ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ
ਛੀਨਾ ਨੇ ਅੱਜ ਆਪਣੇ ਦਫ਼ਤਰ ਵਿਖੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ‘ਪਹਿਲ’ ਪੱਤ੍ਰਿਕਾ ਦਾ ਪਹਿਲਾ ਅੰਕ ਰਿਲੀਜ਼ ਕੀਤਾ।
ਛੀਨਾ ਨੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਵਲੋਂ ਕੀਤੇ ਗਏ ਇਸ ਉਦਮ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸੋਚ ਨੂੰ ਉਭਾਰਣ ਦਾ ਇਹ ਇਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਸਕੂਲ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੰਨ 1930 ਈਂ ’ਚ ਇਕ ਪ੍ਰਾਇਮਰੀ ਸਕੂਲ ਵਜੋਂ ਸਥਾਪਿਤ ਹੋਇਆ ਸੀ ਅਤੇ ਤਰੱਕੀ ਦੀਆਂ ਰਾਹਾਂ ’ਤੇ ਚੱਲਦੇ ਇਸ ਸੰਸਥਾ ਨੂੰ 1941 ਈ: ’ਚ ਮਿਡਲ ਸਕੂਲ, 1960 ਈ: ’ਚ ਹਾਈ ਸਕੂਲ ਦਾ ਦਰਜਾ ਪ੍ਰਾਪਤ ਹੋਇਆ।ਉਨ੍ਹਾਂ ਦੱਸਿਆ ਕਿ 2004 ਈ: ’ਚ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂੂਲ ਦਾ ਦਰਜਾ ਪ੍ਰਾਪਤ ਹੋਇਆ। ਸਕੂਲ ਦਾ ਉਦੇਸ਼ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ।
ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਸ. ਛੀਨਾ ਵਲੋਂ ਸਕੂਲ ਨੂੰ ਸਮੇਂ-ਸਮੇਂ ’ਤੇ ਸਹਿਯੋਗ ਦੇਣ ਅਤੇ ਸਕੂਲ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਣ ਲਈ ਤਹਿ-ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਨਾਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀ, ਤਤਕਾਲੀ ਸਮਾਜ ’ਚ ਨਵੀਆਂ ਪੈੜਾ ਸਿਰਜਨ ਵਾਲੀ ਗਵਰਨਿੰਗ ਕੌਸਲ ਦੀ ਰਹਿਨੁਮਾਈ ਹੇਠ ਚਲ ਰਹੀ ਇਸ ਸੰਸਥਾ ਵੱਲੋਂ ਸਲਾਨਾ ਪੱਤ੍ਰਿਕਾ ਦਾ ਮੰਤਵ ਵਿਦਿਆਰਥਣਾਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣਾ, ਲੜਕੀਆਂ ਨੂੰ ਆਪਣੀ ਗੱਲ ਬੇਬਾਕੀ ਨਾਲ ਕਹਿਣ ਦਾ ਹੱਕ ਦੇਣਾ, ਬੱਚਿਆਂ ਦੇ ਸਾਹਿਤਕ ਗੁਣਾਂ ਨੂੰ ਉਭਾਰਨਾ, ਉਨ੍ਹਾਂ ਦੀ ਸਿਰਜਨਾਤਮਕ ਸ਼ਕਤੀ ਦਾ ਵਿਕਾਸ ਕਰਨਾ ਹੈ।ਉਨ੍ਹਾਂ ਕਿਹਾ ਕਿ ਇਹ ਮੈਗਜ਼ੀਨ ਦਰਸਾਉਂਦਾ ਹੈ ਕਿ ਕਿਵੇਂ ਵਿਦਿਆਰਥਣਾਂ ਵਿੱਦਿਅਕ ਖੇਤਰ ਦੇ ਨਾਲ-ਨਾਲ ਸਹਿ ਵਿੱਦਿਅਕ ਗਤੀਵਿਧਿਆਂ ’ਚ ਵੀ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸੰਸਥਾ ਨੇ ਹੁਣ ਤੱਕ ਜਿੱਥੇ ਵਿੱਦਿਅਕ ਖੇਤਰ ’ਚ ਮੱਲ੍ਹਾਂ ਮਾਰੀਆਂ ਹਨ, ਉੱਥੇ ਖੇਡਾਂ, ਸੱਭਿਆਚਾਰਕ, ਵਿਗਿਆਨ ਤੇ ਧਾਰਮਿਕ ਮੁਕਾਬਲੇ ਦੇ ਖੇਤਰ ’ਚ ਰਾਜ ਪੱਧਰ ਤੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦਾ ਟੀਚਾ ਵਿਦਿਆਰਥੀਆਂ ਦਾ ਸਰੀਰਿਕ, ਮਾਨਸਿਕ ਤੇ ਬੌਧਿਕ ਵਿਕਾਸ ਕਰਨਾ ਹੈੈ ਤੇ ਵਿੱਦਿਅਕ ਤੇ ਸਹਿ-ਅਕਾਦਮਿਕ ਖੇਤਰ ’ਚ ਅੱਗੇ ਲੈ ਕੇ ਜਾਣਾ ਹੈ। ਸੰਸਥਾ ਦੀਆਂ ਮਹਾਨ ਪ੍ਰਾਪਤੀਆਂ ਕਾਰਨ ਅੱਜ ਇਹ ਸ਼ਹਿਰ ਦੇ ਸ਼ਾਨਦਾਰ ਤੇ ਨਾਮਣਾ ਖੱਟਣ ਵਾਲੀਆਂ ਸੰਸਥਾਵਾਂ ਦੀ ਕਤਾਰ ’ਚ ਮੂਹਰਲੇ ਸਥਾਨ ’ਤੇ ਹੈ। ਪ੍ਰਿੰ: ਨਾਗਪਾਲ ਨੇ ਕਿਹਾ ਕਿ ਨਾਰੀ ਸਿੱਖਿਆ ਲਈ ਸਮਰਪਿਤ ਭਾਵਨਾ ਦੇਖ ਕੇ ਮਾਪਿਆਂ ਦਾ ਇਸ ਪ੍ਰਤੀ ਪੂਰਨ ਭਰੋਸਾ ਸਾਡੀ ਅਹਿਮ ਪ੍ਰਾਪਤੀ ਹੈ। ਇਹ ਵਿੱਦਿਆਕ ਤੇ ਸਹਿ-ਵਿੱਦਿਅਕ ਗਤੀਵਿਧਿਆਂ ਲਈ ਇਕ ਸਫ਼ਲ ਅਦਾਰਾ ਹੈ।
Check Also
DAV Public School Observes Bal Gangadhar Tilak Martyrdom Day
Amritsar, August 2 (Punjab Post Bureau) – DAV Public School Lawrence Road Amritsar solemnly observed …
Punjab Post Daily Online Newspaper & Print Media