Sunday, April 5, 2026

ਜਪਾਨ ਵੱਲੋਂ ਮਿਤਸੂਬਿਸ਼ੀ ਏਸ਼ੀਅਨ ਚਿਲਡਰਨ ਐਨਿਕੀ ਫੈਸਟ 2020 ਦਾ ਅਯੋਜਨ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਮਿਤਸੂਬਿਸ਼ੀ ਪਬਲਿਕ ਅਫੇਅਰਸ ਕਮੇਟੀ, ਏਸ਼ੀਅਨ ਪੈਸਫਿਕ ਫੈਡਰੇਸ਼ਨ ਆਫ਼ ਯੂਨੈਸਕੋ PUNJ2607201903ਕਲੱਬ ਅਤੇ ਐਸੋਸੀਏਸ਼ਨ ਤੇ ਨੈਸ਼ਨਲ ਫੈਡਰੇਸ਼ਨ ਆਫ਼ ਯੂਨੈਸਕੋ ਐਸੋਸੀਏਸ਼ਨ ਜਪਾਨ ਵਲੋਂ ਮਿਤਸੂਬਿਸ਼ੀ ਏਸ਼ੀਅਨ ਚਿਲਡਰਨਜ਼ ਐਨਿਕੀ ਫੈਸਟ 2019-2020 ਦਾ ਅਯੋਜਨ ਕੀਤਾ ਗਿਆ।ਜਿਸ ਲਈ ਡਾ. ਧਰਮਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਨੂੰ ਸਟੇਟ ਕੋਆਰਡੀਨੇਟਰ, ਪ੍ਰੋ. ਐਸ.ਐਸ ਛੀਨਾ ਪ੍ਰਧਾਨ ਅਤੇ ਮਿਸਟਰ ਧਰਿੰਦਰ ਭਾਤਨਗਰ ਦਿੱਲੀ ਨੂੰ ਸੈਕਟਰੀ ਜਨਰਲ ਆਫ਼ ਕੋਨਫੀਡੈਂਰਸ਼ਨ ਆਫ਼ ਯੂਨੈਸਕੋ ਕਲੱਬ ਅਤੇ ਐਸੋਸੀਏਸ਼ਨ ਆਫ਼ ਇੰਡੀਆ ਨਿਯੁਕਤ ਕੀਤਾ ਗਿਆ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਏਸ਼ੀਆ ਦੇ ਬੱਚਿਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ “ਐਨਿਕੀ” ਦੇ ਬੈਨਰ ਹੇਠ ਇਕ ਦੂਜੇ ਨਾਲ ਸਾਂਝਾ ਕਰਨ ਦਾ ਮੌਕਾ ਦੇਣਾ ਹੈ।ਇਸ ਮੇਲੇ ਵਿੱਚ 24 ਦੇਸ਼ਾਂ ਦੇ ਵਿਦਿਆਰਥੀ ‘ਹੇਅਰਜ਼ ਮਾਈ ਲਾਈਫ਼’ ਥੀਮ ਤੇ ਭਾਗ ਲੈਣਗੇ। 6 ਸਾਲ ਤੋਂ 12 ਸਾਲ ਤੱਕ ਦੇ ਪੰਜਾਬ ਦੇ ਵੱਖ-ਵੱਖ ਸਕੂਲ਼ ਦੇ ਵਿਦਿਆਰਥੀ ਇਸ ਵਿੱਚ ਭਾਗ ਲੈ ਸਕਦੇ ਹਨ ਅਤੇ ਸਕੂਲਾਂ ਤੋਂ ਸਹਿਮਤੀ ਪੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਪਬਲਿਕ ਸਕੂਲ ਜੀ.ਟੀ. ਰੋਡ ਅੰਮ੍ਰਿਤਸਰ ਨੂੰ ਭੇਜੇ ਜਾਣਗੇ ਅਤੇ ਉਥੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਇਨਾਮ ਲਈ ਚੌਣ ਕੀਤੀ ਜਾਵੇਗੀ।ਡਾ. ਧਰਮਵੀਰ ਸਿੰਘ ਜੀ ਨੇ ਕਿਹਾ ਕਿ ਕਲਾ ਪ੍ਰੇਮੀ ਵਿਦਿਆਰਥੀਆਂ ਲਈ ਇਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇਕ ਵਧੀਆ ਪਲੇਟਫਾਰਮ ਹੈ।ਉਹਨਾਂ ਦੱਸਿਆ ਕਿ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਿਤ ਇਨਾਮ ਦਿੱਤੇ ਜਾਣਗੇ ਜੋ ਇਸ ਪ੍ਰਕਾਰ ਹਨ:-
1.    ਗਰੈਂਡਪ੍ਰੀਫਿਕਸ ਐਵਾਰਡ ਹਰੇਕ ਦੇਸ਼ ਲਈ ਇਕ।ਸਹਾਇਕ ਦੇ ਨਾਲ ਜਪਾਨ ਦਾ ਫਰੀ ਟ੍ਰਿਪ ਅਕਤੂਬਰ 2020
2.    ਇੰਟਰਨੈਸ਼ਨਲ ਓੁਰਗੇਨਾਈਜ਼ਰ ਐਵਾਰਡ ਸੈਵਨ ਅਗਸਤ 2020 ਜਪਾਨ ਤੋਂ ਪ੍ਰਾਪਤ ਸਰਟੀਫਿਕੇਟ ਅਤੇ ਤੋਹਫੇ।
3.    ਲੋਕਲ ਓੁਰਗੇਨਾਈਜ਼ਰ ਐਵਾਰਡ (ਤਿੰਨ ਸੌ) ਜਨਵਰੀ 2020 ਸਰਟੀਫਿਕੇਟ ਅਤੇ ਤੋਹਫੇ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply