ਲੌਂਗੋਵਾਲ, 13 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550
ਪੋਦਿਆਂ ਨੂੰ ਲਗਾ ਕੇ ਉਨਾਂ ਨੂੰ ਪਾਲਣ ਦਾ ਪ੍ਰਣ ਕਰ, ਰੋਟਰੀ ਕਲੱਬ ਸੁਨਾਮ ਨੇ ਪ੍ਰਧਾਨ ਯਸ਼ ਮੰਗਲਾ ਅਤੇ ਪ੍ਰੋਜੈਕਟ ਚੇਅਰਮੈਨ ਦਵਿੰਦਰ ਪਾਲ ਸਿੰਘ ਰਿੰਪੀ ਅਤੇ ਹੋਰ ਸਹਾਇਕ ਪ੍ਰੋਜੈਕਟ ਚੇਅਰਮੈਨਾਂ ਦੀ ਅਗਵਾਈ ਵਿਚ ਖੇਤਰ ਦੇ 13 ਸਥਾਨਾਂ `ਤੇ, ਪਹਿਲੇ ਸੈਸ਼ਨ ਵਿਚ 129 ਪੋਦੇ ਲਗਾਏ ਗਏ।ਇਹ ਪ੍ਰੋਜੈਕਟ ਸਥਾਨਕ ਡਾ. ਗਗਨਦੀਪ ਰੋਟਰੀ ਪਬਲਿਕ ਸਕੂਲ ਜਖੇਪਲ ਰੋਡ ਵਿਚ ਸ਼ੁਰੂ ਹੋਇਆ।ਜਿਥੇ 15 ਬੱਚਿਆਂ ਨੇ 45 ਪੌਦੇ ਲਿਖਿਤ ਰੂਪ ਵਿੱਚ ਇਕ ਪ੍ਰਣ ਕਰਦੇ ਹੋਏ ਲਗਾਏ।ਇਸੇ ਤਰਾਂ ਸਰਕਾਰੀ ਹਾਈ ਸਕੂਲ ( ਲੜਕੇ), ਸਰਕਾਰੀ ਕੰਨਿਆ ਸਕੂਲ, ਰੋਟਰੀ ਸਕੂਲ ਜੂਨੀਅਰ ਵਿੰਗ, ਦੇ ਬੱਚਿਆਂ ਅਤੇ ਕਈ ਅਧਿਆਪਕਾਂ ਨੇ ਪੋਦਿਆਂ ਨੂੰ ਦੀ ਦੇਖ ਭਾਲ ਕਰਨ ਦਾ ਪ੍ਰਣ ਲਿਆ।
ਕੁੱਝ ਪੌਦੇ ਸਥਾਨਕ ਗੁਰਦੁਆਰਾ ਸੱਚਖੰਡ ਸਾਹਿਬ, ਉਦਯੋਗਿਕ ਇਕਾਈਆਂ, ਸਥਾਨਕ ਸਨਸਿਟੀ ਕਲੋਨੀ, ਮੰਦਿਰ ਸੀਤਾਸਰ ਧਾਮ, ਚਾਇਲਡ ਕੇਅਰ ਇੰਟਰਨੈਸ਼ਨਲ ਸਕੂਲ ਸੁਨਾਮ, ਸ਼ਮਸ਼ਾਮ ਭੂਮੀ ਅਤੇ ਹੋਰ ਕਈ ਸਥਾਨਾਂ `ਤੇ ਲਗਾਏ।ਜਨਰਲ ਸਕੱਤਰ ਰਾਜੇਸ਼ ਗੋਇਲ ਨੇ ਕਿਹਾ ਕਿ ਰੋਟਰੀ ਕਲੱਬ ਹਰ ਪ੍ਰੋਜੈਕਟ ਨੂੰ ਪੂਰੀ ਗੰਭੀਰਤਾ ਅਤੇ ਜਿੰਮੇਦਾਰੀ ਲਏਗਾ, ਜਿਸ ਨਾਲ ਇਥੇ ਕਲੱਬ ਮੈਂਬਰਾਂ ਦੀ ਫੈਲੋਸ਼ਿਪ ਵਧੇ ਅਤੇ ਨਾਲ ਹੀ ਜਨਹਿਤ ਵਿਚ ਅਸਰਦਾਰ ਕੰਮ ਹੋਣ। ਪ੍ਰਧਾਨ ਯਸ਼ ਮੰਗਲਾ ਨੇ ਕਿਹਾ ਕਿ ਕਲੱਬ ਦੇ 110 ਮੈਂਬਰ ਆਪਣੀ ਸ਼ਾਦੀ ਦੀ ਵਰੇਗੰਢ `ਤੇ ਖੁਦ ਪੋਦੇ ਲਗਾਉਣਗੇ ਅਤੇ ਉਨਾਂ ਦੀ ਦੇਖਭਾਲ ਕਰਨਗੇ ਅਤੇ ਆਪਣੇ ਜਨਮ ਦਿਨ `ਤੇ ਹੋਰ ਲੋਕਾਂ ਨੂੰ ਦਰਖਤਾਂ ਦੇ ਮਹੱਤਵ ਬਾਰੇ ਦੱਸ ਕੇ ਉਨਾਂ ਤੋਂ ਪੋਦੇ ਲਗਵਾਉਣਗੇ।
ਇਸ ਮੁਹਿੰਮ ਵਿਚ ਡਾ. ਸਤਪਾਲ ਸਿੰਗਲਾ, ਡਾ. ਵਿਨੋਦ ਸਿੰਗਲਾ, ਬੀਰਬਲ ਬਾਂਸਲ, ਐਸ.ਡੀ.ਓ ਕੇਵਲ ਸਿੰਗਲਾ, ਰਾਮੇਸ਼ ਜਿੰਦਲ, ਅਸੋਕ ਗੋਇਲ, ਡਾ. ਸੰਜੇ ਬਾਂਸਲ ਨੇ ਪੂਰਾ ਸਹਿਯੋਗ ਦਿਤਾ ਅਤੇ ਨਾਲ ਹੀ ਰੋਟਰੀ ਦੇ ਹੋਰ ਮੈਂਬਰਾਂ ਜਿਨਾਂ ਵਿਚ ਲਾਜਪਤ ਰਾਏ ਗਰਗ, ਦਰਸ਼ਨ ਮਿਤਲ, ਸ਼ਿਵ ਜਿੰਦਲ, ਜਗਜੀਤ ਸਿੰਘ ਜੋੜਾ, ਵਿਕਰਮ ਗਰਗ ਵਿੱਕੀ, ਵਨੀਤ ਗਰਗ, ਰਾਕੇਸ਼ ਟੋਨੀ, ਅਸੋਕ ਗੋਇਲ, ਰਾਕੇਸ਼ ਸਿੰਗਲਾ, ਪਵਨਜੀਤ ਹੰਝਰਾ, ਜੋਗਿੰਦਰ ਸਿੰਘ ਚੰਦੜ, ਡਾ ਰਾਕੇਸ਼ ਅਗਰਵਾਲ, ਕਿ੍ਰਸ਼ਨ ਰਾਜੂ, ਅਮਨਦੀਪ ਸ਼ਾਸਤਰੀ, ਜੋਨਸ ਗੁਪਤਾ, ਤਨੁਜ ਜਿੰਦਲ, ਵਿਨੇ, ਹਨੀਸ਼ ਸਿੰਗਲਾ, ਰਾਜੇਸ਼ ਗਰਗ, ਅਨਿਲ ਕੁਮਾਰ, ਅਨੂਪ ਗੋਇਲ, ਐਡਵੋਕੇਟ ਨਵੀਨ ਜਿੰਦਲ, ਗੁਰਚਰਨ ਸਿੰਘ ਹਰੀਕਾ, ਬਹਾਲ ਸਿੰਘ, ਮਦਨ ਲਾਲ ਮਾਨਾ, ਸੁਸ਼ੀਲ ਬਾਂਸਲ, ਪ੍ਰਿੰਸੀਪਲ ਆਰ.ਐਸ ਠਾਕੁਰ, ਰੋਟਰੈਕਟ ਕਲੱਬ ਤੋਂ ਅਤੂਲ ਗੋਇਲ ਪ੍ਰਧਾਨ, ਕਮਲ ਸਿੰਗਲਾ, ਦੀਪਕ ਸਿੰਗਲਾ ਪ੍ਰਧਾਨ, ਹਰਦੀਪ ਵਿੱਕੀ, ਰਾਜ ਬਾਂਸਲ, ਦੀਪਾਂਸ਼ ਕਾਂਸਲ ਆਦਿ ਹਾਜਰ ਸਨ। ਸਕੂਲਾਂ ਦੇ ਪਿ੍ਰੰਸੀਪਲ ਅਤੇ ਸਟਾਫ ਵਿੱਚ ਪ੍ਰਿੰਸੀਪਲ ਡਾ. ਇਕਬਾਲ ਸਿੰਘ, ਪ੍ਰਿੰਸੀਪਲ ਦਿਨੇਸ਼ ਗੁਪਤਾ, ਸੁਰਿੰਦਰ ਸਿੰਘ ਭਰੂਰ, ਰਾਮ ਸਰੂਪ ਢੈਪਈ, ਨਵਦੀਪ ਕਾਂਸਲ, ਸੁਖਵਿੰਦਰ ਸਿੰਘ, ਰਾਕੇਸ਼ ਰਾਣੀ, ਮੀਨਾਕਸ਼ੀ, ਹਰਬੰਸ ਪਰਾਸ਼ਰ ਆਦਿ ਹਾਜਰ ਸਨ। ਕਲੱਬ ਦੇ ਕੈਸ਼ੀਅਰ ਵਿਕਰਮ ਗਰਗ ਵਿੱਕੀ ਤੇ ਅਮਨਦੀਪ ਸ਼ਾਸਤਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media