Sunday, May 31, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਿੰਡੀਕੇਟ ਦੀ ਇਕੱਤਰਤਾ

ਹੁਣ ਵਿਦੇਸ਼ਾਂ ਵਿਚ ਬੈਠੇ ਵੀ ਕਰ ਸਕਣਗੇ ਪੰਜਾਬੀ ਦੀ ਪੜਾਈ
ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਵਿਦੇਸ਼ਾਂ ਵਿਚ ਬੈਠੇ  ਪੰਜਾਬੀ ਪਿਆਰਿਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਗੁਰੂ PUNJ2908201910ਨਾਨਕ ਦੇਵ ਯੁਨੀਵਰਸਿਟੀ ਵਲੋਂ ਆਨ-ਲਾਈਨ ਪੰਜਾਬੀ ਦੇ ਕੋਰਸ ਕਰਵਾਉਣ ਦਾ ਇਕ ਅਹਿਮ ਫੈਸਲਾ ਲਿਆ ਗਿਆ ਹੈ।ਅਗਲੇ ਵਿਦਿਆਕ ਸ਼ੈਸਨ ਤੋਂ ਇਸ ਦੀ ਸ਼ੁਰੂਆਤ ਹੋਵੇਗੀ।ਗੁਰੂੂ ਨਾਨਕ ਦੇਵ ਯੁਨੀਵਰਸਿਟੀ ਵਲੋਂ ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਇਸ ਵਿਸ਼ੇ ਦੀਆਂ ਮਹਿਰ ਚਾਰ ਕੰਪਨੀਆਂ ਦੇ ਨਾਲ ਵੱਖ ਵੱਖ ਮੁਦਿਆਂ ਦੇ ਅਧਾਰ ਤੇ ਗੱਲਬਾਤ ਕੀਤੀ ਜਾ ਰਹੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਵਲੋਂ ਆਨ-ਲਾਈਨ ਪੜ੍ਹਾਈ ਦੇ ਫੈਸਲਾ ਨੂੰ ਹਰੀ ਝੰਡੀ ਦੇ ਦਿੱਤੀ ਹੈ।
              ਉਪ ਕੁਲਪਤੀ ਡਾ ਜੱਸਪਾਲ ਸਿੰਘ ਸੰਧੂ ਨੇ ਦੱਸਿਆ ਕਿ  ਪੰਜਾਬੀ ਤੋਂ ਬਾਅਦ ਹੋਰ ਕੋਰਸ ਵੀ ਆਨ ਲਾਈਨ ਸ਼ੁਰੂ ਕੀਤੇ ਜਾਣਗੇ।ਉਹ ਅੱਜ ਸਿੰਡੀਕੇਟ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।  ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿੱਚ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿਚ ਰਜਿਸਟਰਾਰ ਪ੍ਰੋ. ਕੇ.ਐੱਸ. ਕਾਹਲੋਂ ਨੇ ਏਜੰਡਾ ਪੇਸ਼ ਕੀਤਾ। ਜਦੋਂਕਿ ਪ੍ਰੋਫੈਸਰ ਐਸ.ਐਸ ਬਹਿਲ, ਡੀਨ ਅਕਾਦਮਿਕ ਮਾਮਲਿਆਂ ਤੋਂ ਇਲਾਵਾ ਬਹੁਤ ਸਾਰੇ ਸਿੰਡੀਕੇਟ ਦੇ ਮੈਂਬਰਾਂ ਨੇ ਇਸ ਇਕੱਤਰਤਾ ਵਿਚ ਹਿੱਸਾ ਲਿਆ ਅਤੇ ਵੱਖ ਵੱਖ ਮੁਦਿਆਂ `ਤੇ ਆਪਣੇ ਕੀਮਤੀ ਸੁਝਾਅ ਦਿੱਤੇ।ਮੀਟਿੰਗ ਵਿਚ ਲਏ ਗਏ ਹੋਰ ਅਹਿਮ ਫੈਸਲਿਆਂ ਵਿਚ ਬੇਬੇ ਨਾਨਕੀ ਯੁਨੀਵਰਸਿਟੀ ਕਲਾਜ ਫਾਰ ਗਰਲਜ਼ ਫਤੂਢੀਗਾ ਦੇ ਨਾਮ ਬਦਲਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਯੁਨੀਵਰਸਿਟੀ ਨੇ ਅੰਮ੍ਰਿਤਸਰ ਅਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਮਾਣਮੱਤੇ ਇਤਿਹਾਸ ਅਤੇ ਵਿਰਾਸਤ ਨੂੰ ਦਰਸਾਉਦੀ ਕੌਫੀ ਟੇਬਲ ਬੁੱਕ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਐਮਜੋਨ ਇੰਡੀਆ ਰਾਹੀ ਵੇਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ । ਮੁੱਖ ਏਜੰਡਾ ਵਿਚ ਕੁਝ ਕੋਰਸਾਂ ਦੇ ਨਾਂ ਦੀ ਤਬਦੀਲੀ ਕਰ ਦਿਤੇ ਗਏ ਹਨ।ਯੁਨੀਵਰਸਿਟੀ ਨੇ ਆਪਣੇ ਅਧਿਅਪਕਾਂ ਨੂੰ ਆਪਣੀ ਪੜ੍ਹਾਈ ਵਿਦੇਸ਼ਾਂ ਅਤੇ ਦੇਸ਼ ਵਿਚ ਅਗੇ ਵੀ ਜਾਰੀ ਰੱਖਣ ਦੇ ਲਈ ਵਿਸ਼ੇਸ਼ ਸਹੂੁਲਤ ਦੇ ਦਿੱਤੀ ਹੈ।ਅੱਜ ਦੀ ਇੱਕਤਰਤਾ ਵਿਚ 50 ਪੀ.ਐਚ.ਡੀ ਡਿਗਰੀਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
               ਸਿੰਡੀਕੇਟ ਨੇ ਜੀ.ਆਰ.ਡੀ ਕਾਲਜ ਫਾਰ ਵੂਮੈਨ, ਫਗਵਾੜਾ ਨੂੰ ਕੋ: ਐਜੂਕੇਸ਼ਨ ਕਾਲਜ ਦੇ ਤੌਰ `ਤੇ ਮਨਜੂਰ ਕਰ ਲਿਆ।ਇਕਨਾਮਿਕਸ ਦੇ ਉਘੇ ਪ੍ਰੋਫੈਸਰ ਡਾ ਰਣਜੀਤ ਸਿੰਘ ਘੁੰਮਣ (ਸੈਂਟਰ ਫਾਰ ਰਿਸਰਚ ਇੰਨ ਰੂਰਲ ਅਤੇ ਇੰਡਸਟਰੀ ਡਿਵੈਲਪਮੈਂਟ, ਚੰਡੀਗੜ) ਦੀ ਬਤੌਰ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਦੇ ਬਤੌਰ ਪ੍ਰੋਫੈਸਰ ਆਫ ਐਮੀਨੇੈਂਸ  ਵਜੋਂ ਨਿਯੁੱਕਤ ਜਾਣ ਨੂੰ ਵੀ ਪ੍ਰਵਾਨਗੀ ਦਿਤੀ ਹੈ।ਗੁਰੂ ਨਾਨਕ ਯੁਨੀਵਰਸਿਟੀ ਦੇ ਵਿਚ ਖੋਲੇ ਗਏ ਨਵੇਂ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਨੂੰ ਹੋਰ ਵੀ ਵਧੇਰੇ  ਸੁਚਾਰੂ ਅਤੇ ਉਸਾਰੂ ਢੰਗ ਨਾਲ ਚਲਾੳਣ ਲਈ ਲੋਕ ਸੰਪਰਕ ਵਿਭਾਗ ਨੂੰ ਵੀ ਨਾਲ ਜੋੜ ਦਿੱਤਾ ਗਿਆ ਹੈ।   
               ਅੱਜ ਦੀ ਇੱਕਤਰਤਾ ਵਿਚ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ, ਪਠਾਨਕੋਟ ਤੋ ਐਮ ਐਲ ਏ ਅਤੇ ਨਵ ਨਿਯੁਕਤ ਸਿੰਡੀਕੇਟ ਮੈਬਰ ਸ੍ਰੀ ਅਮਿਤ ਵਿਜ, , ਯੂ.ਜੀ.ਸੀ ਨਵੀਂ ਦਿੱਲੀ  ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਵੇਦ ਪ੍ਰਕਾਸ਼, , ਮਹਾਰਾਣਾ ਪ੍ਰਤਾਪ ਐਗਰੀਕਲਚਰਲ ਯੂਨੀਵਰਸਿਟੀ, ਉਦੈਪੁਰ ਸਾਬਕਾ ਵਾਈਸ-ਚਾਂਸਲਰ ਪੋ੍ਰਫੈਸਰ ਐਸ ਐਸ ਚਾਹਲ ਤੋਂ ਇਲਾਵਾ ਹੋਰ ਵੀ ਸਿੰਡੀਕੇਟ ਦੇ ਮੈਬਰ ਹਜ਼ਾਰ  ਸਨ ਜਿਨ੍ਹਾਂ ਵਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕੇ ਯੁਨੀਵਰਸਿਟੀ ਨੂੰ ਲੋੜ ਅਨੁਸਾਰ ਬਣਦੇ ਫੰਡ ਮੁਹੱਇਆ ਕਰਵਏ ਜਾਣ ਤਾਂ ਜੋ ਉਹ ਯੁਨੀਵਰਸਿਟੀ ਨੂੰ ਹੋਰ ਵੀ ਉਚੇਰੀ ਸਿਖਿਆ ਦੇ ਖੇਤਰ ਵਿਚ ਅਗੇ ਲੈ ਕੇ ਜਾ ਸਕਣ।ਵਿਦੇਸ਼ੀ ਵਿਦਿਆਰਥੀਆਂ ਵਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿਚ ਪੜ੍ਹਨ ਦੀ ਪ੍ਰਗਟਾਈ ਜਾ ਰਹੀ ਇੱਛਾ ਤੇ ਵੀ ਤੱਸਲੀ ਦਾ ਪ੍ਰਗਟਾਵਾ ਕੀਤਾ ਗਿਆ । ਇਸ ਸ਼ੈਸਨ ਦੇ ਲਈ 179 ਵਿਦਿਆਰਥੀ ਆ ਰਹੇ ਹਨ ਜਿਨ੍ਹਾਂ ਦੀ ਅਗਲੇ ਸ਼ੈਸਨ ਤੋਂ ਗਿਣਤੀ 300 ਤੋਂ ਪਾਰ ਹੋਣ ਦੀ ਸਭਾਵਨਾ ਹ।ਪ੍ਰੋ. ਸੰਧੂ ਨੇ   ਸਿੰਡੀਕੇਟ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਹੋਰ ਤਰੱਕੀ ਵਿਚ ਯੋਗ ਭੂਮਿਕਾ ਨਿਭਾਉਣ ਲਈ ਕਿਹਾ। 

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply