ਜੰਡਿਆਲਾ ਗੁਰੂ, 17 ਅਗਸਤ (ਪੰਜਾਬ ਪੋਸਟ -ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂੁ ਵਿੱਚ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ।ਬੱਚਿਆਂ ਨੇ ਆਪਣੇ ਹੱਥਾਂ ਨਾਲ ਰੱਖੜੀਆਂ ਤਿਆਰ ਕੀਤੀਆ ਅਤੇ ਕਾਰਡ ਵੀ ਬਣਾਏ।ਛੋਟੇ-ਛੋਟੇ ਬੱਚਿਆਂ ਨੇ ਵੇਸ਼ਟ ਚੀਜਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਸਜਾ ਕੇ ਉਸ ਨੂੰ ਰੱਖੜੀ ਦਾ ਰੂਪ ਦਿੱਤਾ।ਰੱਖੜੀ ਅਤੇ ਕਾਰਡ ਮੇਕਿਗ ਮੁਕਾਬਲਾ ਵੀ ਕਰਵਾਇਆ ਗਿਆ।ਇਹਨਾਂ ਮੁਕਾਬਿਲਆਂ ਵਿੱਚ ਤੀਸਰੀ ਤੋ ਪੰਜਵੀ ਜਮਾਤ ਕਾਰਡ ਮੇਕਿਗ ਮੁਕਾਬਲੇ ਵਿੱਚੋਂ ਅਰਮਾਨਬੀਰ ਸਿੰਘ ਚੋਥੀ ਏ ਨੇ ਪਹਿਲਾ, ਨਮਨ ਅਨੇਜਾ ਚੋਥੀ ਏ ਨੇ ਦੂਸਰਾ ਅਤੇ ਨਵਨੀਤ ਕੌਰ ਪੰਜਵੀ ਸੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਤੀਸਰੀ ਤੋਂ ਪੰਜਵੀ ਜਮਾਤ ਰੱਖੜੀ ਮੁਕਾਬਲਿਆਂ ਵਿੱਚੋ ਇਬਾਦਤ ਕੌਰ ਤੀਸਰੀ ਏ ਨੇ ਪਹਿਲਾ, ਗੁਰਸੀਰਤ ਕੌਰ ਚੋਥੀ ਏ ਨੇ ਦੂਸਰਾ, ਤਰਨਪ੍ਰੀਤ ਕੌਰ ਚੌਥੀ ਬੀ ਨੇ ਤੀਸਰਾ ਅਤੇ ਤਨਵੀਰ ਕੌਰ ਪੰਜਵੀ ਡੀ ਨੇ ਵੀ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਛੇਵੀ ਤੋ ਨੌਵੀ ਕਾਰਡ ਮੇਕਿਗ `ਚ ਰੂਬਲਪ੍ਰੀਤ ਕੌਰ ਅੱਠਵੀ ਸੀ ਨੇ ਪਹਿਲਾ, ਹਰਪ੍ਰੀਤ ਕੌਰ ਛੇਵੀ ਬੀ ਨੇ ਦੂਸਰਾ ਅਤੇ ਸਰਤਾਜ ਸਿੰਘ ਨੌਵੀ ਬੀ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਛੇਵੀ ਤੋ ਨੌਵੀ ਜਮਾਤ ਰੱਖੜੀ ਮੁਕਾਬਲਿਆਂ ਵਿੱਚੋ ਪਵਨਦੀਪ ਕੌਰ ਨੌਵੀ ਬੀ ਨੇ ਪਹਿਲਾ, ਪ੍ਰਭਜੋਤ ਕੌਰ ਛੇਵੀ ਬੀ ਨੇ ਦੂਸਰਾ, ਹੁਸਨਪ੍ਰੀਤ ਕੌਰ ਛੇਵੀ ਬੀ ਨੇ ਤੀਸਰਾ ਅਤੇ ਰਮਨ ਸੱਤਵੀ ਏ ਨੇ ਵੀ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਦੱਸਵੀ ਜਮਾਤ ਦੇ ਮੁਕਾਬਿਲਆਂ ਵਿੱਚੋ ਪਵਨਦੀਪ ਕੌਰ ਦੱਸਵੀ ਸੀ ਨੇ ਪਹਿਲਾ ਸਥਾਨ, ਸਿਮਰਨਪ੍ਰੀਤ ਕੌਰ ਦੱਸਵੀਂ ਡੀ ਨੇ ਦੂਸਰਾ ਸਥਾਨ ਅਤੇ ਇਸ਼ਿਤਾ ਦੱਸਵੀ ਡੀ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਬੱਚਿਆਂ ਦੁਆਰਾ ਕਾਰਡ ਅਤੇ ਰੱਖੜੀਆਂ ਦੀ ਖੂਬ ਪ੍ਰੰਸ਼ਸਾ ਕੀਤੀ।ਉਹਨਾਂ ਨੂੰ ਇਨਾਮ ਦਿੱਤੇ ਅਤੇ ਬੱਚਿਆਂ ਦੀ ਮਿਹਨਤ ਨੂੰ ਖੂਬ ਸਰਾਹਿਆ।
ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਵਿਸ਼ੇਸ ਮਹਿਮਾਨ ਪੰਡਿਤ ਕਿਸ਼ਨ ਦਵੇਸ਼ਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਸੁਖਚੈਨ ਸਿੰਘ, ਮਨਦੀਪ ਕੌਰ, ਸਮੂਹ ਸਟਾਫ ਅਤੇ ਬੱਚੇ ਹਾਜਿਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media