Sunday, April 19, 2026

ਮਾਨਸਾ ਜ਼ਿਲੇ `ਚ ਜਲ ਸ਼ਕਤੀ ਮੁਹਿੰਮ ਦੀ ਹੋਈ ਸ਼ੁਰੂਆਤ – ਅੰਜਲੀ ਭਾਵੜਾ

15 ਸਤੰਬਰ ਤੱਕ ਪਹਿਲੇ ਪੜਾਅ ਦੇ ਟੀਚੇ ਪੁਰ ਕਰਨ ਦਾ ਨਿਸ਼ਾਨਾ ਮਿਥਿਆ
ਭੀਖੀ/ਮਾਨਸਾ, 9 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ PUNJ0907201905ਰੋਕਣ ਲਈ ਭਾਰਤ ਸਰਕਾਰ ਵਲੋਂ `ਜਲ ਸ਼ਕਤੀ ਅਭਿਆਨ` ਦੀ ਜ਼ਿਲ੍ਹਾ ਮਾਨਸਾ ਵਿਚ ਸ਼ੁਰੂਆਤ ਕੀਤੀ ਗਈ।ਸਥਾਨਕ ਬੱਚਤ ਭਵਨ ਵਿਚ ਬੈਠਕ ਦੀ ਪ੍ਰਧਾਨਗੀ ਕਰਦਿਆਂ ਭਾਰਤ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਐਡੀਸ਼ਨਲ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣਾ ਅਤੇ ਪਾਣੀ ਦੀ ਗੁਣਵਤਾ ਬਣਾਈ ਰੱਖਣਾ ਹੈ।
ਮਾਨਸਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਕੇ.ਕੇ ਝੈਲ ਡਿਪਟੀ ਸਕੱਤਰ, ਸਮਾਜਿਕ ਨਿਆਂ ਮੰਤਰਾਲਾ ਅਤੇ ਹਰਬੀਰ ਸਿੰਘ, ਸੀਨਿਅਰ ਵਿਗਿਆਨੀ ਕੇਂਦਰੀ ਭੂਮੀ ਅਤੇ ਮੈਟੀਰੀਅਲ ਖੋਜ ਕੇਂਦਰ ਵੀ ਇਸ ਬੈਠਕ ਵਿਚ ਵਿਸੇਸ ਤੌਰ `ਤੇ ਹਾਜਰ ਸਨ।
ਸ੍ਰੀਮਤੀ ਅੰਜਲੀ ਭਾਵੜਾ ਨੇ ਇਸ ਪ੍ਰੋਜੈਕਟ ਦੀਆਂ ਵਿਸੇਸ਼ਤਾਵਾਂ ਅਤੇ ਪ੍ਰੋਜੈਕਟ ਦੇ ਟੀਚਿਆਂ ਦੀ ਪ੍ਰਾਪਤੀ ਲਈ ਨਿਰਧਾਰਤ ਸਮਾਂ ਹੱਦ ਦਾ ਜਿਕਰ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਪਾਣੀ ਦੀ ਹਰੇਕ ਬੂੰਦ ਦੀ ਬੱਚਤ ਕਰਨਾ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤਹਿਤ ਮੀਂਹਾਂ ਦੇ ਪਾਣੀ ਦੀ ਸੰਭਾਲ, ਪ੍ਰੰਪਰਾਗਤ ਪਾਣੀ ਸ੍ਰੋਤਾਂ ਦੀ ਪੂਨਰ ਸੁਰਜੀਤੀ, ਪਾਣੀ ਸੰਭਾਲ ਵਾਲੇ ਤਲਾਬਾਂ, ਛੱਪੜਾਂ ਦੀ ਮੁਰੰਮਤ ਅਤੇ ਨਵੇਂ ਪੌਦੇ ਲਗਾਉਣੇ ਇਸ ਪ੍ਰੋਜੈਕਟ ਦੇ ਮੁੱਖ ਅਧਾਰ ਹਨ।ਉਨ੍ਹਾਂ ਨੇ ਜ਼ਿਲ੍ਹਾਂ ਵਿੱਚ ਪਾਣੀ ਦੀ ਸੰਭਾਲ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਸੰਬੰਧੀ ਜ਼ਿਲ੍ਹਾਂ ਵਿਚ ਚੱਲ ਰਹੇ ਸਾਰੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ।
