ਨਵੀ ਦਿੱਲੀ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਪਦਮ ਪੁਰਸਕਾਰ-2020 ਲਈ ਆਨਲਾਈਨ ਨਾਮਜ਼ਦਗੀਆਂ/ ਸਿਫਾਰਸ਼ਾਂ 1 ਮਈ 2019 ਤੋਂ ਲੈਣੀਆਂ ਸ਼ੁਰੂ ਹੋ ਗਈਆਂ ਹਨ।ਨਾਮਜ਼ਦਗੀਆਂ/ ਸਿਫਾਰਸ਼ਾਂ ਲਈ ਆਖਰੀ ਤਰੀਕ 15 ਸਤੰਬਰ2019 ਹੋਵੇਗੀ।ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ /ਸਿਫਾਰਸ਼ਾਂ ਸਿਰਫ ਆਨਲਾਈਨ ਪਦਮ ਪੋਰਟਲ <https://padmaawards.gov.in> `ਤੇ ਪ੍ਰਾਪਤ ਕੀਤੀਆਂ ਜਾਣਗੀਆਂ। ਪਦਮ ਪੁਰਸਕਾਰ `ਵਿਸ਼ੇਸ਼ ਕੰਮ` ਨੂੰ ਮਾਨਤਾ ਪ੍ਰਦਾਨ ਕਰਨ ਲਈ ਹੁੰਦੇ ਹਨ ਅਤੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ੇਸ਼ ਅਤੇ ਖਾਸ ਪ੍ਰਾਪਤੀਆਂ/ ਸੇਵਾਵਾਂ ਲਈ ਪ੍ਰਦਾਨ ਕੀਤੇ ਜਾਂਦੇ ਹਨ।ਸਾਰੇ ਵਿਅਕਤੀ ਬਿਨਾਂ ਕਿਸੇ ਨਸਲ, ਕਿੱਤੇ, ਅਹੁੱਦੇ ਜਾਂ ਲਿੰਗ ਦਾ ਧਿਆਨ ਰੱਖੇ, ਇਨ੍ਹਾਂ ਪੁਰਸਕਾਰਾਂ ਨੂੰ ਹਾਸਿਲ ਕਰਨ ਦੇ ਯੋਗ ਹੁੰਦੇ ਹਨ।ਸਰਕਾਰੀ ਮੁਲਾਜ਼ਮ, ਜਿਨ੍ਹਾਂ ਵਿੱਚ ਪੀ.ਐਸ.ਯੂਜ਼ ਵਿੱਚ ਕੰਮ ਕਰਦੇ ਮੁਲਾਜ਼ਮ ਸ਼ਾਮਿਲ ਹਨ, ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਪਦਮ ਪੁਰਸਕਾਰ ਹਾਸਿਲ ਕਰਨ ਦੇ ਯੋਗ ਨਹੀਂ ਹਨ।
ਕੇਂਦਰੀ ਮੰਤਰੀਆਂ/ਵਿਭਾਗਾਂ, ਰਾਜਾਂ /ਕੇਂਦਰ ਸ਼ਾਸਿਤ ਸਰਕਾਰਾਂ, ਭਾਰਤ ਰਤਨ ਅਤੇ ਪਦਮ ਵਿਭੂਸ਼ਣ ਪੁਰਸਕਾਰ ਜੇਤੂ, ਇੰਸਟੀਚਿਊਟਸ ਆਫ ਐਕਸੀਲੈਂਸ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਤਿਭਾਸ਼ਾਲੀ ਵਿਅਕਤੀਆਂ, ਜਿਨ੍ਹਾਂ ਦੀ ਮੁਹਾਰਤ ਅਤੇ ਪ੍ਰਾਪਤੀਆਂ ਨੂੰ ਸਚੁਮੱਚ ਹੀ ਮਾਨਤਾ ਦੀ ਲੋੜ ਹੈ, ਉਨ੍ਹਾਂ ਦੇ ਹੱਕ ਵਿੱਚ ਢੁੱਕਵੀਆਂ ਨਾਮਜ਼ਦਗੀਆਂ ਭੇਜਣ। ਇਹ ਬੇਨਤੀ ਕੀਤੀ ਗਈ ਹੈ ਕਿ ਔਰਤਾਂ, ਸਮਾਜ ਦੇ ਕਮਜ਼ੋਰ ਵਰਗਾਂ, ਐਸ.ਸੀ.ਜ਼, ਐਸ.ਟੀਜ਼, ਦਿਵਯਾਂਗ ਵਿਅਕਤੀਆਂ ਅਤੇ ਸਮਾਜ ਦੀ ਸਵਾਰਥਰਹਿਤ ਸੇਵਾ ਕਰਨ ਵਾਲਿਆਂ ਵਿਚੋਂ ਉਨ੍ਹਾਂ ਪ੍ਰਤਿਭਾਸ਼ਾਲੀਆਂ ਦੀ ਪਛਾਣ ਕੀਤੀ ਜਾਵੇ, ਜੋ ਕਿ ਇਸ ਪੁਰਸਕਾਰ ਲਈ ਵਿਚਾਰੇ ਜਾਣ ਦੀ ਯੋਗਤਾ ਰੱਖਦੇ ਹਨ।
ਸਾਰੇ ਸ਼ਹਿਰੀ ਨਾਮਜ਼ਦਗੀਆਂ /ਸਿਫਾਰਸ਼ਾਂ ਕਰ ਸਕਦੇ ਹਨ ਜਿਨ੍ਹਾਂ ਵਿੱਚ ਉਹ ਆਪਣੀ ਨਾਮਜ਼ਦਗੀ ਵੀ ਕਰ ਸਕਦੇ ਹਨ। ਨਾਮਜ਼ਦਗੀਆਂ /ਸਿਫਾਰਸ਼ਾਂ ਉਪਰੋਕਤ ਵੈਬਸਾਈਟ `ਤੇ ਦਿੱਤੇ ਗਏ ਇਕ ਪ੍ਰਫਾਰਮੇ ਵਿੱਚ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਵਿੱਚ ਸਾਰੀ ਸਬੰਧਤ ਜਾਣਕਾਰੀ ਹੋਣੀ ਚਾਹੀਦੀ ਹੈ।ਜਿਸ ਵਿੱਚ ਇਕ ਪ੍ਰਸ਼ੰਸਾ ਪੱਤਰ (ਵੱਧ ਤੋਂ ਵੱਧ 800 ਸ਼ਬਦਾਂ ਵਿੱਚ) ਹੋਣਾ ਚਾਹੀਦਾ ਹੈ ਜਿਸ ਤੋਂ ਵਿਅਕਤੀ ਦੀਆਂ ਵਿਸ਼ੇਸ਼ ਅਤੇ ਅਨੋਖੀਆਂ ਪ੍ਰਾਪਤੀਆਂ/ ਸੇਵਾਵਾਂ ਦਾ ਉਸ ਖੇਤਰ ਵਿੱਚ ਜ਼ਿਕਰ ਹੋਵੇ, ਜਿਸ ਲਈ ਕਿ ਉਸ ਦੀ ਸਿਫਾਰਸ਼ ਕੀਤੀ ਜਾ ਰਹੀ ਹੈ।
ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਗ੍ਰਹਿ ਮੰਤਰਾਲਾ ਦੀ ਵੈਬਸਾਈਟ (www.mha.gov.in <http://www.mha.gov.in>). ਸਿਰਲੇਖ `ਪੁਰਸਕਾਰ ਅਤੇ ਮੈਡਲ` ਅਧੀਨ ਦਿੱਤੀ ਗਈ ਹੈ।ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਨਿਯਮ ਅਤੇ ਸ਼ਰਤਾਂ ਵੈਬਸਾਈਟ ਦੇ ਲਿੰਕ <https://padmaawards.gov.in/1bout1wards.aspx> ਤੋਂ ਵੇਖੀਆਂ ਜਾ ਸਕਦੀ ਹੈ।
Punjab Post Daily Online Newspaper & Print Media