Tuesday, July 21, 2026

ਗੋਨਿਆਣਾ ਖੁਰਦ ਦੇ ਸਰਕਾਰੀ ਹਾਈ ਸਕੂਲ ਦੀ ਸੁੰਦਰਤਾ ਲਈ ਬਿਲਡਿੰਗ ਨੂੰ ਪੇਂਟ ਤੇ ਬਾਲਾ ਵਰਕ ਜਾਰੀ

ਅੰਮ੍ਰਿਤਸਰ/ ਗੋਨਿਆਣਾ ਖੁਰਦ, 31 ਅਗਸਤ (ਪੰਜਾਬ ਪੋਸਟ ਬਿਊਰੋ) –    ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਪੜੋ ਪੰਜਾਬ, PUNJ3108201904ਪੜਾਓ ਪੰਜਾਬ” ਪ੍ਰੋਜੈਕਟ ਅਧੀਨ ਚੱਲ ਰਹੇ ਪ੍ਰੋਗਰਾਮਾਂ ਦੇ ਮੱਦੇਨਜ਼ਰ ਬਿਲਡਿੰਗ ਐਜ਼ ਲਰਨਿੰਗ ਏਡ (ਬਾਲਾ ਵਰਕ) ਦਾ ਆਯੋਜਨ ਪ੍ਰਿੰਸੀਪਲਾਂ, ਸਕੂਲ ਮੁੱਖੀਆਂ, ਵਿਸ਼ਾ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਸਮੇਂ-ਸਮੇਂ ਸ਼ਹਿਰਾਂ ਤੇ ਪਿੰਡਾਂ ਦੇ ਸਕੂਲਾਂ ਵਿੱਚ ਕੀਤਾ ਜਾ ਰਿਹਾ ਹੈ।
                ਇਸੇ ਲੜੀ ਤਹਿਤ ਬਠਿੰਡਾ-ਬਾਜਾ-ਖਾਨਾ ਫਰੀਦਕੋਟ ਮੇਨ ਮਾਰਗ `ਤੇ ਗੋਨਿਆਣਾ ਮੰਡੀ ਤੋਂ ਤਿੰਨ ਕਿ.ਮੀ. ਤੇ ਪੈਂਦੇ ਪਿੰਡ ਗੋਨਿਆਣਾ ਖੁਰਦ ਦੇ ਸਰਕਾਰੀ ਹਾਈ ਸਕੂਲ ਵਿਖੇ ਪਿੰਡ ਪੰਚਾਇਤ, ਸਕੂਲ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ ਅਤੇ ਕਲੱਬ ਮੈਂਬਰਾਂ ਦੇ ਪੂਰਨ ਸਹਿਯੋਗ ਸਦਕਾ ਸਕੂਲ ਦੀ ਸਮੁੱਚੀ ਬਿਲਡਿੰਗ ਨੂੰ ਪੇਂਟ ਅਤੇ “ਬਾਲਾ ਵਰਕ” ਦਾ ਕੰਮ 70% ਦੇ ਲਗਭਗ ਮੁਕੰਮਲ ਕਰ ਲਿਆ ਗਿਆ ਹੈ।
`ਬਾਲਾ` ਦੇ ਇਸ ਕਾਰਜ਼ ਨੂੰ ਵਿਧੀਵਤ ਰੂਪ ਅਤੇ ਸਚਾਰੂ ਰੂਪ ਵਿਚ ਨੇਪਰੇ ਚਾੜਨ ਲਈ ਸਕੂਲ ਮੁੱਖੀ ਬਲਜਿੰਦਰ ਸਿੰਘ ਦੀ ਅਗਵਾਈ `ਚ ਸਕੂਲ ਸਟਾਫ਼, ਮੈਨੇਜਮੈਂਟ ਕਮੇਟੀ, ਪਿੰਡ ਪੰਚਾਇਤ, ਦੋਵੇਂ ਹੀ ਯੂਥ ਕਲੱਬਾਂ ਦੇ ਪ੍ਰਧਾਨ ਅਤੇ ਮੈਂਬਰਾਂ ਵਲੋਂ ਪਿੰਡ ਦੇ ਮੋਹਤਬਰ ਤੇ ਦਾਨੀ ਸੱਜਣਾਂ ਪਾਸੋਂ ਰਾਸ਼ੀ ਇਕੱਤਰ ਕਰਕੇ ਇਹ ਕਾਰਜ਼ ਕੀਤਾ ਜਾ ਰਿਹਾ ਹੈ।
