Sunday, April 19, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅਧਿਆਪਕਾਂ ਲਈ 6 ਰੋਜ਼ਾ ਵਰਕਸ਼ਾਪ ਦਾ ਆਗਾਜ਼

PPNJ0408201907ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕੇਂਦਰ ਦੀ ਐਮ.ਐਚ.ਆਰ.ਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰੀ ਮਿਸ਼ਨ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਖੋਜ ਅਤੇ ਕੇਸ ਅਧਿਐਨ ਵਿਸ਼ੇ `ਤੇ ਇਕ ਹਫਤੇ ਦੀ ਵਰਕਸ਼ਾਪ ਸ਼ੁਰੂ ਕੀਤੀ ਗਈ।ਇਹ ਵਰਕਸ਼ਾਪ 8 ਅਗਸਤ ਤੱਕ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਖੇ ਕਰਵਾਈ ਜਾ ਰਹੀ ਹੈ।ਵਰਕਸ਼ਾਪ ਵਿਚ ਪੂਰੇ ਭਾਰਤ ਤੋਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 21 ਅਧਿਆਪਕਾਂ ਨੇ ਹਿੱਸਾ ਲਿਆ।
    ਯੂਨੀਵਰਸਿਟੀ ਦੇ ਸਟੂਡੈਂਟਸ ਵੈਲਫੇਅਰ ਦੇ ਡੀਨ ਪ੍ਰੋਫੈਸਰ ਹਰਦੀਪ ਸਿੰਘ ਨੇ ਵਰਤਮਾਨ ਦੇ ਗਿਆਨ ਦੇ ਯੁੱਗ ਵਿਚ ਸਿੱਖਿਆ ਨੂੰ ਵਿਦਿਆਰਥੀਆਂ ਵਿੱਚ ਉਤਸ਼ਾਹਿਤ ਕੀਤਾ ਜਾਵੇ ਅਤੇ ਅਧਿਆਪਕਾ ਨੂੰ ਗਿਆਨ ਅਤੇ ਲੋੜੀਂਦੇ ਹੁਨਰਾਂ ਨਾਲ ਲੈਸ ਹੋਣ ਦੀ ਜ਼ਰੂਰਤ ਹੈ।ਉਹਨਾਂ ਨੇ ਖੋਜ ਦੇ ਨਤੀਜਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਖੋਜ ਰਚਨਾਤਮਕ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਦੀ ਰੁਚੀ ਹੋਰ ਵੀ ਜ਼ਿਆਦਾ ਵਧ ਸਕੇ।ਉਹਨਾਂ ਕਿਹਾ ਕਿ ਖੋਜ ਦੀ ਉਪਲੱਬਧੀ ਸੰਸਥਾ ਨੂੰ ਬਹੁਤ ਉਚਾਈਆਂ ਤੇ ਲਾ ਜਾ ਸਕਦੀ ਹੈ ।
ਪ੍ਰੋਫੈਸਰ ਅਮਿਤ ਕੌਟਸ ਪ੍ਰੋਜੈਕਟ ਕੋਆਰਡੀਨੇਟਰ ਸਕੂਲ ਆਫ਼ ਐਜੂਕੇਸ਼ਨ ਨੇ ਮਹਿਮਾਨਾਂ ਅਤੇ ਪੁੱਜੇ ਹੋਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਨੂੰ ਕਾਰਜ ਅਧਿਐਨ ਦੀ ਪ੍ਰਕਿਰਿਆ ਨੂੰ ਸਮਝਣਾ ਚਾਹੀਦਾ ਹੈ ।ਕੇਸ ਅਧਿਐਨ ਲਿਖਣ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਸਿਧਾਂਤਕ ਮਾਰਗ ਦਰਸਾਉਣ ਚਾਹੀਦਾ ਹੈ ਅਤੇ ਕਲਾਸਰੂਮ ਨੂੰ ਅਨੁਸ਼ਾਸਿਤ ਬਣਾਉਣ ਚਾਹੀਦਾ ਹੈ।ਉਹਨਾਂ ਦੱਸਿਆ ਕਿ ਇਹ ਵਰਕਸ਼ਾਪ ਅਧਿਆਪਕਾਂ ਦੇ ਸੋਚਣ ਦੀਆਂ ਕੁਸ਼ਲਤਾਵਾਂ ਅਤੇ ਕਾਬਲੀਅਤ ਨੂੰ ਪ੍ਰਦਰਸ਼ਿਤ ਕਰੇਗੀ, ਜਿਸ ਵਿੱਚ ਵਿਦਿਆਰਥੀਆਂ ਲਈ ਕਈ ਸਮੱਗਰੀ ਵਾਲ ਖੇਤਰ ਬਣਾਇਆ ਜਾ ਸਕੇ।
    ਸਿੱਖਿਆ ਵਿਭਾਗ ਦੇ ਮੁਖੀ ਡਾ. ਦੀਪਾ ਸਿਕੰਦ ਨੇ ਕਿਹਾ ਕਿ ਨੇ ਅਧਿਆਪਕ ਨੂੰ ਐਕਸ਼ਨ ਰਿਸਰਚ ਦੇ ਲਾਭਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਅਧਿਆਪਨ ਅਭਿਆਸ ਦੀ ਯੋਜਨਾਬੱਧ ਦੀ ਪੜਤਾਲ ਕਰਦੀ ਹੈ।ਇਸ ਮੌਕੇ ਉੱਤੇ ਪ੍ਰੋਫੈਸਰ ਅਮਰਜੀਤ ਸਿੰਘ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਆਦਿ ਸ਼ਾਮਲ ਸਨ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply