Saturday, September 19, 2026

ਪਿੰਡ ਫੂਲਦ ਤੇ ਕੜੈਲ ਦੇ ਜ਼ਮੀਨ ਮਾਲਕਾਂ ਵਲੋਂ ਘੱਗਰ ਦਰਿਆ ਦੇ ਨਾਲ ਲੱਗਦੀ ਜ਼ਮੀਨ ਸਰਕਾਰ ਨੂੰ ਮੁਫ਼ਤ ਦੇਣ ਤੋਂ ਨਾਂਹ

ਜਲ ਸਰੋਤ ਮੰਤਰੀ ਦੇ ਦੌਰੇ ਦੌਰਾਨ ਸਬੰਧਤ ਜ਼ਮੀਨੀ ਮਾਲਕਾਂ ਨੇ ਕੀਤੀ ਸੀ ਮੁਫ਼ਤ ਜ਼ਮੀਨ ਦੇਣ ਦੀ ਪੇਸ਼ਕਸ਼
ਲੌਂਗੋਵਾਲ, 9 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਮਹੀਨੇ ਸਬ ਡਵੀਜ਼ਨ ਮੂਨਕ ਦੇ ਪਿੰਡ ਫੂਲਦ ਵਿਖੇ ਘੱਗਰ ਦਰਿਆ ਦੇ ਵਿਚ ਪਾੜ ਪੈਣ Ghan Shyam Thori DCਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਦੌਰਾਨ ਜਾਇਜ਼ਾ ਲੈਣ ਲਈ ਪਹੁੰਚੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਇਸ ਸਮੱਸਿਆ ਨਾਲ ਪੱਕੇ ਤੌਰ `ਤੇ ਨਜਿੱਠਣ ਲਈ ਦਰਿਆ ਦੇ ਨਾਲ ਲਗਦੀ 20-20 ਫੁੱਟ ਮੁਫ਼ਤ ਸਰਕਾਰ ਨੂੰ ਦੇਣ ਦੀ ਪੇਸ਼ਕਸ਼ ਕਰਨ ਵਾਲੇ ਕਿਸਾਨਾਂ ਨੇ ਹੁਣ ਆਪਣੀ ਜ਼ਮੀਨ ਮੁਫ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਮੂਨਕ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਲਿਖਤੀ ਪੱਤਰ ਰਾਹੀਂ ਜਾਣੂ ਕਰਵਾਇਆ ਹੈ ਕਿ ਜਦੋਂ ਸਬੰਧਤ ਪਟਵਾਰੀਆਂ ਵਲੋਂ ਕੁੱਝ ਜ਼ਮੀਨ ਮਾਲਕਾਂ ਨਾਲ ਇਸ ਮਾਮਲੇ `ਤੇ ਰਾਬਤਾ ਕੀਤਾ ਗਿਆ ਤਾਂ ਇਨ੍ਹਾਂ ਜ਼ਮੀਨ ਮਾਲਕਾਂ ਨੇ ਸਰਕਾਰ ਨੂੰ ਮੁਫ਼ਤ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ 21 ਜੁਲਾਈ ਨੂੰ ਜਲ ਸਰੋਤ ਮੰਤਰੀ ਪੰਜਾਬ ਵਲੋਂ ਪਿੰਡ ਫੂਲਦ ਵਿਖੇ ਪਏ ਪਾੜ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਇਸ ਦੌਰਾਨ ਪਿੰਡ ਵਾਸੀਆਂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ 20-20 ਫੁੱਟ ਜ਼ਮੀਨ ਸਰਕਾਰ ਨੂੰ ਮੁਫ਼ਤ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਦੇ ਆਧਾਰ `ਤੇ ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮ ਮੂਨਕ ਨੂੰ ਹਦਾਇਤ ਕੀਤੀ ਗਈ ਸੀ ਕਿ ਇਸ ਸਬੰਧੀ ਕਿਸਾਨਾਂ ਦੀ ਸਹਿਮਤੀ ਲਈ ਜਾਵੇ ਅਤੇ ਸਬੰਧਤ ਕਿਸਾਨਾਂ ਤੋਂ ਹਲਫ਼ੀਆ ਬਿਆਨ ਵੀ ਲਿਆ ਜਾਵੇ ਕਿ ਭਵਿੱਖ ਵਿੱਚ ਉਹ ਕਦੇ ਵੀ ਮੁਫ਼ਤ ਦਿੱਤੀ ਜਾਣ ਵਾਲੀ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਕਿਸੇ ਵੀ ਅਦਾਲਤ ਵਿੱਚ ਸਰਕਾਰ ਵਿਰੁੱਧ ਕੇਸ ਨਹੀਂ ਕਰਨਗੇ। ਆਦੇਸ਼ਾਂ ਦੀ ਪਾਲਣਾ ਕਰਦਿਆਂ ਐਸ.ਡੀ.ਐਮ ਵਲੋਂ ਤਹਿਸੀਲਦਾਰ ਮੂਨਕ ਨੂੰ ਸਬੰਧਤ ਪਟਵਾਰੀਆਂ ਰਾਹੀਂ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਗਈ ਅਤੇ ਸਪੈਸ਼ਲ ਗਿਰਦਾਵਰੀ ਪ੍ਰਕਿਰਿਆ ਦੌਰਾਨ ਮੁਫ਼ਤ ਜ਼ਮੀਨ ਦੇਣ ਸਬੰਧੀ ਪੁੱਛੇ ਜਾਣ `ਤੇ ਪਿੰਡ ਫੂਲਦ ਅਤੇ ਪਿੰਡ ਕੜੈਲ ਦੇ ਕਿਸਾਨਾਂ ਨੇ ਸਰਕਾਰ ਨੂੰ ਮੁਫ਼ਤ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply