਕਣ। ਇਸ ਤੋ ਇਲਾਵਾ ਮਰੀਜਾਂ ਲਈ ਮੁਫਤ ਐਕਸਰੇ, ਖੁਨ ਦੀ ਜਾਂਚ, ਦਵਾਈਆਂ ਦੇ ਨਾਲ ਨਾਲ ਕਾਂਉਸਿਲਿੰਗ ਅਤੇ ਯੋਗ ਆਦਿ ਦੀਆ ਸੁਵਿਧਾਵਾਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ।
ਵੀ.ਐਸ ਸੋਨੀ ਐਸ.ਐਸ.ਪੀ ਪਠਾਨਕੋਟ ਨੇ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਸਿਹਤ ਲਈ ਬਹੁਤ ਹਾਨੀਕਾਰਕ ਹੈ।ਉਨ੍ਹਾਂ ਕਿਹਾ ਕਿ ਇਨਾਂ ਹੀ ਨਹੀਂ ਸਗੋਂ ਅੱਜ ਦੀ ਯੂਵਾ ਪੀੜੀ ਮਾਨਵ ਜੀਵਨ ਦੇ ਬਚਾਓ ਲਈ ਬਣੀਆਂ ਦਵਾਈਆਂ ਦਾ ਉਪਯੋਗ ਨਸ਼ਿਆਂ ਦੇ ਰੂਪ ਵਿੱਚ ਕਰਨ ਲੱਗ ਪਈ ਹੈ, ਜਿਸ ਨਾਲ ਦੇਸ਼ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਤਬਾਹ ਹੋ ਰਿਹਾ ਹੈ।
ਇਸ ਵਿਸ਼ੇਸ਼ ਮੌਕੇ ਪਠਾਨਕੋਟ ਦੇ ਵਿਅੰਗ ਕਲਾਕਾਰ ਰਜਿੰਦਰ ਟਾਰਜਨ ਅਤੇ ਕਮਲ ਭੱਟੀ ਵੱਲੋਂ ਨਸ਼ਿਆਂ ਖਿਲਾਫ ਇੱਕ ਸਕਿੱਟ ਵੀ ਪੇਸ਼ ਕੀਤੀ ਗਈ। ਸਮਾਰੋਹ ਦੋਰਾਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਚਲਾਏ ਜਾ ਰਹੇ ਓਟ ਸੈਂਟਰ ਵਿੱਚ ਕੌਂਸਲਰ ਵਜੋਂ ਸੇਵਾਵਾਂ ਦੇ ਰਹੇ ਮਨਭਾਵਨ ਸਿੰੰਘ, ਸਮਾਜਿਕ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਸਮਾਜ ਸੇਵੀ ੀ ਵਿਜੈ ਪਾਸੀ, ਪਿੰਡ ਮੀਲਵਾਂ ਦੀ ਸਰਪੰਚ ਸ੍ਰੀਮਤੀ ਸਰਿਸਟਾ ਦੇਵੀ, ਪਿੰਡ ਪਠਾਨਚੱਕ ਦੀ ਸਰਪੰਚ ਸ੍ਰੀਮਤੀ ਛਿੰਦੋ ਦੇਵੀ, ਪੰਜਾਬ ਪੁਲਿਸ ਤੋਂ ਏ.ਐਸ.ਆਈ ਰਾਜੀਵ ਕੁਮਾਰ ਆਦਿ ਨੂੰ ਆਪਣੇ ਆਪਣੇ ਖੇਤਰ ਅੰਦਰ ਵਧੀਆ ਸੇਵਾਵਾਂ ਦੇਣ `ਤੇ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ।ਸਮਾਰੋਹ ਦੇ ਅੰਤ ਵਿੱਚ ਅਰਸ਼ਦੀਪ ਸਿੰਘ ਐਸ.ਡੀ.ਐਮ ਵੱਲੋਂ ਨਸ਼ਿਆਂ ਖਿਲਾਫ ਆਪਣੀ ਨੈਤਿਕ ਜਿਮੇਦਾਰੀ ਸਮਝਦੇ ਹੋਏ ਸਹੁੰ ਕਰਵਾਈ ਗਈ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media