ਸਮਰਾਲਾ, 10 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ 54ਵੀਂ ਬਰਸੀ ਮੌਕੇ ਪਿੰਡ ਸੰਗਤਪੁਰਾ ਦੇ ਨਿਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀ ਸੰਗਤ ਲਈ ਪੂਰੀਆਂ, ਛੋਲਿਆਂ ਦਾ ਲੰਗਰ ਲਗਾਇਆ।ਸੰਗਤਪੁਰਾ ਦੇ ਪਿੰਡ ਨਿਵਾਸੀਆਂ ਵੱਲੋਂ ਹਰ ਆਉਣ ਜਾਣ ਵਾਲੇ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਛਕਾਇਆ ਗਿਆ।ਇਸ ਵਾਰ ਨੌਜਵਾਨਾਂ `ਚ ਲੰਗਰ ਦੀ ਸੇਵਾ ਲਈ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ।ਲੰਗਰ ਦੌਰਾਨ ਸਾਫ ਸਫਾਈ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਜਸਵਿੰਦਰ ਸਿੰਘ ਪੱਪੂ, ਨਵਪ੍ਰੀਤ ਸਿੰਘ ਨਵੀ, ਗੁਰਦੀਪ ਸਿੰਘ ਸੇਖੋਂ, ਕਾਲਾ ਪਹਿਲਵਾਨ, ਲਾਲ ਸਿੰਘ, ਰਘਵੀਰ ਸਿੰਘ ਵੀਰਾ, ਰਵੀ ਸੇਖੋਂ, ਗੁਰਦੀਪ ਸਿੰਘ ਮੱਲ ਮਾਜਰਾ, ਜਸਹਰਮਨਪ੍ਰੀਤ ਸਿੰਘ, ਤੇਜਵੀਰ ਸਿੰਘ, ਸ਼ਿੰਗਾਰਾ ਸਿੰਘ, ਪਿੰਦੀ ਡਰਾਇਵਰ, ਛੋਟਾ ਹਲਵਾਈ ਬਰਵਾਲੀ ਕਲਾਂ ਆਦਿ ਤੋਂ ਇਲਾਵਾ ਪਿੰਡ ਸੰਗਤਪੁਰਾ ਦੀਆਂ ਬੀਬੀਆਂ, ਭੈਣਾਂ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media