ਲੌਂਗੋਵਾਲ, 13 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਫੂਡ ਪ੍ਰਾਈਵੇਟ ਲਿਮ. ਵਰਕਰ
ਯੂਨੀਅਨ ਵਲੋਂ ਅਨੇਜਾ ਫੈਕਟਰੀ ਦੇ ਗੇਟ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਨੇ ਕੀਤੀ। ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਬੀਤੀ 1 ਜੂਨ ਫੈਕਟਰੀ ਦੇ ਮਾਲਕਾਂ ਨੇ ਸਾਡੇ 27 ਵਰਕਰਾਂ ਨੂੰ ਫੈਕਟਰੀ ਵਿਚੋਂ ਕੰਮ ਤੋਂ ਹਟਾ ਦਿੱਤਾ ਸੀ, ਜੋ ਕਿ 9 ਸਾਲਾਂ ਤੋਂ ਲਗਾਤਾਰ ਫੈਕਟਰੀ ਵਿੱਚ ਕੰਮ ਕਰਦੇ ਆ ਰਹੇ ਸਨ ਅਤੇ ਫੈਕਟਰੀ ਐਕਟ ਅਨੁਸਾਰ ਕਿਸੇ ਵਰਕਰ ਨੂੰ ਕੰਮ ਤੋਂ ਇਸ ਤਰ੍ਹਾਂ ਨਹੀ ਕੱਢਿਆ ਸਕਦਾ।ਇਸ ਸਬੰਧੀ ਵਰਕਰਾਂ ਅਤੇ ਫੈਕਟਰੀ ਮਾਲਕਾਂ ਦੀ ਕਿਰਤ ਕਮਿਸ਼ਨਰ ਨਾਲ ਮੀਟਿੰਗ ਵੀ ਹੋਈ ਜਿਸ ਵਿੱਚ ਫੈਕਟਰੀ ਮੈਨੇਜਮੈਂਟ ਨੇ ਵਰਕਰਾਂ ਨੂੰ ਕੰਮ `ਤੇ ਦੁਬਾਰਾ ਰੱਖਣ ਲਈ ਮੰਨ ਲਿਆ ਸੀ।ਪਰ ਅੱਜ ਤੱਕ ਵਰਕਰਾਂ ਨੂੰ ਕੰਮ ਤੇ ਨਹੀਂ ਲਗਾਇਆ ਗਿਆ। ਉਨਾਂ ਕਿਹਾ ਕਿ ਜਦ ਤੱਕ ਸਾਡੇ ਸਾਰੇ ਵਰਕਰਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਇਸ ਮੌਕੇ ਬਲੌਰ ਸਿੰਘ ਕਿਸਾਨ ਯੂਨੀਅਨ ਉਗਰਾਹਾਂ, ਗੁਰਤੇਜ ਸਿੰਘ ਖੁਸ਼ੀਆ ਸਿੰਘ ਆਲ ਇੰਡੀਆ ਟਰੇਡ ਯੂਨੀਅਨ ਆਗੂ, ਜਰਨੈਲ ਸਿੰਘ ਜਵੰਦਾ ਉਗਰਾਹਾਂ ਦੇ ਆਗੂ, ਯੂਨੀਅਨ ਦੀ ਮੀਤ ਪ੍ਰਧਾਨ ਕੁਲਵੰਤ ਕੌਰ, ਨਾਹਰ ਸਿੰਘ ਗੁੰਮਟੀ, ਸੁਖਦੇਵ ਸਿੰਘ ਭੋਤਨਾ, ਜਰਨੈਲ ਸਿੰਘ ਬਦਰਾ, ਜ਼ਿਲ੍ਹਾ ਦਰਸ਼ਨ ਸਿੰਘ, ਬਲਦੇਵ ਬਡਬਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media