Friday, June 12, 2026

ਸਾਂਝ ਕੇਦਰਾਂ ਦੇ ਸਹਿਯੋਗ ਨਾਲ 33 ਪੰਜਾਬ ਐਨ.ਸੀ.ਸੀ ਦੇ ਕੈਡਿਟਾਂ ਨੇ ਨਸ਼ਿਆਂ ਖਿਲਾਫ ਕੱਢੀ ਰੈਲੀ

PPNJ2907201905ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਰਤਾਜ ਸਿੰਘ ਚਹਿਲ 143 ਹੈਡ ਕੁਆਟਰ ਦੀ ਅਗਵਾਈ ਹੇਠ ਕਮਿਸ਼ਨਰੇਟ ਅੰਮਿ੍ਰਤਸਰ ਦੇ ਸਾਂਝ ਕੇਦਰ ਵੱਖ-2 ਸਕੂਲਾਂ/ਕਾਲਜਾਂ ਅਤੇ ਮੁਹੱਲਿਆਂ ਵਿੱਚ ਮੀਟਿੰਗਾਂ ਮੀਟਿੰਗਾਂ ਕਰਕੇ ਨਸ਼ਿਆਂ ਦੀ ਇਸ ਬੁਰਾਈ ਪ੍ਰਤੀ ਨੋਜਵਾਨਾਂ ਅਤੇ ਆਮ ਪਬਲਿਕ ਨੂੰ ਜਾਗਰੁਕ ਕਰ ਰਹੇ ਹਨ।ਫਸਟ ਪੰਜਾਬ (ਗਰਲਜ਼) ਬਟਾਲੀਅਨ ਦੇ ਚੱਲ ਰਹੇ 33 ਕੈਂਪ ਦੌਰਾਨ ਸਾਂਝ ਕੇਦਰ-ਦੱਖਣੀ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ, ਏ.ਐਸ.ਆਈ ਸ਼ੁਸ਼ੀਲ ਕੁਮਾਰ, ਸਾਂਝ ਕੇਦਰ-ਉਤਰੀ ਦੇ ਇੰਚਾਰਜ ਇੰਸਪੈਕਟਰ ਅਨੂਪ ਸੈਣੀ, ਸਾਂਝ ਕੇਦਰ-ਪੂਰਬੀ ਦੇ ਇੰਚਾਰਜ ਇੰਸਪੈਕਟਰ ਪ੍ਰਸ਼ੋਤਮ ਸਿੰਘ ਅਤੇ ਕਰਨਲ ਆਰ.ਐਸ ਪੱਡਾ ਕਮਾਡਿੰਗ ਅਫਸਰ, ਮੇਜਰ ਕਵਿਤਾ, ਸੂਬੇਦਾਰ ਮੇਜਰ ਪਰਮਜੀਤ ਸਿੰਘ ਦੇ ਸਹਿਯੋਗ ਨਾਲ 33 ਪੰਜਾਬ ਐਨ.ਸੀ.ਸੀ.ਸੀ ਕੈਡਿਟ ਦਾ ਨਸ਼ਿਆਂ ਵਿਰੁੱਧ ਪੋਸਟਰ ਤਿਆਰ ਕਰਨ ਦਾ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਕੈਡਿਟ ਦੀਪਿਕਾ ਕੁਮਾਰੀ ਐਸ.ਆਰ ਗੋਵਰਮੈਟ ਕਾਲਜ ਨੇ ਪਹਿਲਾ, ਨੇਹਾ ਐਮ.ਜੀ ਤਰਨਤਾਰਨ ਨੇ ਦੂਜਾ ਤੇ ਅਰਸ਼ਦੀਪ ਕੌਰ ਰਈਆ ਨੇ ਤੀਜਾ ਸਥਾਨ ਹਾਸਲ ਕੀਤਾ।ਜੇਤੂ ਕੈਡਿਟ ਨੂੰ ਟ੍ਰੈਫਿਕ ਅਫਸਰ ਦਿਲਬਾਗ ਸਿੰਘ, ਮੇਜਰ ਕਵਿਤਾ ਅਤੇ ਇੰਸਪੈਕਟਰ ਪਰਮਜੀਤ ਸਿੰਘ ਨੇ ਇਨਾਮ ਤਕਸੀਮ ਕੀਤੇ।450 ਕੈਡਿਟਾ ਵਲੋਂ ਨਸ਼ਿਆਂ ਰੂਪੀ ਦੈਂਤ ਖਿਲਾਫ ਕੱਢੀ ਰੈਲੀ ਦੌਰਾਨ ਬੱਚਿਆਂ ਨੇ  ਆਪਣੇ ਹੱਥਾਂ ਵਿੱਚ ਨਸ਼ਿਆਂ ਖਿਲਾਫ ਬਣੇ ਹੋਏ ਪੋਸਟਰ ਫੜੇ ਹੋਏ ਸਨ।ਵੱਖ-ਵੱਖ ਹਿੱਸਿਆਂ ਵਿੱਚ ਹੁੰਦੀ ਹੋਈ ਰੈਲੀ ਮਾਈ ਭਾਗੋ ਕਾਲਜ ਵਿਖੇ ਸਮਾਪਤ ਹੋਈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply