ਧੂਰੀ, 10 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਚਰਨਜੀਤ ਕੈਂਥ
ਸਮਾਜਸੇਵੀ ਅਤੇ ਹਰਬੰਸ ਸਿੰਘ ਸੋਢੀ ਸਾਬਕਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੀ ਸਰਪ੍ਰਸਤੀ ਹੇੇਠ ਹਰਮੇਲ ਸਿੰਘ ਗਿੱਲ ਸਰਪੰਚ ਮੀਰਹੇੜੀ, ਗੁਰਦੇਵ ਸਿੰਘ ਗਿੱਲ ਅਤੇ ਮਨਧੀਰ ਸਿੰਘ ਇੰਚਾਰਜ਼ ਮਿਡਲ ਸਕੂਲ ਦੇ ਸਹਿਯੋਗ ਨਾਲ ਮਨਰੇਗਾ ਵਰਕਰਾਂ ਰਾਹੀਂ ਸਰਕਾਰੀ ਐਲੀਮੈਂਟਰੀ ਸਕੂਲ ਮੀਰਹੇੜੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਰਹੇੜੀ ਵਿਖੇ 550 ਬੂਟੇ ਲਗਾਏ ਗਏ।ਚਰਨਜੀਤ ਕੈਂਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੌਦਿਆਂ ਦੀ ਗਿਣਤੀ ਘਟਣ ਕਾਰਨ ਦਿਨੋਂ-ਦਿਨ ਤਾਪਮਾਨ ਵੱਧ ਰਿਹਾ ਹੈ ਅਤੇ ਪਾਣੀ ਦੀ ਕਿੱਲਤ ਦਿਨੋਂ-ਦਿਨ ਵੱਧ ਰਹੀ ਹੈ।ਉਹਨਾਂ ਨਰੇਗਾ ਵਰਕਰਾਂ ਅਤੇ ਪਿੰਡ ਦੇ ਪਤਵੰਤੇ ਸੱਜਨਾਂ ਨੂੰ ਪੌਦਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਸਕੂਲ ਦੇ ਹਰੇਕ ਬੱਚੇ ਨੂੰ 5-5 ਬੂਟੇ ਸੰਭਾਲਣ ਲਈ ਜੁੰਮੇਵਾਰੀ ਦਿੱਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ, ਸੰਦੀਪ ਗਰਗ, ਗਗਨਦੀਪ ਸਿੰਘ ਅਤੇ ਸਮੁੱਚੀ ਪੰਚਾਇਤ ਤੇ ਪਿੰਡ ਦੇ ਪਤਵੰਤੇ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media