Wednesday, June 24, 2026

ਗਜ਼ਲ ਗਾਇਕੀ ਦੀ ਸਾਹਿਤਕ ਦੁਪਹਿਰ ਦੇ ਰੂਬਰੂ ਹੋਏ ਗਜ਼ਲਗੋ ਵਿਜੇ ਵਿਵੇਕ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – ਜਨਵਾਦੀ ਲੇਖਕ ਸੰਘ ਦੇ ਸੱਦੇ ਤੇ ਪ੍ਰਮੁੱਖ ਗਜ਼ਲਗੋ ਵਿਜੇ ਵਿਵੇਕ ਨਾਲ ਸਥਾਨਕ ਆਤਮ ਪਬਲਿਕ PUNJ0207201918ਸਕੂਲ ਵਿਚ ਸਾਹਿਤਕ ਦੁਪਹਿਰ ਦਾ ਅਯੋਜਨ ਕੀਤਾ ਗਿਆ।ਜਿਥੇ ਉਨ੍ਹਾਂ ਅਧਿਆਪਕਾਂ ਅਤੇ ਸਾਹਿਤਕਾਰਾਂ ਦੇ ਰੂ ਬ ਰੂ ਹੁੰਦਿਆਂ ਦੱਸਿਆ ਕਿ ਉਹ ਆਪਣੀਆਂ ਰਚਨਾਵਾਂ ਦੇ ਸਿਰਜਣ ਦੌਰਾਨ ਕਾਗਜ਼ ਅਤੇ ਕਲਮ ਦਾ ਇਸਤੇਮਾਲ ਕਰਨ ਦੀ ਬਜ਼ਾਏ ਸ਼ਬਦਾਂ ਦੀ ਇਕ ਸਾਰਤਾ ਤੇ ਲੈਅ ਬੰਧੀ ਜਿਹਨ ਵਿਚ ਕਰਦੇ ਹਨ।
               ਇਸ ਪਹਿਲਾਂ ਸ਼ਾਇਰ ਦੇਵ ਦਰਦ ਨੇ ਆਪਣੇ ਸਿਅਰ “ਮੰਨਿਆ ਤੂੰ ਕਾਲਰ ਫੜ੍ਹ ਲਿਆ ਮੇਰੀ ਕਮੀਜ਼ ਦਾ, ਐਪਰ ਲੰਗਾਰ ਲਹਿ ਗਿਆ ਤੇਰੀ ਤਮੀਜ਼ ਦਾ” ਰਾਹੀਂ ਕਿਹਾ ਕਿ ਸ਼ਾਇਰੀ ਬੰਦੇ ਨੂੰ ਭਟਕਣਾ ਤੋਂ ਬਚਾਉਂਦੀ ਹੈ।ਦੀਪ ਦੇਵਿੰਦਰ ਸਿੰਘ ਨੇ “ਚੱਪਾ ਕੁ ਪੂਰਵ” ਦੇ ਹਵਾਲੇ ਨਾਲ ਕਿਹਾ ਕਿ ਮਹਿਮਾਨ ਸ਼ਾਇਰ ਗ਼ਜ਼ਲ ਦੀ ਮੋਹਰਲੀ ਕਤਾਰ ਵਿਚ ਖੜ੍ਹਾ ਹੈ।ਵਿਜੇ ਵਿਵੇਕ ਨੇ ਆਪਣੀ ਨਜ਼ਮ “ਮੋਤੀ ਸਿਤਾਰੇ ਫੁੱਲ ਵੇ” ਅਤੇ “ਚੰਦੋਏ ਵਾਂਗ ਸਿਰ `ਤੇ ਤਾਣ ਲੈ ਮੈਨੂੰ” ਤਰੱਨੁਮ `ਚ ਗਾ ਕੇ ਸਿਖਰ ਸਿਰਜ਼ੀ।ਗੁਰਬਾਜ ਛੀਨਾ ਨੇ ਵੀ ਵਿਵੇਕ ਹੁਰਾਂ ਦੀ ਗ਼ਜ਼ਲ “ਮੇਰੇ ਅੰਦਰਲੇ ਯੋਧੇ ਨੇ ਹਰਾ ਦਿੱਤਾ ਮੈਨੂੰ” ਗਾ ਕੇ ਭਰਵੀਂ ਦਾਦ ਹਾਸਿਲ ਕੀਤੀ।ਹਰਮੀਤ ਆਰਟਿਸਟ ਅਤੇ ਰੰਗ ਕਰਮੀ ਵਿਜੇ ਸ਼ਰਮਾ ਨੇ ਕਿਹਾ ਕਿ ਵਿਜੇ ਵਿਵੇਕ ਦੀ ਪੁਖਤਾ ਤੇ ਗੰਭੀਰ ਸ਼ਾਇਰੀ ਕੀਲ ਕੇ ਰੱਖਦੀ ਹੈ।
                ਇਸ ਸਮੇਂ ਪ੍ਰਿ. ਟੀਨਾ ਸ਼ਰਮਾ, ਪਰਮਜੀਤ ਬਾਵਾ, ਅਰਜੁਨ ਗੁਪਤਾ, ਅੰਕਿਤਾ ਸਹਿਦੇਵ, ਪੂਨਮ ਸ਼ਰਮਾ, ਗੀਤਾ, ਮੋਹਿਤ ਸਹਿਦੇਵ ਆਦਿ ਵੀ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply