Tuesday, April 14, 2026

ਡੀ.ਏ.ਵੀ ਪਬਲਿਕ ਸਕੂਲ ਦਾ ਰਾਸ਼ਟਰ ਪੱਧਰੀ ਪ੍ਰਤੀਯੋਗਿਤਾ `ਚ ਅਹਿਮ ਸਥਾਨ

PUNJ0108201902ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ –  ਜਗਦੀਪ ਸਿੰਘ) – `ਐਕਸਪੀਰੀਐਂਸ ਜਾਪਾਨ` ਦੁਆਰਾ ਰਾਸ਼ਟਰੀ ਪੱਧਰ ਤੇ ਇੱਕ ਆਨਲਾਈਨ ਪੇਟਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।ਜਿਸ ਦਾ ਵਿਸ਼ਾ `ਜਾਪਾਨ ਕੈਨਵਸ `ਤੇ -2018` ਸੀ।ਸਾਰੇ ਭਾਰਤ ਵਿੱਚੋਂ ਹਜ਼ਾਰਾਂ ਬੱਚਿਆਂ ਦੇ ਨਾਂ ਦਰਜ਼ ਹੋਏ।ਇਸ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਪ੍ਰਤੀਯੋਗਿਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਉਚ ਸਥਾਨ ਪ੍ਰਾਪਤ ਕਰ ਕੇ ਤਮਗੇ ਅਤੇ ਸਰਟੀਫਿਕੇਟ ਹਾਸਲ ਕੀਤੇ ਹਨ।ਆਲਿਆ ਮਹਰੋਕ ਜਮਾਤ ਸੱਤਵੀਂ, ਅਤੇ ਯਾਦਵੀ ਕਪੂਰ ਜਮਾਤ ਅੱਠਵੀਂ ਨੂੰ ਵਿਜੇਤਾ ਘੋਸਿ਼ਤ ਕੀਤਾ ਗਿਆ।ਰਾਬਿਆ ਸ਼ਰਮਾ ਜਮਾਤ ਪੰਜਵੀਂ, ਰੁਦਰਾਣੀ ਮੋਹਿੰਦਰੂ ਜਮਾਤ ਸੱਤਵੀਂ, ਰਚਿਤਾ ਗੁਪਤਾ ਜਮਾਤ ਗਿਆਰ੍ਹਵੀਂ, ਗੌਰਵ ਗੁਪਤਾ ਜਮਾਤ ਨੌਵੀਂ ਅਤੇ  ਟੀਆ ਕਪੂਰ ਜਮਾਤ ਅੱਠਵੀਂ ਨੂੰ ਸ਼ਾਨਦਾਰ ਪ੍ਰਦਰਸ਼ਨ ਦਾ ਪੁਰਸਕਾਰ ਦਿੱਤਾ ਗਿਆ।ਖੁੁਸ਼ੀ ਅਗਰਵਾਲ ਜਮਾਤ ਛੇਵੀਂ, ਕਾਵਿਆ ਮੋਹਿੰਦਰੂ ਜਮਾਤ ਦੱਸਵੀਂ ਅਤੇ ਮਾਨਿਆ ਸੋਨੀ ਜਮਾਤ ਛੇਵੀਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪੁਰਸਕਾਰ ਦਿੱਤਾ ਗਿਆ। ਪੰਜਾੁਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਾਸ਼ਟਰੀ ਪੱਧਰ `ਤੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply