Friday, June 12, 2026

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਸ਼ਕਤੀ ਟੀਮ ਦਾ ਗਠਨ

PPNJ2907201909ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਐਸ. ਐਸ.ਪੀ ਦਿਹਾਤੀ ਅੰਮ੍ਰਿਤਸਰ ਵੱਲੋਂ ਸਮਾਜ ’ਚਂੋ ਨਸ਼ਿਆਂ ਦੀ ਰੋਕਥਾਮ, ਔਰਤਾਂ ਵਿਰੁੱਧ ਛੇੜ-ਛਾੜ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸ਼ਕਤੀ ਟੀਮ ਦਾ ਗਠਨ ਕੀਤਾ ਗਿਆ ਹੈ।  ਬੀਤੇ ਦਿਨੀਂ ਇਸ ਸ਼ਕਤੀ ਟੀਮ ਦੇ ਮੈਂਬਰਾਂ ਨੇ ਏ.ਐਸ.ਆਈ ਭੁਪਿੰਦਰ ਕੌਰ ਦੀ ਅਗਵਾਈ ਹੇਠ ਖਾਲਸਾ ਕਾਲਜ ਚਵਿੰਡਾ ਦੇਵੀ ’ਚ ਟੀਮ ਦੁਆਰਾ ਬਣਾਏ ਗਏ ‘ਸ਼ਕਤੀ ਐਪ’ ਅਤੇ ਫੋਨ ਨੰਬਰਾਂ ਬਾਰੇ ਜਾਣਕਾਰੀ ਦਿੰਦਿਆਂ ਬਿਨਾਂ ਕਿਸੇ ਝਿਜਕ ਦੇ ਆਨਲਾਈਨ, ਫੋਨ ਕਰਕੇ ਜਾਂ ਵੱਟਸਐਪ ਰਾਹੀਂ ਆਪਣੇ ਆਸ-ਪਾਸ ਜਾਂ ਆਪਣੇ ਨਾਲ ਵਾਪਰੀ ਕਿਸੇ ਵੀ ਕਿਸਮ ਦੀ ਅਣ-ਸੁਖਾਵੀਂ ਘਟਨਾ ਬਾਰੇ ਸੂਚਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੜਕੀਆਂ ਨੂੰ ਖਾਸ ਤੌਰ ’ਤੇ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਡਰ ਦੇ ਇਸ ਐਪ ਦਾ ਹਿੱਸਾ ਬਣਨਾ ਚਾਹੀਦਾ ਹੈ, ਕਿਉਂਕਿ ਇਸ ਐਪ `ਤੇ ਤੁਹਾਡਾ ਨਾਮ ਅਤੇ ਸੰਪਰਕ ਨੰਬਰ ਗੁਪਤ ਰੱਖਿਆ ਜਾਏਗਾ ਅਤੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀ ਆਵੇਗੀ।ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਸ਼ਕਤੀ ਟੀਮ ਦਾ ਧੰਨਵਾਦ ਕਰਦਿਆਂ ਕਾਲਜ ਵੱਲੋਂ ਉਨ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਅਤੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਡਰ ਦੇ ਇਸ ਸ਼ਕਤੀ ਐਪ ਦਾ ਹਿੱਸਾ ਬਣਨ ਲਈ ਕਿਹਾ।ਇਸ ਸਮੇਂ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply