Wednesday, February 25, 2026

ਗਊਸ਼ਾਲਾ ਰੋਡ ਸ਼ਮਸ਼ਾਨ ਘਾਟ ਦੀ ਕੋਈ ਵੀ ਪ੍ਰਬੰਧਕ ਕਮੇਟੀ ਨਾ ਹੋਣ ਕਰਕੇ ਹਾਲਤ ਤਰਸਯੋਗ

ਜੰਡਿਆਲਾ ਗੁਰੂ, 19 ਸਤੰਬਰ (ਹਰਿੰਦਰਪਾਲ ਸਿੰਘ) – ਪ੍ਰਮਾਤਮਾ ਵਲੋਂ ਦਿੱਤੀ ਉਮਰ ਭੋਗਣ ਤੋਂ ਬਾਅਦ ਵਿਅਕਤੀ ਨੇ ਜਿਸ ਜਗ੍ਹਾ ਉਪੱਰ ਜਾਕੇ ਮਿੱਟੀ ਵਿਚ ਮਿਲ ਜਾਣਾ, ਜੰਡਿਆਲਾ ਗੁਰੂ ਗਊਸ਼ਾਲਾ ਰੋਡ ਉਸ ਜਗ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਸੰਸਾਰ ਚੋਂ ਇਕ ਵਿਅਕਤੀ ਦੇ ਜਾਣ ਨਾਲ ਉਸਦੇ ਅੰਤਿਮ ਸੰਸਕਾਰ ਮੋਕੇ ਉਪੱਰ ਦੂਰ ਦੁਰਾਡੇ ਤੋਂ ਉਸਦੇ ਰਿਸ਼ਤੇਦਾਰ, ਮਿੱਤਰ ਆਦਿ ਉਸਨੂੰ ਆਖਰੀ ਅਲਵਿਦਾ ਕਹਿਣ ਲਈ ਪਹੁੰਚਦੇ ਹਨ। ਉਸਦੇ ਅਖਰੀ ਘਰ ਦੀ ਦੁਰਦਸ਼ਾ ਦੇਖਕੇ ਸਾਰੇ ਸਾਕ-ਸਬੰਧੀ ਜੰਡਿਆਲਾ ਗੁਰੁ ਦੇ ਰਾਜਨੀਤਿਕ ਆਗੂਆ ਨੂੰ ਕੋਸਦੇ ਦਿਖਾਈ ਦਿੰਦੇ ਹਨ, ਚਾਹੇ ਉਹ ਕਾਂਗਰਸੀ, ਭਾਜਪਾ, ਅਕਾਲੀ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਹੋਵੇ ਕਿਸੇ ਨੇ ਵੀ ਗਊਸ਼ਾਲਾ ਰੋਡ ਸ਼ਮਸ਼ਾਨ ਘਾਟ ਦੀ ਹਾਲਤ ਵਿਚ ਸੁਧਾਰ ਨਹੀ ਕੀਤਾ। ਬੀਤੇ ਦਿਨੀ ਇਕ ਪੱਤਰਕਾਰ ਦਿਨੇਸ਼ ਬਜਾਜ ਦੀ ਮਾਤਾ ਜੀ ਦੇ ਅੰਤਿਮ ਸੰਸਕਾਰ ਤੇ ਜਦ ਸਮੂਹ ਪੱਤਰਕਾਰ ਭਾਈਚਾਰਾ, ਵੱਖ-ਵੱਖ ਰਾਜਨੀਤਿਕ ਪਾਰਟੀਆ ਦੇ ਆਗੂ ਪਹੁੰਚੇ ਤਾਂ ਉਥੋਂ ਦੀ ਹਾਲਤ ਦੇਖਕੇ ਸਭ ਦੇ ਮੂੰਹ ਵਿਚ ਇਕ ਹੀ ਗੱਲ ਆਉਂਦੀ ਸੀ ਕਿ ਯਾਰ ਇੱਕ ਦਿਨ ਅਸੀ ਵੀ ਇਥੇ ਆਉਣਾ ਪਰ ਇਥੋ ਦੀ ਤਾ ਹਾਲਤ ਹੀ ਬਹੁਤ ਮਾੜੀ ਹੈ। ਸੰਸਕਾਰ ਕਰਨ ਲਈ ਬਣਾਏ ਸ਼ੈੱਡ ਵੀ ਟੁੱਟੇ ਹੋਏ ਸਨ ਅਗਰ ਮੀਂਹ ਆ ਜਾਵੇ ਤਾਂ ਸੰਸਕਾਰ ਨੂੰ ਵੀ ਗੜਬੜ ਹੋ ਜਾਵੇ। ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਬੱਚਿਆ ਦੇ ਦਫਨ ਲਈ ਕੋਈ ਯੋਗ ਪ੍ਰਬੰਧ ਨਹੀਂ, ਸਮਰਸੀਬਲ ਪੰਪ ਦੀਆ ਦੋਵੇ ਮੋਟਰਾਂ ਗਾਇਬ, ਸ਼ਮਸ਼ਾਨ ਘਾਟ ਦੀ ਜਗ੍ਹਾਂ ਉਪੱਰ ਨਜ਼ਾਇਜ ਕਬਜੇ ਕਰਕੇ ਦੁਕਾਨਾਂ ਅਤੇ ਹੈਲਥ ਕਲੱਬ ਬਣਾਏ, ਸ਼ਮਸ਼ਾਨ ਘਾਟ ਦਾ ਕੋਈ ਵਾਰਸ ਨਹੀਂ, ਸੱਪਾਂ ਦੀ ਚਹਿਲ ਪਹਿਲ, ਆਦਿ ਖਾਮੀਆ ਦੇਖਣ ਨੂੰ ਮਿਲ ਰਹੀਆ ਸਨ। ਸ਼ਹਿਰ ਵਾਸੀਆ ਦੀ ਪ੍ਰਸ਼ਾਸ਼ਨਿਕ ਅਧਿਕਾਰੀਆ ਕੋਲੋ ਪੁਰਜੋਰ ਮੰਗ ਹੈ ਕਿ ਜਾਂ ਤਾਂ ਇਸਨੂੰ ਨਗਰ ਕੋਂਸਲ ਅਧੀਨ ਰੱਖਿਆ ਜਾਵੇ ਜਾਂ ਫਿਰ ਸ਼ਹਿਰ ਦੇ ਮੋਹਤਬਰ ਵਿਅਕਤੀਆ ਦੀ ਕਮੇਟੀ ਬਣਾਕੇ ਇਸਦੇ ਸੁਧਾਰ ਵਲ ਧਿਆਨ ਦਿੱਤਾ ਜਾਵੇ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply