Friday, June 12, 2026

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਤੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ 100 ਲਾਏ ਬੂਟੇ

PPNJ2907201907ਜੰਡਿਆਲਾ ਗੁਰੂ, 29 ਜਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਅਤੇ ਰੋਟਰੀ ਕਲੱਬ ਅੰਮ੍ਰਿਤਸਰ “ਆਸਥਾ” ਵੱਲੋਂ ਜੋਤੀਸਰ ਕਲੋਨੀ ਅਤੇ ਸਕੂਲ ਵਿੱਚ 100 ਬੂਟੇ ਲਗਾਏ ਗਏ ।ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵੱਲੋਂ ਚਲਾਏ ਗਏ ਪ੍ਰੋਜੈਕਟ “ਇੱਕ ਬੱਚਾ – ਇੱਕ ਰੁੱਖ” ਨੂੰ ਰੋਟਰੀ ਕਲੱਬ ਅੰਮ੍ਰਿਤਸਰ “ਆਸਥਾ” ਵੱਲੋਂ ਭਰਪੂਰ ਹੰੁਗਾਰਾ ਮਿਲਿਆ।ਜਿਸ ਨੇ ਵੱਧ ਤੋਂ ਵੱਧ ਬੂਟੇ ਲਗਾਉਣ, ਉਹਨਾਂ ਬੂਟਿਆਂ ਨੂੰ ਸਾਂਭਣ ਅਤੇ ਉਹਨਾਂ ਦਾ ਬੱਚਿਆਂ ਵਾਂਗ ਪਾਲਣ-ਪੋਸ਼ਣ ਕਰਨ ਦੀ ਪ੍ਰੇਰਣਾ ਦਿੱਤੀ ਗਈ।ਸੇਂਟ ਸੋਲਜ਼ਰ ਗਰੁੱਪ ਆਫ ਸਕੂਲਜ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਪਰਮਜੀਤ ਸਿੰਘ ਪ੍ਰਧਾਨ ਰੋਟਰੀ ਕਲੱਬ, ਡਾ. ਗਗਨਦੀਪ ਸਿੰਘ ਸੈਕਟਰੀ, ਜਤਿੰਦਰ ਸਿੰਘ ਸਾਬਕਾ ਪ੍ਰਧਾਨ, ਮਿ. ਐਚ.ਐਸ. ਜੋਗੀ, ਮਮਤਾ ਅਰੋੜਾ ਸਾਬਕਾ ਸੈਕਟਰੀ ਰੋਟਰੀ ਕਲੱਬ, ਅਸ਼ੋਕ ਸ਼ਰਮਾ, ਸਰਬਜੀਤ ਸਿੰਘ, ਰਾਹੁਲ, ਬਲਬੀਰ ਸਿੰਘ ਸਰਪੰਚ ਅਤੇ ਸਕੂਲ ਦਾ ਸਟਾਫ ਤੇ ਬੱਚੇ ਹਾਜਿਰ ਸਨ ।    

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply