15 ਅਗਸਤ ਤੋਂ ਬਾਅਦ ਕਰਨਗੇ ਭੁੱਖ ਹੜਤਾਲਾਂ ਅਤੇ ਹੱਲਾ ਬੋਲ ਰੈਲੀਆਂ
ਸਮਰਾਲਾ, 17 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਰਜ਼ ਜੁਆਇੰਟ ਫਰੰਟ ਦੇ ਤਿੰਨੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਠਾਕਰ
ਸਿੰਘ ਅਤੇ ਮਹਿੰਦਰ ਸਿੰਘ ਫਿਰੋਜ਼ਪੁਰ ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਪੈਨਸ਼ਨਰਜ਼ ਭਵਨ ਵਿੱਚ ਉਪਰੋਕਤ ਜੱਥੇਬੰਦੀ ਦੀ ਇੱਕ ਭਰਵੀਂ ਮੀਟਿੰਗ ਵਿੱਚ ਪੰਜਾਬ ਭਰ ਤੋਂ ਜੁਆਇੰਟ ਫਰੰਟ ਦੇ ਆਗੂਆਂ ਤੋਂ ਇਲਾਵਾ ਉੱਘੇ ਸੂਝਵਾਨਾਂ ਨੇ ਭਾਗ ਲਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਆਦਿਆਂ ਨੂੰ ਪੂਰਾ ਨਾ ਕਰਨ ਦਾ ਸਖ਼ਤ ਨੋਟਸ ਲੈਦਿਆਂ ਐਲਾਨ ਕੀਤਾ ਕਿ ਇਸ ਬੇ-ਰਹਿਮ ਅਤੇ ਝੂਠੀ ਸਰਕਾਰ ਨੇ ਇਸ ਬੁਢਾਪੇ ਦੀ ਉਮਰੇ ਭੁੱਖ ਹੜਤਾਲਾਂ ਅਤੇ ਹੱਲਾ ਬੋਲ ਰੈਲੀਆਂ ਕਰਨ ਲਈ ਮਜ਼ਬੂਰ ਕੀਤਾ ਹੈ।
ਪ੍ਰੇਮ ਸਾਗਰ ਸ਼ਰਮਾ ਨੇ ਅੱਗੇ ਕਿਹਾ ਕਿ ਸਰਬਸੰਮਤੀ ਨਾਲ ਹੋਏ ਫ਼ੈਸਲੇ ਅਨੁਸਾਰ ਜਲਾਲਾਬਾਦ ਅਤੇ ਫ਼ਗਵਾੜਾ ਵਿਖੇ ਜ਼ਿਮਨੀ ਚੋਣਾਂ ਦੌਰਾਨ ਦੋਵਾਂ ਹਲਕਿਆਂ ਵਿੱਚ 2 ਸਤੰਬਰ ਤੋਂ 6 ਸਤੰਬਰ ਤੱਕ ਲੜੀਵਾਰ ਭੁੱਖ ਹੜਤਾਲਾਂ ਕੀਤੀਆਂ ਜਾਣਗੀਆਂ ਅਤੇ 9 ਸਤੰਬਰ ਨੂੰ ਫ਼ਗਵਾੜਾ ਅਤੇ 11 ਸਤੰਬਰ ਨੂੰ ਜਲਾਲਾਬਾਦ ਵਿਖੇ ਹੱਲ ਬੋਲ ਰੈਲੀਆਂ ਕਰ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।ਆਗੂ ਨੇ ਬੋਲਦੇ ਹੋਏ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਛੇਤੀ ਹੀ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਕੇ 23 ਫੀਸਦੀ ਰਹਿੰਦੀਆਂ ਮਹਿੰਗਾਈ ਭੱਤੇ ਦੀ ਕਿਸ਼ਤਾਂ ਅਤੇ ਬਣਦਾ ਬਕਾਇਆ 66 ਮਹੀਨਿਆਂ ਦਾ ਅਤੇ 25 ਸਾਲ ਦੀ ਸੇਵਾ ਤੇ 50 ਪ੍ਰਤੀਸ਼ਤ ਅਨੁਸਾਰ ਪੈਨਸ਼ਨ, ਡਾਕਟਰੀ ਸਹੂਲਤਾਂ ਦੇ ਨਿਪਟਾਰੇ ਅਤੇ 2500/- ਰੁਪਏ ਮਾਸਿਕ ਮੈਡੀਕਲ ਭੱਤੇ ਦੇ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਜਾਣਗੇ ਜੋ ਕਿ ਨਹੀਂ ਕੀਤੇ।ਇਸ ਸਬੰਧੀ ਸਰਕਾਰ ਨੂੰ 15 ਅਗਸਤ ਤੱਕ ਦਾ ਨੋਟਿਸ ਜਾਰੀ ਕਰ ਦਿੱਤਾ ਹੈ।ਜੇ ਫਿਰ ਵੀ ਸਰਕਾਰ ਨੇ ਚੁੱਪ ਸਾਧੀ ਰੱਖੀ ਤਾਂ ਇਸ ਤੋਂ ਵੀ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਉਪਰੋਕਤ ਕਨਵੀਨਰਾਂ ਤੋਂ ਇਲਾਵਾ ਉਘੇ ਨੇਤਾ ਰਣਬੀਰ ਢਿੱਲੋਂ, ਫਕੀਰ ਸਿੰਘ ਘੁੰਮਣ, ਕੇਵਲ ਸਿੰਘ, ਪ੍ਰੇਮ ਨਾਥ, ਕੁਲਵੰਤ ਰਾਏ ਸਮਰਾਲਾ, ਲਾਲ ਸਿੰਘ ਢਿੱਲੋਂ, ਦੇਵਰਾਜ ਨਰੂਲਾ, ਸੁਰਿੰਦਰ ਕੁਮਾਰ ਸ਼ਰਮਾ, ਜੋਗਿੰਦਰ ਸਿੰਘ, ਹਰਜੀਤ ਸਿੰਘ, ਜਾਗੀਰ ਸਿੰਘ ਆਦਿ ਤੋਂ ਇਲਾਵਾ ਦਰਜਨਾਂ ਦੀ ਗਿਣਤੀ ਵਿੱਚ ਪੈਸ਼ਨਰ ਸ਼ਾਮਲ ਹੋਏ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media