ਸੁਲਤਾਨਪੁਰ ਲੋਧੀ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਸੁਲਤਾਨਪੁਰ ਲੋਧੀ ਦੀ ਪਾਵਨ ਨਗਰੀ ਤੋਂ ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਵੱਲੋਂ ਪਿੰਡਾਂ
ਵਿੱਚ ਧਰਮ ਪ੍ਰਚਾਰ ਵਹੀਰ ਵਿਸ਼ਾਲ ਪੱਧਰ `ਤੇ ਆਰੰਭ ਕਰ ਦਿੱਤੀ ਗਈ ਹੈ। ਜਿਸ ਦੀ ਸ਼ੁਰੂਆਤ ਸਵਰਨ ਸਿੰਘ ਅਕਾਲ ਅਕੈਡਮੀ ਵਾਲਿਆਂ ਨੇ ਪਿੰਡ ਅਮਰਜੀਤਪੁਰ, ਸੁਲਤਾਨਪੁਰ ਲੋਧੀ ਤੋਂ ਕੀਤੀ।ਸਵਰਨ ਸਿੰਘ ਨੇ ਦੱਸਿਆ ਕਿ ਇਹ ਵਹੀਰ ਲਾਗਤਾਰ ਸੁਲਤਾਨਪੁਰ ਲੋਧੀ ਦੇ 50 ਪਿੰਡਾਂ ਦੀ ਯਾਤਰਾ ਕਰੇਗੀ ਜਿਥੇ ਸਮੂਹ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਜੋੜਿਆ ਜਾਵੇਗਾ।
ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਘਰਿੰਡਾ ਨੇ ਕਿਹਾ ਕਿ ਸਤਿਗੁਰੂ ਜੀ ਨੇ ਸਾਨੂੰ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ।ਇਸ ਸਮੇਂ ਲੋੜ ਹੈ ਨੋਜਵਾਨਾਂ ਨੂੰ ਜੋ ਨਸ਼ੇ ਵਿੱਚ ਗਲਤਾਨ ਹੋ ਰਹੇ ਹਨ ਅਤੇ ਸਿੱਖੀ ਆਦਰਸ਼ਾਂ ਤੋਂ ਦੂਰ ਜਾ ਕੇ ਪ੍ਰਤਿਤਪੁਣੇ ਨੂੰ ਅਪਣਾ ਕੇ ਆਪਣੇ ਸਰੂਪ ਦੀ ਬੇਅਦਬੀ ਕਰ ਰਹੇ ਹਨ ਉਹਨਾਂ ਨੂੰ ਸਿੱਖੀ ਨਾਲ ਜੋੜਿਆ ਜਾਵੇ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾਣ।ਪੰਥ ਪ੍ਰੱਸਿਧ ਕਵੀਸ਼ਰੀ ਜੱਥਾ ਜੱਥੇਦਾਰ ਮਹਿੰਦਰ ਸਿੰਘ ਰਤਨਗੜ੍ਹ, ਸਵਰਨ ਸਿੰਘ ਖਾਲਸਾ ਦਸਮੇਸ਼ ਅਕੈਡਮੀ, ਗਿਆਨੀ ਭਜਨ ਸਿੰਘ, ਪ੍ਰਮਜੀਤ ਸਿੰਘ, ਮੁਖਤਾਰ ਸਿੰਘ, ਗੁਰਨਾਮ ਸਿੰਘ ਪ੍ਰਧਾਨ, ਸਰਪੰਚ ਸਵਰਨਜੀਤ ਸਿੰਘ, ਅਤੇ ਬਲਵਿੰਦਰ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।ਸਰਲਾਪੁਰ ਬੇਟ ਵਿਖੇ ਵੀ ਸੰਗਤਾਂ ਨੂੰ ਗੁਰੂ ਪਾਤਸ਼ਾਹ ਦੀ ਬਾਣੀ ਨਾਲ ਜੋੜਿਆ ਗਿਆ।ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਦੇ ਚੇਅਰਮੈਨ ਭਾਗ ਸਿੰਘ ਅਣਖੀ ਨੇ ਕਿਹਾ ਕਿ ਇਹ ਵਹੀਰ ਲਹਿਰ ਸੁਲਤਾਨਪੁਰ ਲੋਧੀ ਦੇ 50 ਪਿੰਡਾਂ ਵਿੱਚ ਇਸੇ ਤਰ੍ਹਾਂ ਹੀ ਕਾਰਜ਼ਸ਼ੀਲ ਰਹੇਗੀ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media