Thursday, June 11, 2026

ਬਹਿਲੋਲਪੁਰ ਰੋਡ ਦੇ ਪੁੱਲ ਅਤੇ ਇਲਾਕੇ ਦੀ ਅਵਾਜ਼ ਬੁਲੰਦ ਕਰਨ ਵਾਲੇ ਨੇਤਾਵਾਂ ਦਾ ਜਥੇਦਾਰ ਬਾਲਿਓਂ ਵਲੋਂ ਧੰਨਵਾਦ

ਸਮਰਾਲਾ, 11 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਇਲਾਕੇ ਦੀਆਂ ਸਮਾਜਿਕ ਜਥੇਬੰਦੀਆਂ ਦੀ ਨੁਮਾਇੰਦਗੀ ਕਰ ਰਹੇ ਜਥੇਦਾਰ ਅਮਰਜੀਤ PUNJ1108201908ਸਿੰਘ ਬਾਲਿਓਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬਹਿਲੋਲਪੁਰ ਰੋਡ ਤੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਪੁੱਲ ਨਾ ਬਣਾਉਣ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਉਸ ਸਮੇਂ ਬੂਰ ਪੈਂਦਾ ਨਜ਼ਰ ਆਇਆ ਜਦੋਂ ਹਲਕਾ ਫਤਹਿਗੜ੍ਹ ਸਾਹਿਬ ਤੋਂ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨਿਤਿਨ ਗਡਗਰੀ ਪਾਸ ਇਸ ਪੁੱਲ ਸਬੰਧੀ ਮੰਗ ਪੱਤਰ ਦਿੱਤਾ ਅਤੇ ਇਸ ਇਲਾਕੇ ਦੇ ਲੋਕਾਂ ਦੀ ਅਵਾਜ਼ ਕੇਂਦਰ ਪਾਸ ਪਹੁੰਚਾਈ।ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਲੁਧਿਆਣੇ ਜ਼ਿਲ੍ਹੇ ਵਿੱਚ ਕੀਤੇ ਵਿਤਕਰੇ ਖਿਲਾਫ ਇੱਕ ਰਿਟ ਪਟੀਸ਼ਨ ਪਾ ਕੇ ਲੁਧਿਆਣੇ ਜ਼ਿਲ੍ਹੇ ਦੇ ਪ੍ਰਭਾਵਿਤ ਪਿੰਡਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਹੈ।ਉਨਾਂ ਕਿਹਾ ਕਿ ਇਨ੍ਹਾਂ ਦੋਨਾਂ ਨੇਤਾਵਾਂ ਵੱਲੋਂ ਸਮਰਾਲਾ ਇਲਾਕੇ ਦੇ ਲੋਕਾਂ ਦੇ ਅਵਾਜ ਬਣਕੇ  ਜੋ ਕਾਰਜ਼ ਕੀਤਾ ਹੈ, ਉਸ ਬਦਲੇ ਧੰਨਵਾਦ ਕੀਤਾ ਜਾਂਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਸਮਰਾਲਾ ਹਲਕੇ ਦੇ ਹੋਰ ਕਿਸੇ ਵੀ ਨੇਤਾ ਨੇ ਸਮਰਾਲਾ ਹਲਕੇ ਦੇ ਲੋਕਾਂ ਦਾ ਦਰਦ ਨਹੀਂ ਸਮਝਿਆ ਕੇਵਲ ਆਪਣੇ ਨਿੱਜੀ ਹਿੱਤਾਂ ਨੂੰ ਅੱਗੇ ਰੱਖ ਕੇ ਆਪਣੇ ਫਾਇਦੇ ਪ੍ਰਤੀ ਹੀ ਸੋਚਿਆ ਹੈ।ਇਸ ਲਈ ਅਜਿਹੇ ਨੇਤਾਵਾਂ ਨੂੰ ਲੋਕਾਂ ਨੇ ਵੋਟ ਪਾ ਕੇ ਆਪਣੀ ਕੀਮਤੀ ਵੋਟ ਦਾ ਗਲਤ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਚਲੋ ਕੋਈ ਨੇਤਾ ਤਾਂ ਅੱਗੇ ਆਏ ਜਿਨ੍ਹਾਂ ਨੇ ਸਮਰਾਲਾ ਹਲਕਾ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਅਜਿਹਾ ਕਾਰਜ ਕੀਤਾ ਹੈ।
           ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਲਵਿੰਦਰ ਸਿੰਘ ਸਰਪੰਚ ਮੁਸ਼ਕਾਬਾਦ, ਸਰਬਜੀਤ ਸਿੰਘ ਪੱਪੀ, ਗੁਰਮੇਲ ਸਿੰਘ ਹਰਿਓਂ ਖੁਰਦ, ਪ੍ਰੋ. ਬਲਜੀਤ ਸਿੰਘ,  ਬਲਵੰਤ ਸਿੰਘ ਕੰਗ, ਬੂਟਾ ਸਿੰਘ ਸਰਪੰਚ, ਰੁਪਿੰਦਰ ਸਿੰਘ ਸਰਪੰਚ, ਚੌਧਰੀ ਮਨਜੀਤ ਸਿੰਘ ਸਰਪੰਚ, ਸਰਬਜੀਤ ਸਿੰਘ ਸਰਪੰਚ ਖੀਰਨੀਆਂ, ਸੰਤੋਖ ਸਿੰਘ, ਕਾਮਰੇਡ ਭਜਨ ਸਿੰਘ, ਸੰਦੀਪ ਸਿੰਘ ਰੁਪਾਲੋਂ, ਬਲਜੀਤ ਸਿੰਘ ਬਾਲਿਓ ਆਦਿ ਸ਼ਾਮਲ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply