ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਭਾਰਤ ਸਰਕਾਰ ਦੀ ਸਕੀਮ ‘ਜਲ ਸ਼ਕਤੀ ਅਭਿਆਨ‘ ਤਹਿਤ ਖੇਤੀ ਖੇਤਰ ਵਿੱਚ ਪਾਣੀ ਦੀ ਜਰੂਰਤ ਅਨੁਸਾਰ ਸੰਜ਼ਮ ਨਾਲ ਵਰਤੋਂ ਅਤੇ ਬਰਸਾਤੀ ਪਾਣੀ ਨੰੂ ਜਮੀਨਾਂ ਰਾਹੀਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੰੂ ਉਚਾ ਚੁੱਕਣ ਲਈ ਰਿਚਾਰਜ਼ ਕਰਨ ਹਿੱਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਤੇ ਬਲਾਕ ਪੱਧਰ `ਤੇ ਕੈਂਪ ਲਗਾ ਕੇ ਕਿਸਾਨਾਂ ਨੰੂ ਜਾਗਰੂਕ ਕੀਤਾ ਜਾ ਰਿਹਾ ਹੈ। ਡਾ: ਬੱਲ ਨੇ ਕਿਸਾਨਾਂ ਨੰੂ ਅਪੀਲ ਕੀਤੀ ਕਿ ਝੋਨੇ ਦੇ ਖੇਤਾਂ ਵਿੱਚ ਪਨੀਰੀ ਲਾਉਣ ਉਪਰੰਤ ਸਿਰਫ 15 ਦਿਨਾਂ ਤੱਕ ਹੀ ਖੇਤ ਵਿੱਚ ਪਾਣੀ ਲਗਾਤਾਰ ਖੜਾ ਰੱਖਣ ਦੀ ਜਰੂਰਤ ਹੁੰਦੀ ਹੈ।ਇਸ ਲਈ ਕਿਸਾਨਾਂ ਨੰੂ ਹੁਣ ਖੇਤ ਨੰੂ 2-3 ਦਿਨਾਂ ਦੇ ਵਕਫੇ ਤੇ ਹੀ ਪਾਣੀ ਲਾਉਣਾ ਚਾਹੀਦਾ ਹੈ।ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੰੂ ਸੰਭਾਲਣ ਲਈ ਪਿੰਡਾਂ, ਸ਼ਹਿਰਾਂ ਦੇ ਹਰੇਕ ਇਨਸਾਨ ਨੰੂ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡਾ: ਬੱਲ ਨੇ ਕਿਹਾ ਕਿ ਧਰਤੀ ਉਪਰ ਜੀਵਨ ਦੀ ਹੋਂਦ ਬਚਾਉਣ ਲਈ ਪਾਣੀ ਦੀ ਅਹਿਮੀਅਤ ਨੰੂ ਸਮਝਣ ਦੀ ਗੁਜਾਰਿਸ਼ ਕੀਤੀ। ਇਸ ਮੌਕੇ ਖੇਤੀਬਾੜੀ ਅਫਸਰ ਡਾ: ਰਣਜੋਤ ਸਿੰਘ ਸੰਧੂ, ਡਾ: ਮਸਤਿੰਦਰ ਸਿੰਘ ਬੰਡਾਲਾ, ਡਾ: ਪਰਜੀਤ ਸਿੰਘ ਔਲਖ (ਏ.ਡੀ.ਓ, ਟੀ.ਏ), ਸੁਖਚੈਨ ਸਿੰਘ, ਬਲਵਿੰਦਰ ਸਿੰਘ ਛੀਨਾ (ਏ.ਡੀ.ਓ) ਵੀ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media