        PUNJ3108201903ਸਟੇਟ ਅਵਾਰਡੀ ਤੇ ਸਮਾਜਸੇਵੀ ਕਲਾ ਅਤੇ ਸ਼ਿਲਪਕਲਾ ਅਧਿਆਪਕ ਪਰਮਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕਾਰਜ ਦੀ ਰੂਪ ਰੇਖਾ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖ ਕੇ ਹੀ ਕੀਤੀ ਗਈ ਹੈ।ਸਕੂਲ ਮੁੱਖੀ ਬਲਜਿੰਦਰ ਸਿੰਘ ਦੀ ਅਗਵਾਈ `ਚ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਸਮੂਹ ਸਟਾਫ਼, ਪਿੰਡ ਪੰਚਾਇਤ ਮੌਜੂਦਾ ਸਰਪੰਚ ਗੱਜਣ ਸਿੰਘ, ਸਾਬਕਾ ਸਰਪੰਚ ਤੇਜਾ ਸਿੰਘ, ਸਕੂਲ ਮੇਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਤੇਜ ਸਿੰਘ, ਬਾਬਾ ਜੀਵਨ ਸਿੰਘ ਯੁਵਕ ਭਲਾਈ ਕਲੱਬ ਦੇ ਪ੍ਧਾਨ ਨਿਰਭੈ ਸਿੰਘ, ਬਾਬਾ ਫਤਹਿ ਸਿੰਘ ਭਲਾਈ ਕਲੱਬ ਦੇ ਪ੍ਧਾਨ ਜਸਕਰਨ ਸਿੰਘ, ਡਾ. ਜਸਵੀਰ ਸਿੰਘ, ਲਖਵਿੰਦਰ ਸਿੰਘ, ਸੋਹਣ ਸਿੰਘ, ਗਿਆਨੀ ਮਹਿੰਦਰ ਸਿੰਘ (ਮੈਂਬਰ ਗੁਰਦੁਆਰਾ ਕਮੇਟੀ), ਸਾਹਿਬ ਸਿੰਘ ਆਦਿ ਦੇ ਅਪਾਰ ਸਹਿਯੋਗ ਸਦਕਾ ਸਮੁੱਚੇ ਨਗਰ ਚੋਂ ਪਿੰਡ ਦੇ ਮੌਹਤਬਰਾਂ ਤੇ ਦਾਨੀ ਸੱਜਣਾਂ ਨਾਲ਼ ਰਾਬਤਾ ਕਾਇਮ ਕਰਕੇ ਲਗਭਗ ਡੇਢ ਲੱਖ ਰੁਪਏ ਦੀ ਰਾਸ਼ੀ ਇਕੱਤਰ ਕੀਤੀ ਗਈ।
             ਵਰਨਣਯੋਗ ਹੈ ਕਿ ਸਾਲ 2016 `ਚ ਇਹ ਸਕੂਲ ਮਿਡਲ ਤੋਂ ਅਪਗ੍ਰੇਡ ਹੋ ਕੇ ਹਾਈ ਬਣਿਆ ਸੀ।ਅਪਗ੍ਰੇਡ ਹੋਣ ਤੋਂ ਬਾਅਦ ਦੋ ਕਲਾਸਾਂ ਦੇ ਵਧਣ ਨਾਲ਼ ਅਜੇ ਵੀ ਕਮਰਿਆਂ ਦੀ ਘਾਟ ਬਣੀ ਹੋਈ ਹੈ।ਜਿਸ ਦੇ ਲਈ ਲਾਇਬ੍ਰੇਰੀ, ਆਰਟ ਰੂਮ ਤੇ ਸਾਇੰਸ ਲੈਬ ਕੁਲ ਮਿਲਾ ਕੇ ਤਿੰਨ ਕਮਰਿਆਂ ਦੀ ਬੇਹੱਦ ਜ਼ਰੂਰਤ ਹੈ।ਆਸ ਹੀ ਨਹੀਂ ਪੂਰਨ ਵਿਸ਼ਵਾਸ਼ ਹੈ ਕਿ ਵਿਭਾਗ ਮੌਜੂਦਾ ਸਰਕਾਰ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਦੌਰਾਨ ਬੱਚਿਆਂ ਦੇ ਉਜਵਲ ਭਵਿੱਖ ਲਈ ਕਮਰਿਆਂ ਇਸ ਦੀ ਘਾਟ ਨੂੰ ਜਰੂਰ ਪੂਰਾ ਕਰੇਗਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply