ਲੌਂਗੋਵਾਲ, 10 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਹਲਕਾ ਸੁਨਾਮ ਦੀ ਇੱਕ ਅਹਿਮ ਮੀਟਿੰਗ ਲੌਂਗੋਵਾਲ ਵਿਖੇ ਬੀ.ਐਸ.ਪੀ ਜਿਲ੍ਹਾ ਸੰਗਰੂਰ ਦੇ ਇੰਚਾਰਜ ਡਾ. ਹਰਬੰਸ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ।ਜਿਸ ਦੌਰਾਨ ਲੌਂਗੋਵਾਲ ਵਿਚ ਬਣਾਏ ਗਏ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਭਵਨ ਦੀ ਕਮੇਟੀ ਅਤੇ ਅਹੁੱਦੇਦਾਰ ਤੇ ਵਰਕਰਾਂ ਉਪਰ ਨਗਰ ਪਾਲਿਕਾ ਨੇ ਬੇਬੁਨਿਆਦ ਜਾਤੀ ਭੇਦਭਾਵ ਦੇ ਅਧਾਰ ਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ 7 ਐਸ.ਸੀ ਅੰਬੇਡਕਰ ਭਵਨ ਦੇ ਸੰਚਾਲਕਾਂ ਉੱਤੇ ਝੂਠਾ ਪਰਚਾ ਦਰਜ ਕਰਵਾਇਆ ਹੈ।ਇਸ ਦਲਿਤ ਵਿਰੋਧੀ ਕਾਰਵਾਈ ਦੀ ਬਹੁਜਨ ਸਮਾਜ ਪਾਰਟੀ ਸਖਤ ਨਿਖੇਧੀ ਕਰਦੀ ਹੈ ਅਤੇ ਇਸ ਝੂਠੇ ਪਰਚੇ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ।ਅਗਰ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਬਹੁਜਨ ਸਮਾਜ ਪਾਰਟੀ ਅੰਬੇਡਕਰ ਭਵਨ ਕਮੇਟੀ ਦਾ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਪੂਰਾ ਸਾਥ ਦੇਵੇਗੀ।
ਇਸ ਮੌਕੇ ਬਸਪਾ ਹਲਕਾ ਪ੍ਰਧਾਨ ਰਾਮ ਸਿੰਘ ਜਨ. ਸਕੱਤਰ ਕਸਮੀਰਾ ਸਿੰਘ ਹਲਕਾ ਕੋਆਰਡੀਨੇਟਰ ਰਿਟ.ਏ.ਐਸ.ਆਈ ਬਲਦੇਵ ਸਿੰਘ ਲੌਂਗੋਵਾਲ ਤੇ ਵੱਡੀ ਗਿਣਤੀ `ਚ ਵਰਕਰ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media