Sunday, February 22, 2026

ਕਾਂਗਰਸੀ ਵਲੋਂ ਏ.ਡੀ.ਸੀ ਨਾਲ ਦੁਰਵਿਵਹਾਰ ਕਰਨ ਦੇ ਰੋਸ `ਚ ਬੀ.ਡੀ.ਪੀ.ਓ ਅਮਲੇ ਵਲੋਂ ਨਾਅਰੇਬਾਜ਼ੀ

PUNJ0108201904ਧੂਰੀ, 1 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ)  – ਏ.ਡੀ.ਸੀ.ਡੀ ਮਾਨਸਾ ਗੁਰਮੀਤ ਸਿੰਘ ਨਾਲ ਮਾਨਸਾ ਦੀ ਕਾਂਗਰਸੀ ਆਗੂ ਵੱਲੋਂ ਕੀਤੇ ਗਏ ਦੁਰਵਿਵਹਾਰ ਕਾਰਨ ਰੋਸ ਵਿੱਚ ਆਏ ਪੰਚਾਇਤ ਸੈਕਟਰੀਆਂ, ਮਨਰੇਗਾ ਕਰਮਚਾਰੀਆਂ ਅਤੇ ਬੀ.ਡੀ.ਪੀ.ਓਦਫਤਰ ਧੂਰੀ ਦੇ ਦਫਤਰੀ ਅਮਲੇ ਵੱਲੋਂ ਬੀ.ਡੀ.ਪੀ.ਓ ਦਫਤਰ ਵਿਖੇ ਬੀ.ਡੀ.ਪੀ.ਓ ਰਿੰਪੀ ਗਰਗ ਦੀ ਅਗਵਾਈ ਹੇਠ ਧਰਨਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਬੀ.ਡੀ.ਪੀ.ਓ ਧੂਰੀ ਰਿੰਪੀ ਗਰਗ ਨੇ ਕਿਹਾ ਕਿ ਜੇਕਰ ਜ਼ਲਦ ਹੀ ਸਰਕਾਰ ਵੱਲੋਂ ਕਾਂਗਰਸ ਦੀ ਮਹਿਲਾ ਆਗੂ ਖਿਲਾਫ ਕੋਈ ਸਖਤ ਐਕਸ਼ਨ ਨਾ ਲਿਆ ਗਿਆ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਪੰਚਾਇਤ ਸੈਕਟਰੀ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਭੁੱਲਰਹੇੜੀ ਨੇ ਇਸ ਘਟਨਾ `ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਏ.ਡੀ.ਸੀ.ਡੀ ਮਾਨਸਾ ਗੁਰਮੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਕੱਲ ਨੂੰ ਸਾਰੇ ਪੰਜਾਬ ਵਿੱਚ ਜ਼ਿਲਾ੍ਹ ਹੈਡਕੁਆਰਟਰਾਂ `ਤੇ ਧਰਨੇ ਦਿੱਤੇ ਜਾਣਗੇ ਅਤੇ 2 ਅਗਸਤ ਨੂੰ ਮਾਨਸਾ ਵਿਖੇ ਪੂਰੇ ਪੰਜਾਬ ਵਿੱਚੋਂ ਬੀ.ਡੀ.ਪੀ.ਓ ਦਫਤਰਾਂ ਨਾਲ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਵਿਸ਼ਾਲ ਰੋਸ ਧਰਨਾ ਦੇਣਗੇ।
 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply