ਛੀਨਾ ਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪਾਕਿਸਤਾਨ ਦੀ ਪ੍ਰਸਿੱਧ ਲੇਖਿਕਾ ਤਹਿਮੀਨਾ ਅਜ਼ੀਜ਼ ਅਯੂਬ ਨੇ ਅੱਜ ਇਤਿਹਾਸਕ ਖਾਲਸਾ ਕਾਲਜ ਦਾ ਦੌਰਾ ਕੀਤਾ ਅਤੇ ਇਸ ਦੀ ਇਤਿਹਾਸਕ ਤੇ ਵਿਰਾਸਤੀ ਇਮਾਰਤ ਤੋਂ ਬਹੁਤ ਪ੍ਰਭਾਵਿਤ ਹੋਏ।ਉਨ੍ਹਾਂ ਨੇ ਕਿਹਾ ਕਿ ਉਹ ਸਿੱਖਾਂ ਅਤੇ ਪੰਜਾਬ ਦੇ ਮਾਣਮੱਤੇ ਇਤਿਹਾਸ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਇਸ ਖੇਤਰ ਦੇ ਇਸ ਹਿੱਸੇ ’ਚ ਪਾਕਿਸਤਾਨ ਅਤੇ ਭਾਰਤੀ ਸੱਭਿਆਚਾਰ ’ਚ ਬਹੁਤ ਸਮਾਨਤਾਵਾਂ ਵੇਖਦੀ ਹੈ।
ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਲੇਖਿਕਾ ਅਯੂਬ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਰੀਤੀ-ਰਿਵਾਜ਼ਾਂ ਅਤੇ ਸੱਭਿਅਤਾ ਸਬੰਧੀ ਵਿਚਾਰ-ਚਰਚਾ ਕੀਤੀਾ।ਉਨ੍ਹਾਂ ਨਾਲ ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ ਅਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜ਼ੂਦ ਸਨ।ਲੇਖਿਕਾ ਅਯੂਬ ਨੇ ਕਾਲਜ ਕੈਂਪਸ ਦਾ ਦੌਰਾ ਕਰਨ ਉਪਰੰਤ ਸਟਾਫ਼ ਅਤੇ ਵਿਦਿਆਰਥੀਆਂ ਨਾਲ ਚੜ੍ਹਦੇ ਤੇ ਲਹਿੰਦੇ ਵਿਰਸੇ, ਪਹਿਰਾਵੇ ਅਤੇ ਮਾਹੌਲ ਸਬੰਧੀ ਗੱਲਬਾਤ ਕੀਤੀ ਉਨ੍ਹਾਂ ਕਰਾਚੀ, ਇਸਲਾਮਾਬਾਦ ’ਚ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਅਕਸਰ ਵਿਸ਼ਵ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ’ਚ ਭਾਸ਼ਣ ਦਿੰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਦੋਸਤ ਨੂੰ ਉਸ ਨੂੰ ਪਿਆਰ ਨਾਲ ਪੂਨਮ ਨਾਂਅ ਨਾਲ ਬੁਲਾਉਂਦੇ ਹਨ। ਅਯੂਬ ਨੇ ਹਾਲ ਹੀ ’ਚ ਭਾਰਤੀ ਲੇਖਿਕਾ ਦੀਪਾ ਅਗਰਵਾਲ ਦੇ ਸਹਿਯੋਗ ਨਾਲ ‘ਦਿ ਬੇਗਮ’-ਏ ਪੋਟਰੇਟ ਆਫ਼ ਰਾਣਾ ਲਿਆਕਤ ਅਲੀ ਖਾਨ’ ਕਿਤਾਬ ਰਿਲੀਜ਼ ਕੀਤੀ ਹੈ।ਅਯੂਬ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ’ਚ ਰਾਜਨੀਤੀ ਅਤੇ ਸਮਾਜਿਕ-ਆਰਥਿਕ ਮੁੱਦਿਆਂ ’ਤੇ ਲੇਖ ਲਿਖੇ ਹਨ ਅਤੇ ਹੁਣ ਤੱਕ 20 ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ। ਅਯੂਬ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਖ਼ਾਲਸਾ ਕਾਲਜ ਨੂੰ ਵੇਖਣ ਦੀ ਦਿਲੀ ਤਮੰਨਾ ਸੀ, ਜੋ ਕਿ ਸੁਭਾਗੇ ਭਰੇ ਦਿਨ ਅੱਜ ਪੂਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਕਰਾਚੀ ਅਤੇ ਰਾਵਲਪਿੰਡੀ ਵਿਖੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕਕਰਨ ਤੋਂ ਬਾਅਦ ਉਨ੍ਹਾਂ ਨੇ ਐਫ਼. ਜੀ. ਕਾਲਜ ਇਸਲਾਮਾਬਾਦ ਤੋਂ ਗ੍ਰੈਜ਼ੂਏਸ਼ਨ ਕੀਤੀ ਅਤੇ ਇਸ ਉਪਰੰਤ ਉਨ੍ਹਾਂ ਦਾ ਪਰਿਵਾਰ ਰੋਮ ਚੱਲਿਆ ਗਿਆ।ਜਿਥੇ ਉਨ੍ਹਾਂ ਦੇ ਪਿਤਾ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ (ਐਫ਼.ਏ.ਓ) ’ਚ ਨੌਕਰੀ ਕਰ ਲੱਗ ਪਏ।ਅਯੂਬ ਨੇ ਇਸਲਾਮਾਬਾਦ ਵਿਖੇ ਕਾਇਦੇ-ਆਜ਼ਮ ਯੂਨੀਵਰਸਿਟੀ ’ਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।
ਉਨ੍ਹਾਂ ਨੇ ਮਾਨਵ ਸ਼ਾਸਤਰ ’ਚ ਤਜ਼ੱਰਬੇਕਾਰ ਅਯੂਬ ਨੇ ਯੂਕੇ ਦੀ ਸਸੈਕਸ ਯੂਨੀਵਰਸਿਟੀ ’ਚੋਂ ਔਰਤ ਅਤੇ ਬਾਲ ਵਿਕਾਸ ’ਚ ਪੋਸਟ-ਗ੍ਰੈਜੂਏਸ਼ਨ ਦੀ ਡਿਗਰੀ ਵੀ ਹਾਸਲ ਕੀਤੀ ਸੀ।ਉਨ੍ਹਾਂ ਕਿਹਾ ਕਿ “ਦੱਖਣੀ ਏਸ਼ੀਆ ’ਚ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਵਧੇਰੇ ਧਿਆਨ ਦੇਣ ਦੀ ਲੋੜ ਹੈ।ਇਸ ਉਪਰੰਤ ਛੀਨਾ ਅਤੇ ਪ੍ਰਿੰ: ਡਾ. ਮਹਿਲ ਸਿੰਘ ਲੇਖਿਕਾ ਅਯੂਬ ਨੂੰ ਯਾਦਗਾਰ ਵਜੋਂ ਕਾਲਜ ਦੀ ਤਸਵੀਰ ਅਤੇ ਡਾਇਰੀ ਤੇ ਕੈਲੰਡਰ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਆਰਟ ਗੈਲਰੀ ਤੋਂ ਡਾ. ਅਰਵਿੰਦਰ ਸਿੰਘ ਚਮਕ ਵੀ ਮੌਜ਼ੂਦ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media