ਏ.ਡੀ.ਸੀ (ਵਿਕਾਸ) ਗੁਰਮੀਤ ਸਿੰਘ ਸਿੱਧੂ ਨੇ ਇਸ ਸੰਬੰਧੀ ਜ਼ਿਲ੍ਹਾਂ ਮਾਨਸਾ ਦੀ ਰਿਪੋਟ ਪੇਸ਼ ਕਰਦਿਆਂ ਜ਼ਿਲ੍ਹਾਂ ਦੇ ਦੌਰੇ ਤੇ ਆਈ ਭਾਰਤ ਸਰਕਾਰ ਦੀ ਟੀਮ ਨੂੰ ਦੱਸਿਆ ਕਿ ਜ਼ਿਲ੍ਹਾਂ ਦੇ 53 ਸਕੂਲਾਂ ਵਿਚ ਸ਼ੋਕ ਪਿੱਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸਾਲ 2018 19 ਦੌਰਾਨ ਜ਼ਿਲੇ ਵਿਚ 74000 ਪੌਦੇ ਲਗਾਏ ਗਏ ਹਨ। ਇਸੇ ਤਰਾਂ 38 ਪਿੰਡਾਂ ਵਿਚ ਬੇਕਾਰ ਪਈ ਜਮੀਨ ਤੇ ਪਾਰਕ ਵਿਕਸਤ ਕੀਤੇ ਗਏ ਹਨ।ਇਸੇ ਤਰਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਮਹੱਤਵਪੂਰਨ ਥਾਵਾਂ `ਤੇ ਕੰਧ ਚਿੱਤਰਕਾਰੀ ਵੀ ਕੀਤੀ ਗਈ ਹੈ ਅਤੇ ਸਿੰਚਾਈ ਲਈ ਵਰਤੀਆਂ ਜਾਂਦੀਆਂ ਕੱਸੀਆਂ ਤੇ ਖਾਲਿਆਂ ਦੀ ਸਫਾਈ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਾਰੇ ਵਿਭਾਗ ਦਿੱਤੇ ਗਏ ਟੀਚਿਆਂ ਦੀ 15 ਸਤੰਬਰ 2019 ਤੱਕ ਪ੍ਰਾਪਤੀ ਯਕੀਨੀ ਬਣਾਉਣ।ਇਸ ਸਬੰਧੀ ਵਿਭਾਗਾਂ ਦੀ ਪ੍ਰਗਤੀ ਦੀ ਜ਼ਿਲਾ ਪੱਧਰ `ਤੇ ਹਰ ਹਫਤੇ ਸਮੀਖਿਆ ਕੀਤੀ ਜਾਵੇਗੀ।ਇਸ ਤੋਂ ਬਿਨ੍ਹਾਂ ਭਾਰਤ ਸਰਕਾਰ ਦੀ ਟੀਮ ਵੀ ਲਗਾਤਾਰ ਦੌਰੇ ਕਰਕੇ ਪ੍ਰੋਜੈਕਟ ਦੀ ਸਮੀਖਿਆ ਕਰਦੀ ਰਹੇਗੀ।
ਇਸ ਮੌਕੇ ਮਾਨਸਾ ਦੇ ਐਸ.ਡੀ.ਐਮ ਅਭੀਜੀਤ ਕਪਲਿਸ਼ ਬੁਢਲਾਡਾ ਦੇ ਐਸ.ਡੀ.ਐਮ ਅਦਿਤਿਆ ਡਚਲਵਾਲ, ਸਰਦੂਲਗੜ ਦੇ ਐਸਡੀਐਮ ਲਤੀਫ ਅਹਿਮਦ, ਡੀ.ਡੀ.ਪੀ.ਓ ਦਿਨੇਸ਼ ਵਸਿਸ਼ਟ ਤੋਂ ਇਲਾਵਾ ਜੰਗਲਾਤ, ਸਿੰਚਾਈ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਮਗਨਰੇਗਾ, ਡ੍ਰੇਨਜ਼, ਪਸ਼ੂ ਪਾਲਣ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜਰ ਸਨ। ਬੈਠਕ ਉਪਰੰਤ ਭਾਰਤ ਸਰਕਾਰ ਵੱਲੋਂ ਆਈ ਟੀਮ ਨੇ ਪਿੰਡ ਕੋਟੜਾ ਕਲਾਂ ਵਿਖੇ ਨਵੇ ਸਿੰਚਾਈ ਚੈਨਲ, ਜ਼ਮੀਨੀ ਵਿਕਾਸ ਅਤੇ ਸਿੰਚਾਈ ਪਾਈਪ ਲਾਈਨ ਦਾ ਜਾਇਜ਼ਾ ਲਿਆ। ਇਸ ਤਰ੍ਹਾਂ ਪਿੰਡ ਭੈਣੀ ਬਾਘਾ ਵਿਖੇ ਛੱਪੜ ਦੀ ਮੁਰੰਮਤ, ਪਾਰਕ ਅਤੇ ਵਣ ਵਿਭਾਗ ਦੀ ਨਰਸਰੀ ਦਾ ਦੌਰਾ ਕੀਤਾ।ਟੀਮ ਵੱਲੋਂ ਪਿੰਡ ਖੋਖਰ ਕਲਾਂ ਵਿਖੇ ਰੀਚਾਰਜ ਖੂਹ, ਪਾਰਕ ਅਤੇ ਝੀਲ ਅਤੇ ਪਿੰਡ ਅਸਪਾਲ ਕੋਠੇ ਵਿਖੇ ਬਣੇ ਸੋਕ ਪਿੱਟ, ਸਕੂਲਾਂ ਅਤੇ ਨਿੱਜੀ ਤੌਰ `ਤੇ ਬਣਾਏ ਗਏ ਸੋਕ ਪਿੱਟਾਂ ਦਾ ਦੌਰਾ ਕੀਤਾ। ਇਸੇ ਤਰ੍ਹਾਂ ਪਿੰਡਡ ਮੂਸਾ ਵਿਖੇ ਸੀ.ਐਸ.ਆਰ. ਦੇ ਸੋਕ ਪਿੱਟ ਅਤੇ ਪਾਰਕ ਦਾ ਦੌਰਾ ਕੀਤਾ ਗਿਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply