ਲੌਂਗੋਵਾਲ, 29 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ਮੌਕੇ ਇੰਟਰ ਹਾਊਸ ਸੋਲੋ ਗੀਤ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਸਕੂਲ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ 16 ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲੇ ਦਾ ਮੁੱਖ ਥੀਮ ਦੇਸ਼ ਭਗਤੀ ਗੀਤਾਂ ਦਾ ਗਾਇਨ ਕਰਨਾ ਸੀ।ਸਾਰੇ ਪ੍ਰਤੀਯੋਗੀਆਂ ਨੇ ਬਹੁਤ ਵਧੀਆ ਗੀਤ ਪੇਸ਼ ਕੀਤੇ।ਮੁਕਾਬਲੇ ਦੇ ਗਰੁੱਪ-ਏ (ਪਹਿਲੀ ਤੋਂ ਚੌਥੀ) ਵਿੱਚ ਤੀਜੀ ਜਮਾਤ ਦੀ ਜਪਲੀਨ (ਗਲੇਡੀਏਟਰਜ਼ ਹਾਊਸ) ਨੇ ਪਹਿਲਾ ਅਤੇ ਚੌਥੀ ਜਮਾਤ ਦੇ ਇਸ਼ਮੀਤ ਸਿੰਘ (ਵਾਰੀਅਰਜ਼ ਹਾਉਸ) ਨੇ ਦੂਜਾ ਸਥਾਨ ਹਾਸਲ ਕੀਤਾ। ਚੌਥੀ ਜਮਾਤ ਦੇ ਅਨੰਤ ਜਿੰਦਲ ਤੇ ਜਸਵਿੰਦਰ ਸਿੰਘ ਸਾਂਝੇ ਤੌਰ `ਤੇ ਤੀਜੇ ਸਥਾਨ `ਤੇ ਰਹੇ। ਗਰੁੱਪ-ਬੀ (ਪੰਜਵੀਂ ਤੋਂ ਅੱਠਵੀਂ) ਵਿੱਚ ਪੰਜਵੀਂ ਜਮਾਤ ਦੀ ਅਨਮੋਲਪ੍ਰੀਤ ਕੌਰ (ਵਾਰੀਅਰਜ਼ ਹਾਊਸ) ਨੇ ਆਪਣੀ ਸੁਰੀਲੀ ਅਵਾਜ਼ ਵਿੱਚ `ਮੇਰਾ ਜੁੱਤਾ ਹੈ ਜਾਪਾਨੀ ਗਾ ਕੇ ਪਹਿਲਾ ਸਥਾਨ ਹਾਸਲ ਕੀਤਾ`।ਸੱਤਵੀਂ ਜਮਾਤ ਦੇ ਸਾਰੰਗਪ੍ਰੀਤ ਸਿੰਘ (ਰੇਡਰਜ਼ ਹਾਊਸ) ਨੇ `ਏ ਮੇਰੇ ਵਤਨ ਕੇ ਲੋਗੋ` ਗਾ ਕੇ ਦੂਜਾ ਅਤੇ ਸੱਤਵੀਂ ਦੇ ਮਨੀ (ਗਲੇਡੀਏਟਰਜ਼ ਹਾਊਸ) ਨੇ `ਸਾਰੇ ਜਹਾਂ ਸੇ ਅੱਛਾ` ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕਰਕੇ ਤੀਸਰਾ ਸਥਾਨ ਹਾਸਲ ਕੀਤਾ।ਮੁਕਾਬਲੇ ਵਿੱਚ ਡਾ. ਡੋਲੀ ਰਾਏ ਜੋ ਕਿ ਪੰਜਾਬ ਦੇ ਮੰਨੇ ਹੋਏ ਸੰਗੀਤਕਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ ਨੇ ਜੱਜ ਦੀ ਭੂਮਿਕਾ ਅਦਾ ਕੀਤੀ ਤੇ ਲਿਟਲ ਫਲਾਵਰ ਸਕੂਲ ਦੇ ਸੰਗੀਤ ਅਧਿਆਪਕ ਵਿਕਾਸ ਪਾਲ ਨੇ ਵੀ ਸਾਥ ਦਿੱਤਾ। ਸੱਤਵੀਂ ਜਮਾਤ ਦੀ ਪ੍ਰਤਿਭਾਸ਼ਾਲੀ ਵਿਦਿਆਰਥਣ ਨਵਨੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਦੇ ਹੁਨਰ ਨੂੰ ਅੱਗੇ ਲਿਆਉਣ ਦੀ ਪਹਿਲੀ ਪੌੜੀ ਹੈ । ਮੁਕਾਬਲੇ ਦੇ ਅੰਤ ਵਿੱਚ ਸਕੂਲ ਮੁਖੀ ਮੈਡਮ ਰਣਜੀਤ ਕੌਰ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਜੇਤੂਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਅਧਿਆਪਕ ਮੈਡਮ ਸਪਨਾ ਰਾਣੀ, ਮਨਪ੍ਰੀਤ ਕੌਰ, ਸੁਖਵੀਰ ਸਿੰਘ, ਬਿੰਦੀਆ ਮਦਾਨ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media