Monday, March 30, 2026

ਕੁਲਜਿੰਦਰ ਸਿੰਘ ਬਿਜਲੀਪੁਰ ਲੋਕ ਚੇਤਨਾ ਲਹਿਰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਨਿਯੁੱਕਤ

PPNJ2508201910ਸਮਰਾਲਾ, 25 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਹਿੱਤਾਂ ਦੀ ਲੜਾਈ ਲੜ ਰਹੀ ਸਮਾਜਿਕ ਜਥੇਬੰਦੀ ‘ਲੋਕ ਚੇਤਨਾ ਲਹਿਰ ਪੰਜਾਬ’ ਵਲੋਂ ਨੌਜਵਾਨ ਆਗੂ ਕੁਲਜਿੰਦਰ ਸਿੰਘ ਬਿਜਲੀਪੁਰ ਨੂੰ ਲੋਕ ਚੇਤਨਾ ਲਹਿਰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ।ਜਥੇਬੰਦੀ ਦੀ ਇੱਕ ਜਰੂਰੀ ਮੀਟਿੰਗ ਦੌਰਾਨ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਕੁਲਜਿੰਦਰ ਸਿੰਘ ਬਿਜਲੀਪੁਰ ਨੂੰ ਇਹ ਅਹੁਦਾ ਸੌਂਪਦੇ ਹੋਏ ਕਿਹਾ ਕਿ ਕੁਲਜਿੰਦਰ ਸਿੰਘ ਅੰਦਰ ਕੰਮ ਕਰਨ ਦਾ ਜਜ਼ਬਾ ਹੈ ਅਤੇ ਸਮਾਜ ਅੰਦਰ ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਖੜ੍ਹਣ ਦੀ ਹਿੰਮਤ ਹੈ।ਲੋਕ ਚੇਤਨਾ ਲਹਿਰ ਪੰਜਾਬ ਵਲੋਂ ਜਥੇਬੰਦੀ ਦੇ ਕੰਮ ਨੂੰ ਤੇਜ਼ ਕਰਨ ਲਈ ਇਹ ਨਿਯੁੱਕਤੀਆਂ ਪਿੰਡ ਪੱਧਰ ਤੱਕ ਕੀਤੀਆਂ ਜਾ ਰਹੀਆਂ ਹਨ, ਇਸ ਤੋਂ ਇਲਾਵਾ ਮੈਂਬਰਸ਼ਿਪ ਭਰਤੀ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।ਕੁਲਜਿੰਦਰ ਸਿੰਘ ਬਿਜਲੀਪੁਰ ਨੇ ਕਿਹਾ ਕਿ ਜਥੇਬੰਦੀ ਨੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿਵਾਉਣ ਅਤੇ ਸਰਕਾਰੀ ਤੰਤਰ ਵਲੋਂ ਆਮ ਲੋਕਾਂ ਦੀ ਕੀਤੀ ਜਾਂਦੀ ਲੁੱਟ ਨੂੰ ਬੰਦ ਕਰਾਉਣ ਲਈ ਪੂਰੀ ਸਮਰਪਿਤ ਭਾਵਨਾ ਨਾਲ ਕੰਮ ਕਰਨਗੇ।ਲੋਕ ਚੇਤਨਾ ਲਹਿਰ ਦੇ ਨੁਮਾਇੰਦੇ ਸੋਮਵਾਰ ਨੂੰ ਹੜ੍ਹ ਪੀੜਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਜਰੂਰੀ ਅਤੇ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਉਣਗੇ ਤੇ ਪਸ਼ੂਆਂ ਲਈ ਚਾਰਾ ਆਦਿ ਵੀ ਲੈ ਕੇ ਜਾਣਗੇ। ਮੀਟਿੰਗ ਵਿੱਚ ਅਮਰਜੀਤ ਸਿੰਘ ਬਾਲਿਓਂ ਸਕੱਤਰ ਜਨਰਲ ਪੰਜਾਬ, ਸੰਤੋਖ ਸਿੰਘ ਨਾਗਰਾ ਪ੍ਰਧਾਨ ਹਲਕਾ ਸਮਰਾਲਾ, ਦਿਲਬਾਰਾ ਸਿੰਘ ਲੱਖਾ, ਹਰਨੇਕ ਸਿੰਘ ਖੰਨਾ, ਸਰਬਜੀਤ ਸਿੰਘ ਪੱਪੀ ਆਦਿ ਤੋਂ ਇਲਾਵਾ ਦਰਜਨ ਦੇ ਕਰੀਬ ਮੈਂਬਰ ਹਾਜਰ ਸਨ।
 

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply