ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡਾਂ 30 ਜੁਲਾਈ ਤੋਂ ਗੁਰੂ ਨਾਨਕ ਸਟੇਡੀਅਮ ਵਿਖੇ ਹੋਣਗੀਆਂ ਅਤੇ ਸਮਾਪਤੀ 21 ਅਗਸਤ ਨੂੰ ਹਾਕੀ ਐਸਟੋਟਰਫ ਗਰਾਉਂਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅਥਲੈਟਿਕਸ ਦੇ ਮੁਕਾਬਲੇ ਅੰ-14 ਦੇ 30 ਜੁਲਾਈ ਤੋਂ 1 ਅਗਸਤ, ਅੰ-18 ਦੇ 7 ਤੋਂ 9 ਅਗਸਤ, ਅੰ-25 ਦੇ 19 ਤੋਂ 21 ਅਗਸਤ ਖਾਲਸਾ ਕਾਲਜੀਏਟ ਸੀ:ਸੈ:ਸਕੂਲ, ਅੰਮਿ੍ਰਤਸਰ ਵਿਖੇ ਅਤੇ ਇਸੇ ਤਰ੍ਹਾਂ ਹੀ ਬਾਸਕਿਟ ਬਾਲ ਦੇ ਮੁਕਾਬਲੇ ਕੰਪਨੀ ਬਾਗ, ਬਾਕਸਿੰਗ ਦੇ ਸ.ਸੀ.ਸੈ:ਸਕੂਲ ਛੇਹਰਟਾ, ਫੁੱਟਬਾਲ ਦੇ ਖਾਲਸਾ ਕਾਲਜੀਏਟ ਸੀ:ਸੈ:ਸਕੂਲ, ਜਿਮਨਾਸਟਿਕ (ਲੜਕੇ) ਦੇ ਗੋਲਬਾਗ ਕੁਸ਼ਤੀ ਸਟੇਡੀਅਮ, ਜਿਮਨਾਸਟਿਕ ਲੜਕੀਆਂ ਦੇ ਮੁਕਾਬਲੇ ਬੀ .ਬੀ.ਕੇ.ਡੀ.ਏ.ਵੀ ਕਾਲਜ ਅਤੇ ਹੈਂਡਬਾਲ ਦੇ ਮੁਕਾਬਲੇ ਖਾਲਸਾ ਕਾਲਜੀਏਟ ਸੀ:ਸੈ:ਸਕੂਲ, ਅੰਮ੍ਰਿਤਸਰ, ਜੂਡੋ ਦੇ ਸ੍ਰੀ ਗੁਰੂ ਰਾਮਦਾਸ ਸੀ: ਸੈਕ: ਸਕੂਲ, ਰੋਲਰ ਸਕੇਟਿੰਗ ਦੇ ਦਾ ਵਿਲੇਜ ਰਿੰਗ ਲੋਹਾਰਕਾ ਰੋਡ, ਟੇਬਲ ਟੈਨਿਸ ਦਾ ਗੋਲਬਾਗ, ਤੈਰਾਕੀ ਦੇ ਖਾਲਸਾ ਕਾਲਜ, ਵਾਲੀਵਾਲ ਦੇ ਖਾਲਸਾ ਕਾਲਜੀਏਟ ਸੀ:ਸੈਕ: ਸਕੂਲ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਅੰ-14, ਅੰ-18, ਅੰ-25 ਦੇ ਹਾਕੀ ਦੇ ਮੁਕਾਬਲੇ 1 ਤੋਂ 2 ਅਗਸਤ, 3-4 ਅਗਸਤ ਅਤੇ 20 ਅਗਸਤ ਤੋਂ 21 ਅਗਸਤ ਤੱਕ ਕ੍ਰਮਵਾਰ ਹੋਣਗੇ ਅਤੇ ਇਸੇ ਤਰ੍ਹਾਂ ਹੀ ਅੰ-14, ਅੰ-18,ਅੰ-25 ਦੇ ਕੱਬਡੀ ਦੇ ਮੁਕਾਬਲੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ 27 ਤੋਂ 29 ਅਗਸਤ ਤੇ ਕੁਸ਼ਤੀ ਦੇ ਮੁਕਾਬਲੇ ਅੰ-25 ਦੇ ਮੁਕਾਬਲੇ ਗੋਲਬਾਗ ਕੁਸ਼ਤੀ ਸਟੇਡੀਅਮ ਵਿਖੇ 19 ਤੋਂ 21 ਅਗਸਤ ਤੱਕ ਕਰਵਾਏ ਜਾਣਗੇ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media