Thursday, April 30, 2026

ਬਾਬਾ ਫਰੀਦ ਸੰਸਥਾ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸਰਧਾਂਜਲੀ ਪ੍ਰੋਗਰਾਮ 3 ਅਗਸਤ ਨੂੰ

PUNJ0208201911ਲੌਂਗੋਵਾਲ, 2 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫ਼ੇਅਰ ਸੁਸਾਇਟੀ ਲੌਂਗੋਵਾਲ ਵਿਖੇ ਸੋਸਵਾ (ਐਨ) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਸੈਂਟਰ ਵਿਖੇ ਸੰਸਥਾ ਵਲੋਂ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਉਂਡੇਸਨ ਬੀ.ਸੀ ਕਨੇਡਾ ਨਾਲ ਮਿਲ ਕੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਧਾਂਜਲੀ ਪ੍ਰੋਗਰਾਮ 3 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।ਪ੍ਰੋਗਰਾਮ ਸਬੰਧੀ ਸੰਸਥਾ ਵਲੋਂ ਸਾਂਝੇ ਰੂਪ `ਚ ਜਾਣਕਾਰੀ ਦਿੰਦਿਆਂ ਸੰਸਥਾ ਮੁੱਖੀ ਕਮਲਜੀਤ ਸਿੰਘ ਵਿੱਕੀ ਅਤੇ ਕੁਲਦੀਪ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਸ ਮੌਕੇ ਤੇ ਜਿਥੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਬਾਰੇ ਇਤਿਹਾਸ ਦੀ ਜਾਣਕਾਰੀ ਸਭ ਨਾ ਨਾਲ ਸਾਂਝੀ ਕੀਤੀ ਜਾਵੇਗੀ, ਉਥੇ ਹੀ ਸੰਸਥਾ ਵਲੋਂ ਸੰਗੀਤ ਦੀ ਸਿਖਲਾਈ ਲੈ ਰਹੇ ਬਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਜਾਣਗੇ। ਓਹਨਾ ਕਿਹਾ ਕਿ ਪ੍ਰੋਗਰਾਮ ਦੌਰਾਨ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਉਂਡੇਸ਼ਨ ਬੀ.ਸੀ ਕਨੇਡਾ ਵਲੋਂ ਸੰਸਥਾ `ਚ ਸਿਲਾਈ ਦਾ ਕੋਰਸ ਕਰ ਰਹੀਆਂ ਕੁੜੀਆਂ ਨੂੰ 20 ਸਿਲਾਈ ਮਸ਼ੀਨਾਂ ਵੀ ਵੰਡੀਆਂ ਜਾਣਗੀਆਂ।

 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply