Thursday, June 11, 2026

ਜ਼ੋਨ ਪੱਧਰੀ ਖੇਡ ਮੁਕਾਬਲਿਆਂ `ਚ ਪੈਰਾਮਾਊਂਟ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਗੋਲਡ ਮੈਡਲ

ਲੌਂਗੋਵਾਲ, 11 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – 65ਵੀਆਂ ਪੰਜਾਬ ਸਕੂਲ ਗੇਮਜ਼ ਜ਼ੋਨ ਪੱਧਰੀ ਵੁਸ਼ੂ ਫ਼ ਕਿੱਕ ਬਾਕਸਿੰਗ ਖੇਡ ਮੁਕਾਬਲੇ ਕਰਵਾਏ PUNJ1108201902ਗਏ।ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਖਿਡਾਰੀਆਂ ਨੇ ਵੁਸ਼ੂ ਗੇਂਮ ਵਿੱਚ ਰੁਪਿੰਦਰ ਸ਼ਰਮਾ ਅਤੇ ਕਿੱਕ ਬਾਕਸਿੰਗ ਵਿੱਚ ਖੁਸ਼ਪ੍ਰੀਤ ਸਿੰਘ, ਮਨਿੰਦਰਪਾਲ, ਅਰਵਿੰਦਰ ਸਿੰਘ, ਕਮਲਪ੍ਰੀਤ ਸਿੰਘ, ਜੀਆ ਅਗਰਵਾਲ, ਕਿਰਨਦੀਪ ਕੌਰ, ਦਿਲਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਭਾਗ ਲਿਆ ਅਤੇ ਆਪਣੇ ਆਪਣੇ ਭਾਰ ਵਰਗ ਵਿੱਚ ਗੋਲਡ ਮੈਡਲ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਆਪਣੀ ਚੋਣ ਜਿਲ੍ਹਾ ਪੱਧਰੀ ਖੇਡਾਂ ਲਈ ਵੀ ਕਰਵਾਈ।ਖਿਡਾਰੀਆਂ ਦਾ ਸਕੂਲ ਪਹੁੰਚਣ `ਤੇ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ, ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਵਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਡੀ.ਪੀ.ਈ ਮੰਗਤ ਰਾਏ, ਡੀ.ਪੀ.ਈ ਗੋਬਿੰਦ ਸ਼ਰਮਾ, ਫੁਟਬਾਲ ਕੋਚ ਯਾਦਵਿੰਦਰ ਸਿੰਘ ਅਤੇ ਸਕੇਟਿੰਗ ਕੋਚ ਗੁਰਮੀਤ ਸਿੰਘ ਹਾਜ਼ਰ ਸਨ ।
 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply