Thursday, June 11, 2026

ਕਿ੍ਸ਼ੀ ਵਿਗਿਆਨ ਕੇਂਦਰ ਵੱਲੋਂ ਲਗਾਇਆ ਜਾ ਰਿਹਾ ਹੈ ਬੱਕਰੀ ਪਾਲਣ ਸਿੱਖਲਾਈ ਕੋਰਸ

ਪਠਾਨਕੋਟ, 27 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਉਪ ਨਿਰਦੇਸ਼ਕ ਡਾ. Bikramjit S Pktਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨਕੋਟ (ਘੋਹ) ਵਲੋਂ ਬੱਕਰੀ ਪਾਲਣ ਦਾ ਪੰਜ ਦਿਨਾਂ ਸਿਖਲਾਈ ਕੋਰਸ ਮਿਤੀ 28.08.2019 ਤੋ 03.09.2019 ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ) ਵਿੱਚ ਲਗਾਇਆ ਜਾ ਰਿਹਾ ਹੈ।ਇਸ ਸਿਖਲਾਈ ਕੋਰਸ ਵਿੱਚ ਬਕਰੀ ਪਾਲਣ ਦੀ ਸਾਂਭ ਸੰਭਾਲ, ਬਾੜਾ ਤਿਆਰ, ਘਰੇਲੁ ਫੀਡ, ਟੀਕਾ ਕਰਣ, ਬਿਮਾਰੀਆਂ ਦੀ ਰੋਕਥਾਮ, ਮੰਡੀਕਰਣ ਅਤੇ ਸਰਕਾਰ ਵੱਲੌਂ ਦਿੱਤਿਆਂ ਜਾਣ ਵਾਲਿਆ ਸਕੀਮਾਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ।
              ਚਾਹਵਾਨ ਕਿਸਾਨ ਵੀਰ, ਨੌਜਵਾਨ ਅਤੇ ਕਿਸਾਨ ਬੀਬੀਆਂ ਇਹ ਸਿਖਲਾਈ ਕੋਰਸ ਪ੍ਰਾਪਤ ਕਰ ਸਕਦੇ ਹਨ। ਇਸ ਸਿਖਲਾਈ ਕੋਰਸ ਦੇ ਅੰਤ `ਚ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।ਵਧੇਰੇ ਜਾਣਕਾਰੀ ਲਈ ਡਾ. ਸੁਰਿੰਦਰ ਸਿੰਘ ਨਾਲ 9419160735 ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।
 

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply