ਜੰਡਿਆਲਾ ਗੁਰੂ, 25 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਮਨੋਹਰ ਵਾਟਿਕਾ ਪਬਲਿਕ ਸਕੂਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਸਵਿਤਾ ਕਪੂਰ, ਡੀਨ ਸ਼੍ਰੀਮਤੀ ਨਿਸ਼ਾ ਜੈਨ ਨੇ ਕਿਹਾ ਕਿ ਇਹ ਤਿਉਹਾਰ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੋਹਾਂ ਦਾ ਆਪਸੀ ਪਿਆਰ ਦਾ ਮਿਲਨ ਹੈ ਜੋ ਕਿ ਦੇਸ਼ਵਾਸੀਆਂ ਵਿਚ ਅਨੇਕਤਾ ਵਿਚ ਏਕਤਾ, ਪਿਆਰ, ਸਦਭਾਵਨਾ ਅਤੇ ਇਕਜੁੱਟਤਾ ਦੇ ਸੰਦੇਸ਼ ਦਿੰਦਾ ਹੈ ਅਤੇ ਇਹ ਤਿਓਹਾਰ ਭਾਰਤਵਾਸੀਆਂ ਨੂੰ ਜਰੂਰ ਮਨਾਉਣੇ ਚਾਹੀਦੇ ਹਨ।ਇਹ ਤਿਉਹਾਰ ਸਮੁੱਚੀ ਮਾਨਵਤਾ ਦਾ ਸਾਂਝਾ ਤਿਓਹਾਰ ਹੈ। ਇਸ ਤਿਉਹਾਰ ਵਿਚ ਪ੍ਰੀ ਨਰਸਰੀ ਤੋਂ ਤੀਸਰੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਬੱਚੇ ਸ਼੍ਰੀ ਕ੍ਰਿਸ਼ਨ ਜੀ ਅਤੇ ਰਾਧਾ ਜੀ ਦੇ ਰੂਪ ਵਿੱਚ ਤਿਆਰ ਹੋ ਕੇ ਆਏ।ਬੱਚਿਆਂ ਨੇ “ਮਾਈਆਂ ਯਸ਼ੋਧਾ ਏ ਤੇਰਾ ਘਨਈਆ ” ਵਾਲੇ ਗਾਣੇ ਤੇ ਨਾਚ ਕੀਤਾ ਅਤੇ ਛੋਟੇ ਛੋਟੇ ਬੱਚਿਆਂ ਨੇ ਮਟਕੀ ਤੋੜਨ ਦੀ ਰਸਮ ਵੀ ਅਦਾ ਕੀਤੀ।ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੇ ਬੱਚਿਆਂ ਦੀ ਬਹੁਤ ਪ੍ਰਸ਼ੰਸ਼ਾ ਕੀਤੀ।
ਇਸ ਮੌਕੇ ਸਕੂਲ ਦੇ ਅਧਿਆਪਕ ਸ਼੍ਰੀਮਤੀ ਬਲਬੀਰ ਕੌਰ, ਸ਼੍ਰੀਮਤੀ ਸੁਸ਼ਮਾ, ਦੀਪਿਕਾ, ਨੇਹਾ, ਕੁਲਦੀਪ ਕੌਰ, ਅਨੀਤਾ ਢੀਂਗਰਾ, ਆਈਨਾ ਮੈਡਮ, ਸਿਮਰਨਜੀਤ ਕੌਰ, ਰਜਨੀ ਬਾਲਾ, ਅੰਜੂ ਮੈਡਮ, ਸ਼ੀਤਲ, ਪਰਮਜੀਤ ਕੌਰ, ਨਿਧੀ ਜੈਨ ਮੈਡਮ ਆਦਿ ਮੌਜੂਦ ਸਨ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media