Thursday, July 9, 2026

ਅੱਜ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਸਮਾਜਿਕ ਬੁਰਾਈ ਖਿਲਾਫ ਬਣੀ ਫ਼ਿਲਮ ‘ਮੁੰਡਾ ਹੀ ਚਾਹੀਦਾ‘

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਮਾਜਿਕ ਬੁਰਾਈ ਖਿਲਾਫ ਬਣੀ  ‘ਮੁੰਡਾ ਹੀ ਚਾਹੀਦਾ‘ ਅੱਜ 12 ਜੁਲਾਈ ਨੂੰ PUNJ1107201914ਰਲੀਜ਼ ਹੋ ਰਹੀ  ਹੈ।ਨੀਰੂ ਬਾਜਵਾ ਇੰਟਰਟੇਨਮੈਂਟ ਅਤੇ ਸ੍ਰੀ ਨਰੋਤਮ ਜੀ ਫਿਲਮ ਦੇ ਬੈਨਰ ਹੇਠ ਆ ਰਹੀ ਫ਼ਿਲਮ ਵਿੱਚ ਉਘੀ ਅਦਾਕਾਰਾ ਨੀਰੂ ਬਾਜਵਾ, ਅੰਕਿਤ ਵਿਜਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸੰਤੋਸ਼ ਸੁਭਾਸ਼ ਥੀਟੇ ਆਦਿ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ, ਜਦਕਿ ਸੰਤੋਸ਼ ਸੁਭਾਸ਼ ਅਤੇ ਦੀਪਕ ਥਾਪਰ ਇਸ ਦੇ ਡਾਇਰੈਕਟਰ ਹਨ।ਫਿਲਮ ਦੀ ਕਹਾਣੀ ਸੰਤਸ਼ ਸੁਭਾਸ਼ ਥੀਟੇ ਦੀ ਅਤੇ ਡਾਇਲਾਗ ਦੀਪ ਜਗਦੀਪ ਜ਼ੈਦੀ ਦੇ ਹਨ।ਜਦਕਿ ਫਿਲਮ ਵਿੱਚ ਮੁੱਖ ਭੂਮਿਕਾਵਾਂ ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਵਲੋਂ ਨਿਭਾਈਆਂ ਗਈਆਂ ਹਨ।
         ਫਿਲਮ ਦੀ ਪ੍ਰਮੋਸ਼ਨ ਲਈ ਟੀਮ ਸਮੇਤ ਅੰਮ੍ਰਿਤਸਰ ਪੁੱਜੇ ਡਾਇਰੈਕਟਰ ਸੰਤੋਸ਼ ਸੁਭਾਸ਼ ਥੀਟੇ ਨੇ ਕਿਹਾ ਕਿ ਹੋਰਨਾਂ ਫਿਲਮਾਂ ਨਾਲੋਂ ਅਲੱਗ ਇਹ ਫਿਲਮ ਪੁਰਾਣੇ ਰੂੜੀਵਾਦੀ ਵਿਚਾਰਾਂ ਤੋਂ ਉਪਰ ਉਠ ਕੇ ਲਿੰਗ ਅਨੁਪਾਤ ਅਤੇ ਨਵੀਆਂ ਤਕਨੀਕਾਂ ਬਾਰੇ ਦੱਸਦੀ ਹੈ।ੇ ਟੈਸਟ ਟਿਊਬ ਬੇਬੀ ਵਰਗੇ ਗੰਭੀਰ ਮੁੱਦੇ ਨੂੰ ਹਲਕੇ ਫੁਲਕੇ ਅੰਦਾਜ਼ ਪੇਸ਼ ਕੀਤਾ ਗਿਆ ਹੈ।
     ਅਦਾਕਾਰ ਹਰੀਸ਼ ਵਰਮਾ ਨੇ ਕਿਹਾ ਕਿ ਵਿਆਹ ਤੋਂ ਬਾਅਦ ਨੂੰਹ ਕੋਲੋਂ ਮੁੰਡੇ ਦੀ ਹੀ ਇੱਛਾ ਵਰਗੀ ਸਮਾਜਿਕ ਬੁਰਾਈ ਖਿਲਾਫ ਅਵਾਜ਼ ਨੂੰ ਇਹ ਫਿਲਮ ਬੁਲੰਦ ਕਰਦੀ ਹੈ।ਅਦਾਕਾਰਾ ਰੁਬੀਨਾ ਬਾਜਵਾ ਨੇ ਕਿਹਾ ਕਿ ਔਰਤਾਂ ਨਾਲ ਸਬੰਧਤ ਗੰਭੀਰ ਮੁੱਦੇ `ਤੇ ਬਣੀ `ਚ ਕੰਮ ਕਰ ਕੇ ਖੁਸ਼ੀ ਹੋਈ ਹੈ।
          ਫਿਲਮ ਦੀ ਕਲਾਕਾਰਾ ਜਤਿੰਦਰ ਕੌਰ ਨੇ ਕਿਹਾ ਕਿ ਲੌਕ ਤੋਂ ਹਟ ਕੇ ਪਰਿਵਾਰਕ ਮਸਲੇ ਅਤੇ ਪੁਰਾਤਣ ਸੰਸਕਾਰਾਂ ਦੀ ਗੱਲ ਕਰਨੀ ਵਧੀਆ ਉਪਰਾਲਾ ਹੈ, ਜੋ ਅੱਗੇ ਵੀ ਜਾਰੀ ਰਹਿਣਾ ਚਾਹੀਦਾ ਹੈ।  
ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਵਲੋਂ ਲਿਖੇ ਪੰਜ ਗਾਣਿਆਂ ਨੂੰ ਅਵਾਜ਼ਾਂ ਦਿੱਤੀਆਂ ਹਨ ਰੌਸ਼ਨ ਪ੍ਰਿੰਸ, ਕਮਾਲ ਖਾਨ, ਗੁਰਨਾਮ ਭੱਲਰ, ਜੌਰਡਨ ਸੰਧੂ ਅਤੇ ਮੰਨਤ ਨੂਰ ਨੇ, ਜਦਕਿ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ ਅਤੇ ਗੁਰਚਰਨ ਸਿੰਘ ਨੇ ਤਿਆਰ ਕੀਤਾ ਹੈ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply