ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਦੂਸਰੇ ਦਿਨ ਅੰ:14 ਸਾਲ ਉਮਰ ਵਰਗ ਲੜਕੇ-ਲੜਕੀਆਂ ਦੇ ਇਨਾਂ ਖੇਡ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆ ਕੱਲ ਦੀਆਂ ਜੇਤੂ ਟੀਮਾਂ ਨੇ ਦੂਸਰੇ ਦਿਨ ਮੁਕਬਲਿਆਂ ਵਿੱਚ ਹੋਰ ਵੀ ਉਤਸਾਹ ਨਾਲ ਭਾਗ ਲਿਆ।
ਹੈਂਡਬਾਲ ਅੰ: 14 ਲੜਕਿਆ ਦਾ ਟੂਰਨਾਂਮੈਂਟ ਜੋ ਕਿ ਖਾਲਸਾ ਕਾਲਜੀਏਟ ਸਕੂਲ ਵਿਖੇ ਹੋਇਆ।ਅੱਜ ਫਾਈਨਲ ਮੈਚ ਖਾਲਸਾ ਸਕੂਲ ਅਤੇ ਸ:ਸ:ਸ:ਸ ਗੁਮਾਨਪੁਰਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਬਾਈਪਾਸ ਵਿੱਚਕਾਰ ਹੋਇਆ ਜਿਸ ਵਿੱਚ ਖਾਲਸਾ ਸਕੂਲ ਦੀ ਟੀਮ 16-12 ਅੰਕਾਂ ਨਾਲ ਜੇਤੂ ਰਹੀ।ਇਸੇ ਤਰ੍ਹਾਂ ਲੜਕੀਆਂ ਦਾ ਫਾਈਨਲ ਮੈਚ ਸ:ਸ:ਸ ਸਕੂਲ ਕੋਟ ਖਾਲਸਾ ਅਤੇ ਸ:ਸ:ਸ ਸਕੂਲ ਗੁਮਾਨਪੁਰਾ ਵਿੱਚਕਾਰ ਹੋਇਆ ਜਿਸ ਵਿੱਚੋਂ ਸ:ਸ:ਸ ਸਕੂਲ ਕੋਟ ਖਾਲਸਾ ਦੀ ਟੀਮ 18-16 ਅੰਕਾਂ ਨਾਲ ਜੇਤੂ ਰਹੀ। ਹੈਂਡਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਓਵਰ ਆਲ ਪਹਿਲਾ ਸਥਾਨ ਖਾਲਸਾ ਸਕੂਲ ਨੇ ਹਾਸਲ ਕੀਤਾ ਇਸ ਤਰ੍ਹਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੂਸਰੇ ਸਥਾਨ ਤੇ, ਸ:ਸ:ਸ ਸਕੂਲ ਕੋਟ ਖਾਲਸਾ ਤੀਸਰੇ ਸਥਾਨ ਤੇ ਰਿਹਾ।ਹੈਂਡਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਸ:ਸ:ਸ ਸਕੂਲ ਪੁਤਲੀਘਰ ਪਹਿਲੇ ਸਥਾਨ `ਤੇ ਖਾਲਸਾ ਸਕੂਲ ਦੂਸਰੇ ਸਥਾਨ ਤੇ ਅਤੇ ਸ:ਸ:ਸ ਸਕੂਲ ਕੋਟ ਖਾਲਸਾ ਦੀ ਟੀਮ ਤੀਸਰੇ ਸਥਾਨ ਤੇ ਹੀ।
ਐਥਲੈਟਿਕਸ ਅੰ:14 ਲੜਕਿਆਂ ਦੇ ਮੁਕਾਬਲੇ ਜੋ ਕਿ ਖਾਲਸਾ ਕਾਲਜੀਏਟ ਸਕੂਲ ਵਿਖੇ ਕਰਵਾਏ ਜਾ ਰਹੇ ਹਨ। ਐਥਲੈਟਿਕਸ ਦੇ ਅੰ:14 ਲੜਕੀਆਂ ਦੀ 4 100 ਮੀ: ਰੀਲੇਅ ਰੇਸ ਵਿੱਚ ਖਾਲਸਾ ਸਕੂਲ ਅੰਮ੍ਰਿਤਸਰ ਦੀ ਨਵਜੋਤ ਕੌਰ, ਮਹਿਕਦੀਪ ਕੌਰ, ਕਿਰਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ। ਸੈਂਟ ਸੋਲਜਰ ਸਕੂਲ ਦੀ ਮਹਿਕਦੀਪ ਕੌਰ, ਰੁਪਿੰਦਰ ਕੌਰ, ਪਲਕਪ੍ਰੀਤ ਕੌਰ, ਸੁੱਖਮਨਪ੍ਰੀਤ ਕੌਰ ਦੂਸਰੇ ਸਥਾਨ ਤੇ ਰਹੀ।ਸੈੈਂਟ ਮੈਰੀ ਸਕੂਲ ਦੀ ਦੇਵਿਕਾ ਸ਼ਰਮਾ, ਅਭਿਲਾਸ਼ਾ, ਡਿੰਪਲ, ਅਤੇ ਜਿਆ ਤੀਸਰੇ ਸਥਾਨ `ਤੇ ਰਹੀ। ਅੰ:14 ਲੜਕਿਆਂ ਦੀ 4 ਜਮਾਂ 100 ਮੀ: ਰੀਲੇਅ ਰੇਸ ਵਿੱਚ ਖਾਲਸਾ ਕਾਲਜੀਏਟ ਸੀ:ਸੈਕ: ਸਕੂਲ ਦੇ ਸੰਦੀਪ ਸਿੰਘ, ਸੇਹਿਜ, ਮਨਵੀਰ ਸਿੰਘ, ਅਤੇ ਰਾਜਵੀਰ ਸਿੰਘ ਪਹਿਲੇ ਸਥਾਨ ਤੇ ਰਹੇ।ਖਾਲਸਾ ਅਕੈਡਮੀ ਮਹਿਤਾ ਦੇ ਅੰਮਿ੍ਰਤਪਾਲ ਸਿੰਘ , ਸੁਖਬੀਰ ਸਿੰਘ, ਸੁਖਮਨਜੀਤ ਸਿੰਘ, ਰਾਜਕਰਨ ਸਿੰਘ ਦੂਸਰੇ ਸਥਾਨ ਤੇ ਰਹੇ। ਗੋ:ਹਾਈ ਸਕੂਲ ਭੀਲੋਵਾਲ ਦੇ ਅੰਮ੍ਰਿਤਪਾਲ ਸਿੰਘ, ਦਲਜੀਤ ਸਿੰਘ, ਰਛਪਾਲ ਸਿੰਘ, ਸੰਦੀਪ ਸਿੰਘ ਤੀਸਰੇ ਸਥਾਨ ਤੇ ਰਹੇ। ਅੰ:14 ਲੜਕਿਆਂ ਦੀ 400 ਮੀ: ਰੇਸ ਵਿੱਚ ਖਾਲਸਾ ਸਕੂਲ ਦੇ ਰਘਵੀਰ ਸਿੰਘ ਪਹਿਲੇ ਸਥਾਨ `ਤੇ, ਸੈਂਟ ਸੋਲਜਰ ਸਕੂਲ ਦੇ ਜਗਦੀਪ ਸਿੰਘ ਦੂਸਰੇ ਸਥਾਨ ੇ, ਖਾਲਸਾ ਕਾਲਜ ਪਬਲਿਕ ਸਕੂਲ ਦੇ ਗੁਰਦਿੱਤ ਸਿੰਘ ਤੀਸਰੇ ਸਥਾਨ `ਤੇ ਰਹੇ।
ਜੂਡੋ ਅੰ:14 ਲੜਕਿਆ ਦੇ ਫਾਈਨਲ ਮੁਕਾਬਲਿਆ ਵਿੱਚ 23 ਕਿਲੋ ਭਾਰ ਵਰਗ ਵਿੱਚ ਸ੍ਰੀ ਗੁਰੂ ਰਾਮ ਦਾਸ ਸੀ:ਸੈ ਸਕੂਲ ਦੀ ਪੂਨਾ ਪਹਿਲੇ ਸਥਾਨ ਤੇ ਟੈਗੋਰ ਪਬਲਿਕ ਜੀਵਿਕਾ ਦੂਸਰੇ ਸਥਾਨ ਤੇ ਅਤੇ ਗੋ:ਗਸੀ:ਸੈਕ: ਸਕੁਲ ਕੋਟ ਬਾਬਾ ਦੀਪ ਸਿੰਘ ਦੀ ਗੁਰਜੀਤ ਕੌਰ ਤੀਸਰੇ ਸਥਾਨ ਤੇ ਰਹੀ। 27 ਕਿਲੋ ਭਾਰ ਵਰਗ ਵਿੱਚ ਗੌ:ਗਸੀ:ਸੈਕ: ਸਕੁਲ ਕੋਟ ਬਾਬਾ ਦੀਪ ਸਿੰਘ ਦੀ ਸਾਧਨਾ ਪਹਿਲੇ ਸਥਾਨ ਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਅਰਸ਼ਦੀਪ ਦੂਸਰੇ ਸਥਾਨ `ਤੇ ਸ੍ਰੀ ਗੁਰੂ ਰਾਮਦਾਸ ਸੀ:ਸੈਕੰ: ਸਕੂਲ ਦੀ ਕਾਜਲ ਤੀਸਰੇ ਸਥਾਨ ਤੇ ਰਹੀ। 32 ਕਿਲੋ ਭਾਰ ਵਰਗ ਵਿੱਚ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਡਿੰਪਲ ਪਹਿਲੇ ਸਥਾਨ ਤੇ ਗੌ:ਗਸੀ:ਸੈਕ:ਸਕੁਲ ਕੋਟ ਬਾਬਾ ਦੀਪ ਸਿੰਘ ਦੀ ਅਰਸ਼ਪ੍ਰੀਤ ਕੌਰ ਦੂਸਰੇ ਸਥਾਨ ਤੇ ਸ੍ਰੀ ਗੁਰੂ ਰਾਮਦਾਸ ਸਕੂਲ ਦੀ ਸੂੰਨਚਾ ਤੀਸਰੇ ਸਥਾਨ `ਤੇ ਰਹੀ। 36 ਕਿੱਲੋ ਭਾਰ ਵਰਗ ਵਿੱਚ ਗੌ:ਗਸੀ:ਸੈਕ:ਸਕੁਲ ਕੋਟ ਬਾਬਾ ਦੀਪ ਸਿੰਘ ਦੀ ਅਨਮੋਲ ਪਹਿਲੇ ਸਥਾਨ , ਸ੍ਰੀ ਗੁਰੂ ਰਾਮਦਾਸ ਸੀ:ਸੈਕੰ:ਸਕੂਲ ਦੀ ਖੁਸ਼ਪ੍ਰੀਤ ਦੂਸਰੇ ਸਥਾਨ ਤੇ ਸ੍ਰੀ ਗੁਰੂ ਹਰਿਕਿ੍ਰਸਨ ਪਬਲਿਕ ਸਕੂਲ ਦੀ ਗੁਰਮਹਿਰ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਗੁਰਨੂਰ ਤੀਸਰੇ ਸਥਾਨ ਤੇ ਰਹੀ। 40 ਕਿਲੋ ਭਾਰ ਵਰਗ ਵਿੱਚ ਗੌ:ਗਸੀ:ਸੈਕ: ਸਕੁਲ ਕੋਟ ਬਾਬਾ ਦੀਪ ਸਿੰਘ ਦੀ ਖੁਸ਼ੀ ਪਹਿਲੇ ਸਥਾਨ `ਤੇ ਸ੍ਰੀ ਗੁਰੂ ਰਾਮਦਾਸ ਸੀ:ਸੈਕੰ: ਸਕੂਲ ਮੋਨਿਕਾ ਦੂਸਰੇ ਸਥਾਨ ਤੇ ਰਹੀ।44 ਕਿਲੋ ਭਾਰ ਵਰਗ ਵਿੱਚ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਹਰਮਨਦੀਪ ਪਹਿਲੇ ਸਥਾਨ `ਤੇ, ਸ੍ਰੀ ਗੁਰੂ ਰਾਮਦਾਸ ਸੀ: ਸਕੂਲ ਦੀ ਕੰਚਨ ਦੂਸਰੇ ਸਥਾਨ `ਤੇ ਗੌ:ਗਸੀ:ਸੈਕ:ਸਕੁਲ ਕੋਟ ਬਾਬਾ ਦੀਪ ਸਿੰਘ ਦੀ ਅਨਮੋਲ ਤੀਸਰੇ ਸਥਾਨ `ਤੇ ਰਹੇ। 44 ਕਿਲੋ ਭਾਰ ਵਰਗ ਵਿੱਚ ਸ੍ਰੀ ਗੁਰੂ ਰਾਮਦਾਸ ਦੀ ਦਿਵਿਯਾ ਪਹਿਲੇ ਸਥਾਨ ਤੇ, ਗੌ:ਗਸੀ:ਸੈਕ: ਸਕੁਲ ਕੋਟ ਬਾਬਾ ਦੀਪ ਸਿੰਘ ਦੀ ਸਿਵਾਨੀ ਦੂਸਰੇ ਸਥਾਨ ਤੇ ਰਹੀ।
ਬਾਸਕਟਬਾਲ ਅੰ:14 ਮੁਕਾਬਲੇ ਕੰਪਨੀ ਬਾਗ ਵਿਖੇ ਬਾਸਕਟਬਾਲ ਕੋਰਟ ਵਿੱਚ ਹੋ ਰਹੇ ਹਨ।ਇਨ੍ਹਾਂ ਮੁਕਾਬਲਿਆਂ ਦੀ ਸੁਰੁਆਤ ਗੁਰਲਾਲ ਸਿੰਘ ਰਿਆੜ, ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤ।ਬਾਸਕਿਟਬਾਲ ਦਾ ਪਹਿਲਾ ਮੈਚ ਭਵਨ ਐਸ.ਐਲ ਪਬਲਿਕ ਸਕੂਲ ਅਤੇ ਮਾਊਂਟ ਲਿਟਰਾ ਸਕੂਲ ਦੀ ਟੀਮ ਵਿਚਕਾਰ ਹੋਇਆ ਜਿਸ ਵਿੱਚ ਮਾਊਂਟ ਲੀਟਰਾ ਸਕੂਲ ਦੀ ਟੀਮ 6-14 ਅੰਕਾਂ ਨਾਲ ਜੇਤੂ ਰਹੀ।ਦੂਸਰਾ ਮੈਚ ਮਾਨਵ ਪਬਲਿਕ ਸਕੂਲ ਅਤੇ ਸੇਠ ਰਾਮਦਾਰ ਕੌਨਵੈਂਟ ਸਕੂਲ ਵਿੱਚਕਾਰ ਹੋਇਆ, ਜਿਸ ਵਿੱਚ ਸੇਠ ਰਾਮ ਲਾਲ ਕੋਨਵੈਂਟ ਸਕੂਲ 6-16 ਅੰਕਾਂ ਨਾਲ ਜੇਤੂ ਰਿਹਾ। ਤੀਸਰਾ ਮੈਚ ਦਿੱਲੀ ਪਬਲਿਕ ਸਕੂਲ ਅਤੇ ਮਾਲ ਰੋਡ ਸਕੂਲ ਵਿੱਚਕਾਰ ਹੋਇਆ।ਜਿਸ ਵਿੱਚ ਮਾਲ ਰੋਡ ਸਕੂਲ 4-20 ਅੰਕਾਂ ਨਾਲ ਜੇਤੂ ਰਿਹਾ। ਬਾਸਕਟਬਾਲ ਸੈਮੀ ਫਾਈਨਲ ਮੁਕਾਬਲਿਆ ਵਿੱਚ ਪਹਿਲਾ ਮੈਚ ਨਵਪੁਰਾ ਕਲੱਬ ਅਤੇ ਮਾਊਂਟ ਲਿਟਰਾ ਸਕੂਲ ਵਿੱਚਕਾਰ ਹੋਇਆ ਜਿਸ ਵਿਚੋਂ ਨਵਪੁਰਾ ਕਲੱਬ ਦੀ ਟੀਮ 22-12 ਅੰਕਾਂ ਨਾਲ ਜੇਤੂ ਰਹੀ।ਦੂਸਰਾ ਮੈਚ ਸ:ਸ:ਸੈਕੰ:ਸਕੂਲ ਮਾਲਰੋਡ ਅਤੇ ਸੇਠ ਰਾਮ ਲਾਲ ਕੋਨਵੈਂਟ ਸਕੂਲ ਦੀ ਟੀਮ ਵਿੱਚਕਾਰ ਹੋਇਆ ਜਿਸ ਵਿੱਚ ਮਾਲ ਰੋਡ ਸਕੂਲ ਦੀ ਟੀਮ 26-08 ਅੰਕਾਂ ਨਾਲ ਜੇਤੂ ਰਹੀ।
ਰਿਧਮਿਕ ਜਿਮਨਾਸਟਿਕ ਅੰ;14 ਸਾਲ ਲੜਕੀਆ ਜੋ ਕਿ ਬੀ.ਬੀ.ਕੇ ਡੀਏਵੀ ਕਾਲਜ ਵਿਖੇ ਕਰਵਾਏ ਜਾ ਰਹੇ ਹਨ। ਉਸ ਵਿੱਚ ਰੋਪ ਈਵੈਂਟ ਵਿੱਚ ਖਾਲਸਾ ਪਬਲਿਕ ਸਕੂਲ ਦੀ ਹਰਮਨਜੀਤ ਕੌਰ ਪਹਿਲੇ ਸਥਾਨ `ਤੇ ਭਵਨ ਐਸ.ਐਲ ਪਬਲਿਕ ਸਕੂਲ ਦੀ ਪਾਵਨੀ ਭਾਟੀਆ ਦੂਸਰੇ ਸਥਾਨ ਤੇ ਜੀ.ਐਸ.ਏ ਕਲੱਬ ਦੀ ਗੁਰਲੀਨ ਕੌਰ ਅਤੇ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਸਮਰੀਨ ਕੌਰ ਤੀਸਰੇ ਸਥਾਨ `ਤੇ ਰਹੀ।ਆਟਿਸਟਿਕ ਜਿਮਨਾਸਟਿਕ ਵਿੱਚ ਪਹਿਲੇ ਸਥਾਨ `ਤੇ ਖਾਲਸਾ ਪਬਲਿਕ ਸਕੂਲ ਦੀ ਟੀਮ, ਦੂਸਰੇ ਸਥਾਨ ਤੇ ਮਹਾਂ ਸਿੰਘ ਗੇਟ ਸਕੂਲ ਦੀ ਟੀਮ, ਤੀਸਰੇ ਸਥਾਨ ਤੇ ਅਜੰਤਾ ਪਬਲਿਕ ਸਕੂਲ ਦੀ ਟੀਮ ਅਤੇ ਚੌਥੇ ਸਥਾਨ ਮਾਡਲ ਸਟੱਡੀ ਸਕੂਲ ਦੀ ਟੀਮ ਰਹੀ।ਰਿਧਮਿਕ ਜਿਮਨਾਸਟਿਕ ਵਿੱਚ ਖਾਲਸਾ ਕਾਲਜ ਪਹਿਲੇ ਸਥਾਨ `ਤੇ, ਸਪਰਿੰਗ ਡੇਅਲ ਸੀ:ਸਕੂਲ ਦੂਸਰੇ ਸਥਾਨ `ਤੇ, ਜੀ.ਐਸ.ਏ ਕਲਬ ਤੀਸਰੇ ਸਥਾਨ ਅਤੇ ਭਵਨਜ ਐਸ.ਐਲ ਪਬਲਿਕ ਸਕੂਲ ਦੀ ਟੀਮ ਚੌਥੇ ਸਥਾਨ `ਤੇ ਰਹੀ।
ਟੇਬਲ ਟੈਨਿਸ ਅੰ: 14 ਲੜਕੇ-ਲੜਕੀਆਂ ਜੋ ਕਿ ਟੇਬਲ ਟੈਨਿਸ ਇੰਡੋਰ ਹਾਲ ਵਿਖੇ ਕਰਵਾਈ ਜਾ ਰਹੀ ਹੈ ਉਸ ਵਿੱਚ ਅੰ:14 ਲੜਕੀਆ ਦਾ ਫਾਈਨਲ ਮੈਚ ਡੀ.ਏ.ਵੀ ਪਬਲਿਕ ਸਕੂੂਲ ਅਤੇ ਸਪਰਿੰਗ ਡੇਅਲ ਸਕੂਲ ਵਿੱਚਕਾਰ ਹੋਇਆ ਜਿਸ ਵਿਚ ਡੀ.ਏ.ਵੀ ਪਬਲਿਕ ਸਕੂਲ 3-1 ਅੰਕਾ ਨਾਲ ਜੇਤੂ ਰਹੀ। ਅੰ:14 ਲੜਕਿਆ ਦਾ ਫਾਈਨਲ ਮੈਚ ਭਵਨ ਐਸ.ਐਲ ਸਕੂਲ ਅਤੇ ਡੀ.ਏ.ਵੀ ਪਬਲਿਕ ਸਕੂਲ ਵਿੱਚਕਾਰ ਹੋਇਆ, ਜਿਸ ਵਿੱਚ ਭਵਨ ਐਸ.ਐਲ ਸਕੂਲ ਦੀ ਟੀਮ 3-0 ਅੰਕਾਂ ਨਾਲ ਜੇਤੂ ਰਹੀ।
ਵਾਲੀਬਾਲ ਅੰ:14 ਲੜਕੇ-ਲੜਕੀਆ ਦੇ ਮੁਕਾਬਲੇ ਖਾਲਸਾ ਕਾਲਜੀਏਟ ਸਕੂਲ ਵਿਖੇ ਕਰਵਾਏ ਗਏ । ਜਿਸ ਵਿੱਚ ਵਾਲੀਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਅਬਦਾਲ ਦੀ ਟੀਮ ਪਹਿਲੇ ਸਥਾਨ `ਤੇ, ਡਿਪਸ ਸਕੂਲ ਮਹਿਤਾ ਦੀ ਟੀਮ ਦੂਸਰੇ ਸਥਾਨ `ਤੇ, ਖਾਲਸਾ ਕਾਲਜ ਸੀ:ਸੈਕ:ਸਕੂਲ ਅੰੰਮ੍ਰਿਤਸਰ ਦੀ ਟੀਮ ਤੀਸਰੇ ਸਥਾਨ `ਤੇ ਰਹੀ। ਵਾਲੀਬਾਲ ਅੰ: 14 ਲੜਕੀਆ ਦੇ ਮੁਕਾਬਲਿਆ ਵਿਚ ਸ੍ਰੀ ਗੁਰੂ ਅਰਜਨ ਦੇਵ ਡੇਅ ਬੋਰਡਿੰਗ ਸਕੂਲ ਬੰਡਾਲਾ ਪਹਿਲੇ ਸਥਾਨ `ਤੇ , ਸ:ਹਾਈ ਸਕੂਲ ਸਠਿਆਲਾ ਦੀ ਟੀਮ ਦੂਸਰੇ ਸਥਾਨ `ਤੇ, ਖਾਲਸਾ ਕਾਲਜ ਗਰਲਜ ਸੀ:ਸੈਕ ਸਕੂਲ ਦੀ ਟੀਮ ਤੀਸਰੇ ਸਥਾਨ `ਤੇੇ ਰਹੀ।
ਬਾਕਸਿੰਗ ਅੰ:14 ਲੜਕਿਆ ਦੇ ਮੁਕਾਬਲੇ ਗੋ:ਸੀ:ਸੈਕ: ਸਕੂਲ ਛੇਹਰਟਾ ਵਿਖੇ ਕਰਵਾਏ ਜਾ ਰਹੇ ਹਨ । 28-30 ਭਾਰ ਵਰਗ ਦਾ ਮੁਕਾਬਲਾ ਖਾਲਸਾ ਕਾਲਜੀਏਟ ਸਕੂਲ ਦੇ ਸੁਖਬੀਰ ਅਤੇ ਸ:ਸ:ਸਕੂਲ ਛੇਹਰਟਾ ਦੇ ਨਿਰਮਲ ਵਿੱਚਕਾਰ ਹੋਇਆ ਜਿਸ ਵਿੱਚ ਖਾਲਸਾ ਕਾਲਜੀਏਟ ਸਕੂਲ ਦਾ ਸੁਖਬੀਰ ਜੇਤੂ ਰਹੇ।30-32 ਭਾਰ ਵਰਗ ਵਿੱਚ ਸ:ਸ:ਸਕਲੂ ਛੇਹਰਟਾ ਦੇ ਜਸ਼ਨ ਅਤੇ ਖਾਲਸਾ ਕਾਲਜੀਏਟ ਸਕੂਲ ਦੇ ਪ੍ਰਨਵ ਚੌਪੜਾ ਵਿੱਚਕਾਰ ਹੋਇਆ ਜਿਸ ਵਿੱਚੋ ਸ:ਸ:ਸਕਲੂ ਛੇਹਰਟਾ ਦੇ ਜਸ਼ਨ ਜੇਤੂ ਰਹੇ। 32-34 ਭਾਰ ਵਰਗ ਦਾ ਮੁਕਾਬਾਲਾ ਖਾਲਸਾ ਕਾਲਜੀਏਟ ਸਕੂਲ ਦੇ ਵਿਸਾਲਦੀਪ ਅਤੇ ਸ:ਸੀ:ਸੈਕੰ ਪ੍ਰਭਾਕਰ ਸਕੂਲ ਵਿੱਚਕਾਰ ਹੋਇਆ, ਜਿਸ ਵਿਚੋ ਖਾਲਸਾ ਕਾਲਜੀਏਟ ਸਕੂਲ ਦੇ ਵਿਸਾਲਦੀਪ ਜੇਤੂ ਰਹੇ।34-36 ਭਾਰ ਵਰਗ ਦਾ ਮੈਚ ਪ੍ਰਭਾਕਰ ਸੀ:ਸੈਕ ਸਕੂਲ ਦੇ ਕਰਨ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਸੁਮਿਤ ਵਿਚਕਾਰ ਹੋਇਆ ਜਿਸ ਵਿੱਚੋ ਪ੍ਰਭਾਕਰ ਸੀ:ਸੈਕੰ ਸਕੂਲ ਦੇ ਕਰਨ ਜੇਤੂ ਰਹੇ।36-38 ਭਾਰ ਵਰਗ ਦਾ ਮੈਚ ਖਾਲਸਾ ਕਾਲਜ ਪਬਲਿਕ ਸਕੂਲ ਦੇ ਸਨੇਹਦੀਪ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਪੂਨੀਤ ਵਿੱਚਕਾਰ ਹੋਇਆ ਜਿਸ ਵਿੱਚੋ ਸਨੇਹਦੀਪ ਜੇਤੂ ਰਹੇ।
ਇਸ ਮੌਕੇ ਰਣਕੀਰਤ ਸਿੰਘ ਸੰਧੂ, ਫਿਜੀਕਲ ਐਜੂਕੇਸਨ ਖਾਲਸਾ ਕਾਲਜੀਏਟ ਸਕੂਲ, ਜਗਦੀਪ ਸਿੰਘ ਵਾਲੀਬਾਲ ਕੋਚ ਜੀ.ਐਨ.ਡੀ.ਯੂ, ਹਰਵਿੰਦਰ ਸਿੰਘ ਵਾਲੀਬਾਲ ਕੋਚ ਰੇਲਵੇ , ਪੀ.ਟੀ ਅਵਤਾਰ ਸਿੰਘ ਬਾਸਕਟਬਾਲ ਕੋਚ, ਡੈਂਮਗੰਜ ਸਕੂਲ, ਰਵਿੰਦਰ ਸਿੰਘ ਬਿੰਦਾ ਪੀ.ਟੀ.ਆਈ ਇੰਦਰਵੀਰ ਸਿੰਘ, ਸਾਫਟਬਾਲ ਕੋਚ, ਸ੍ਰੀ ਸਿਮਰਨਜੀਤ ਸਿੰਘ, ਸਾਈਕਲਿੰਗ ਕੋਚ, ਅਕਾਸ਼ਦੀਪ ਜਿਮਨਾਸਟਿਕ ਕੋਚ, ਮਿਸ ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਵਿਨੋਦ ਸਾਗਵਾਨ ਤੈਰਾਕ ਕੋਚ, ਜਸਪ੍ਰੀਤ ਸਿੰਘ ਬਾਕਸਿੰਗ ਕੋਚ, ਗੁਰਮੀਤ ਸਿੰਘ ਬਾਕਸਕਟਬਾਲ ਕੋਚ, ਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ, ਜਸਵੰਤ ਸਿੰਘ ਢਿੱਲੋਂ ਹੈਂਡਬਾਲ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ, ਸ੍ਰੀਮਤੀ ਰਾਜਬੀਰ ਕੌਰ, ਕਬੱਡੀ ਕੋਚ, ਕਰਮਜੀਤ ਸਿੰਘ ਜੂਡੋ ਕੋਚ, ਪ੍ਰਭਜੋਤ ਸਿੰਘ ਫੁੱਟਬਾਲ ਕੋਚ ਹਾਜਰ ਸਨ।
Punjab Post Daily Online Newspaper & Print Media