Wednesday, April 29, 2026

ਜਿਲ੍ਹਾ ਪਠਾਨਕੋਟ ਦੇ ਪਿੰਡ ਦਰਸੋਪੁਰ `ਚ ਜਿਲ੍ਹਾ ਪੱਧਰੀ ਪੋਸ਼ਣ ਪ੍ਰੋਗਰਾਮ ਦੀ ਸ਼ੁਰੂਆਤ

ਗਰਭਵਤੀ ਔਰਤਾਂ ਨੂੰ ਪੋਸ਼ਟਿਕ ਅਹਾਰ ਦੀਆਂ ਕਿੱਟਾਂ ਨਾਲ ਕੀਤਾ ਸਨਮਾਨਿਤ

PUNJ0209201917 ਪਠਾਨਕੋਟ, 2 ਸਤੰਬਰ (ਪੰਜਾਬ ਪੋਸਟ –  ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਸਤੰਬਰ 2019 ਦਾ ਮਹੀਨਾ ਜਿਲ੍ਹਾ ਪੱਧਰੀ ਪੋਸ਼ਣ ਦੇ ਤੋਰ ਤੇ ਮਨਾਇਆ ਜਾ ਰਿਹਾ ਹੈ।ਜਿਸ ਦੀ ਅੱਜ ਸੁਰੂਆਤ ਜਿਲ੍ਹਾ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਦਰਸੋਪੁਰ ਤੋਂ ਕੀਤੀ ਗਈ ਹੈ। ਅਜਿਹੇ ਪ੍ਰੋਗਰਾਮ ਕਰਵਾਉਣ ਦਾ ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਬੱਚਿਆਂ ਦੀ ਸਿਹਤ ਦੇ ਪ੍ਰਤੀ ਆਮ ਜਨਤਾ ਅਤੇ ਗਰਭਵਤੀ ਮਹਿਲਾਵਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾਵੇ।ਡਿਪਟੀ ਕਮਿਸ਼ਨਰ ਰਾਮਵੀਰ ਨੇ ਇਹ ਪ੍ਰਗਟਾਵਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪਠਾਨਕੋਟ ਦੀ ਅਗਵਾਈ ਵਿੱਚ ਪਿੰਡ ਦਰਸੋਪੁਰ ਵਿਖੇ ਆਯੋਜਿਤ ਜਿਲ੍ਹਾ ਪੱਧਰੀ ਪ੍ਰੋਗਰਾਮ ਦੋਰਾਨ ਸੰਬੋਧਨ ਦੌਰਾਨ ਕੀਤਾ।
ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪਠਾਨਕੋਟ ਵੱਲੋਂ ਪਿੰਡ ਦਰਸੋਪੁਰ ਨਜਦੀਕ ਤਾਰਾਗੜ੍ਹ ਵਿਖੇ ਜਿਲ੍ਹਾ ਪੱਧਰੀ ਪੋਸ਼ਣ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਰਾਮਵੀਰ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੋਕੇ ਡਾ. ਰਵੀ ਕਾਂਤ ਐਸ.ਐਮ.ਓ ਨਰੋਟ ਜੈਮਲ ਸਿੰਘ, ਸੁਮਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਕਿਰਨ ਬਾਲਾ ਜਿਲ੍ਹਾ ਟੀਕਾਕਰਨ ਅਫਸਰ ਪਠਾਨਕੋਟ, ਪ੍ਰਵੀਨ ਕੁਮਾਰੀ ਸੀ.ਡੀ.ਪੀ.ਓ, ਸੁਰਿੰਦਰ ਕੁਮਾਰ ਡਿਪਟੀ ਡੀ.ਈ.ਓ, ਸੰਜੀਵ ਸਰਮਾ ਸੀ.ਡੀ.ਪੀ.ਓ, ਅਸ਼ੋਕ ਕੁਮਾਰ ਜੀ.ਓ.ਜੀ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ। PUNJ0209201916
    ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਔਰਤਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ ਬੱਚੇ ਨੂੰ ਜਨਮ ਤੋਂ ਪਹਿਲਾ ਅਤੇ ਜਨਮ ਤੋਂ ਬਾਅਦ ਕਰੀਬ 2 ਸਾਲ ਤੱਕ ਪੂਰੀ ਤਰ੍ਹਾਂ ਨਾਲ ਪੋਸ਼ਟਿਕ ਅਹਾਰ ਦਿੱਤਾ ਜਾਵੇ।ਸ੍ਰੀਮਤੀ ਸੁਮਨਦੀਪ ਕੋਰ ਜਿਲ੍ਹਾ ਪੋਗਰਾਮ ਅਫਸਰ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਗਰਭਵਤੀ ਮਹਿਲਾਵਾਂ ਅਤੇ ਛੋਟੇ ਬੱਚਿਆਂ ਨੂੰ ਪੂਰਨ ਰੂਪ ਵਿੱਚ ਪੋਸਟਿਕ ਅਹਾਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚੇ ਦੇ ਪਹਿਲੇ ਇੱਕ ਹਜਾਰ ਦਿਨਾਂ ਦਾ ਵਿਸ਼ੇਸ ਧਿਆਨ ਰੱਖਦੇ ਹੋਏ ਉਸ ਨੂੰ ਪੋਸਟਿਕ ਖੁਰਾਕ ਦੇਣ, ਮਹਿਲਾਵਾਂ ਵਿੱਚ ਅਨੀਮੀਆਂ ਦੀ ਕਮੀ ਨੂੰ ਦੂਰ ਕਰਨਾ, ਡਾਇਰੀਆਂ ਪੈਦਾ ਕਰਨ ਵਾਲੀਆਂ ਕਮੀਆਂ ਨੂੰ ਦੂਰ ਕਰਨਾ , ਹੱਥਾਂ ਦੀ ਪੂਰਨ ਤੋਰ ਤੇ ਸਫਾਈ ਕਰਨਾ ਆਦਿ ਤੇ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਜਾਗਰੁਕ ਹੋਣ ਨਾਲ ਬੱਚਿਆਂ ਦੀ ਸਿਹਤ ਵਧੀਆ ਹੋਵੇਗੀ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰ੍ਹਾਂ ਅੰਦਰ ਇੱਕ ਸੁਆਂਜਨਾ ਅਤੇ ਇੱਕ ਕੜੀ ਪੱਤੇ ਦਾ ਪੋਦਾ ਜਰੂਰ ਲਗਾਉਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਉਪਰੋਕਤ ਦੋਨੋਂ ਪ੍ਰਕਾਰ ਦੇ ਪੋਦੇ ਜਿਲ੍ਹਾ ਪਠਾਨਕੋਟ ਦੀ ਹਰੇਕ ਆਂਗਣਵਾੜੀ ਵਿੱਚ ਲਗਾਏ ਜਾਣਗੇ।ਜਿਲ੍ਹਾ ਟੀਕਾਕਰਨ ਅਫਸ਼ਰ ਡਾ. ਕਿਰਨ ਬਾਲਾ ਨੇ ਵੀ ਸਮਾਰੋਹ ਵਿੱਚ ਆਇਆ ਮਹਿਲਾਵਾਂ ਨੂੰ ਬੱਚੇ ਦੇ ਟੀਕਾਕਰਨ ਅਤੇ ਸਿਹਤ ਪ੍ਰਤੀ ਜਾਗਰੁਕ ਰਹਿਣ ਲਈ ਸੰਬੋਧਤ ਕੀਤਾ। ਇਸ ਮੋਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਵੱਲੋਂ ਸੁਆਂਜਨੇ ਦਾ ਪੋਦਾ ਵੀ ਲਗਾਇਆ ਗਿਆ।
    ਸਮਾਰੋਹ ਦੇ ਅੰਤ ਵਿੱਚ ਵਿਭਾਗ ਵੱਲੋਂ ਸੱਭਿਆਚਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਪਿੰਡ ਦੀਆਂ ਕਰੀਬ 10 ਗਰਭਵਤੀ ਮਹਿਲਾਵਾਂ ਦੀ ਗੋਦ ਭਰਾਈ ਰਸਮ ਵੀ ਕੀਤੀ। ਇਸ ਮੋਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਗਰਭਵਤੀ ਮਹਿਲਾਵਾਂ ਨੂੰ ਫਰੂਟ ਦੀਆਂ ਟੋਕਰੀਆਂ, ਕਾਲੇ ਚਨੇ ਅਤੇ ਹੋਰ ਪੋਸਟਿਕ ਅਹਾਰ ਦੀਆਂ ਟੋਕਰੀਆਂ ਵੰਡ ਕੇ ਸਨਮਾਨਤ ਕੀਤਾ। ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਇਸ ਮਹੀਨੇ ਕੀਤੇ ਜਾਣ ਵਾਲੇ ਸਬੰਧਤ ਪੋ੍ਰਗਰਾਮ ਵਿੱਚ ਹਰੇਕ ਵਿਭਾਗ ਆਪਣਾ ਸਹਿਯੋਗ ਪਾਏਗਾ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੂਕ ਕਰੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply