ਸਮਰਾਲਾ, 25 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ 65ਵੀਆਂ ਜੋਨਲ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪਨ ਹੋਈਆਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੇ ਖਿਡਾਰੀਆਂ ਨੇ ਕਬੱਡੀ (ਨੈਸ਼ਨਲ ਸਟਾਈਲ) ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਬਾਕੀ ਸਾਰੇ ਸਕੂਲਾਂ ਨੂੰ ਪਛਾੜਦੇ ਹੋਏ ਅੰਡਰ-19 (ਲੜਕੇ) ਅਤੇ ਅੰਡਰ-17, ਅੰਡਰ-19 (ਲੜਕੀਆਂ) ਚਾਰੇ ਟੀਮਾਂ ਨੇ ਸਭ ਨੂੰ ਪਿੱਛੇ ਛੱਡਦੇ ਹੋਏ ਜ਼ੋਨ ਵਿਚੋਂ ਪਹਿਲਾ ਸਥਾਨ ਅਤੇ ਅੰਡਰ-14 (ਲੜਕੀਆਂ) ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਹੂੰਝਾਂ ਫੇਰ ਜਿੱਤਾਂ ਪ੍ਰਾਪਤ ਕੀਤੀਆਂ ਹਨ।ਇਸ ਤੋਂ ਇਲਾਵਾ ਬੈਡਮਿੰਟਨ ਅੰਡਰ-17 (ਲੜਕੀਆਂ) ਵਿੱਚ ਵੀ ਸੰਤ ਕੌਰ ਦੀ ਬਦੌਲਤ ਸਤਿਗੁਰੂ ਪ੍ਰਤਾਪ ਸਿੰਘ ਜੀ ਬੈਡਮਿੰਟਨ ਹਾਲ ਭੈਣੀ ਸਾਹਿਬ ਵਿਖੇ ਕਰਵਾਏ ਗਏ ਮੈਚਾਂ ਵਿੱਚ ਦੂਜਾ ਸਥਾਨ ਹਾਸਿਲ ਕੀਤਾ।ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਭਾ ਭੱਲਾ ਜੁਆਇੰਟ ਸੈਕਟਰੀ ਮਨਿਸਟਰੀ ਆਫ ਲੇਬਰ ਨਵੀਂ ਦਿੱਲੀ, ਹਰਚਰਨ ਕੌਰ ਕੌਰ ਡਾਇਰੈਕਟਰ ਮਨਿਸਟਰੀ ਆਫ ਹੋਮ ਅਫੇਅਰਜ਼ ਨਵੀਂ ਦਿੱਲੀ, ਵਿਕਾਸ ਜੈਨ ਸਾਇੰਟਿਸਟ ਸੀ.ਐਸ.ਐਮ ਨਵੀਂ ਦਿੱਲੀ ਵੀ ਪੁੱਜੇ ਅਤੇ ਬੱਚਿਆਂ ਦੀਆਂ ਖੇਡਾਂ ਦਾ ਅਨੰਦ ਮਾਣਿਆ।
ਇਨ੍ਹਾਂ ਖੇਡਾਂ ਦੌਰਾਨ ਬੱਚਿਆਂ ਦੀਆਂ ਜਿੱਤਾਂ ਤੋਂ ਖੁਸ਼ ਹੋ ਕੇ ਜਿਥੇ ਪਿ੍ਰੰਸੀਪਲ ਗੁਰਜੰਟ ਸਿੰਘ ਸੰਗਤਪੁਰਾ ਨੇ ਰਛਪਾਲ ਸਿੰਘ ਕੰਗ (ਲੈਕਚਰਾਰ ਫਿਜੀਕਲ ਐਜੂਕੇਸ਼ਨ) ਅਤੇ ਅਮਰਜੀਤ ਸਿੰਘ ਪੀ.ਟੀ.ਆਈ ਹੋਰਾਂ ਨੂੰ ਵਧਾਈਆਂ ਦਿੱਤੀਆਂ, ਉਥੇ ਜੋਸ਼ ਸਿੰਘ, ਰਮਨਦੀਪ ਕੌਰ, ਅਰਵਿੰਦਰ ਕੌਰ, ਸੁਰਿੰਦਰ ਕੌਰ, ਰੁਪਿੰਦਰ ਕੌਰ, ਡਾ. ਵੀਰਪਾਲ ਕੌਰ, ਮੈਡਮ ਦਕਸ਼ ਜਿੰਦਲ, ਰਣਜੀਤ ਸਿੰਘ, ਰਾਜਿੰਦਰ ਸਿੰਘ, ਸੰਦੀਪ ਪਾਂਡੇ, ਤੇਜਪਾਲ , ਗੁਰਤੇਜ ਸਿੰਘ, ਸੁਖਮੀਨ ਸਿੰਘ, ਸੁਖਵੀਰ ਕੌਰ, ਸੁਮਨ ਬਾਲਾ, ਮਮਤਾ ਰਾਣੀ, ਬਲਜਿੰਦਰ ਕੌਰ, ਹਰਵਿੰਦਰ ਕੌਰ, ਰਛਪਾਲ ਕੌਰ, ਰਜਿੰਦਰ ਕੁਮਾਰ ਦਾ ਇਹਨਾਂ ਵੱਡੀਆਂ ਪ੍ਰਾਪਤੀਆਂ ਲਈ ਦਿੱਤੇ ਬਹੁਤੇ ਵੱਡੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਗਿਆ।ਇਸ ਤੋਂ ਇਲਾਵਾ ਗੁਰਮੁੱਖ ਸਿੰਘ ਬੈਡਮਿੰਟਨ ਕੋਚ ਅਤੇ ਗੁਰਜੀਤ ਕੁੰਡਾ ਨੇ ਵੀ ਵਧਾਈ ਦਿੱਤੀ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media