ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਤਿਲੁਜ ਦਰਿਆ ਅਤੇ ਸਰਸਾ, ਸਵਾਣ, ਸੌਖੱਡ ਨਦੀਆਂ ਦੀ ਹੜ੍ਹ ਮਾਰ ਹੇਠ ਆਏ ਖੇਤਰ ਦੇ ਪਿੰਡ
ਰਣਜੀਤਪੁਰਾ, ਪੱਤਣ, ਤਰਖਾਣ ਵੜੀ, ਟਕੋਟ, ਖੇੜੀ ਆਦਿ ਪਿੰਡਾਂ ਨੂੰ ਮੰਦਹਾਲੀ ਦਾ ਜੀਵਨ ਜਿਊਣ ਲਈ ਮਜ਼ਬੂਰ ਕਰ ਦਿੱਤਾ ਹੈ।ਪਾਣੀ ਦੀ ਮਾਰ ਹੇਠ ਦੱਬੇ ਇਹ ਪਿੰਡ ਖੁਸ਼ਹਾਲ ਜਿੰਦਗੀ ਤੋਂ ਬਦਤਰ ਜੀਵਨ ਵਾਲੇ ਹੋ ਗਏ ਹਨ।ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਨੇ ਰਾਹਤ ਸਮੱਗਰੀ ਦੀ ਦੂਜੀ ਖੇਪ ਹੜ ਵਿਚ ਘਿਰੇ ਲੋਕਾਂ ਨੂੰ ਵੰਡੀ।ਇਸ ਰਾਹਤ ਸਮੱਗਰੀ ਵਿੱਚ ਰਸੋਈ ਘਰ ਦੀ ਰਾਸ਼ਨ ਕਿੱਟ 55 ਕਿਲੋ ਅਤੇ ਬਾਥਰੂਮ ਕਿੱਟਾਂ ਜਿਸ ਵਿੱਚ ਕੱਪੜੇ ਧੋਣ ਲਈ ਸਾਬਨ ਦੇਸੀ, ਇਸ਼ਨਾਨ ਲਈ ਸਾਬਨ ਅੰਗਰੇਜ਼ੀ, ਤੇਲ ਸਰੋਂ ਅਤੇ ਔਲਵ ਤੇਲ, ਪੇਸਟ, ਬੁਰਸ਼, ਮੱਗ ਆਦਿ ਸ਼ਾਮਲ ਹੈ।ਇਸ ਤੋਂ ਇਲਾਵਾ ਖੇਸ, ਚਾਦਰਾਂ, ਕੰਬਲ, ਗੱਦੇ ਆਦਿ ਵੀ ਬੁੱਢਾ ਦਲ ਵੱਲੋਂ ਵੰਡੇ ਗਏ ਹਨ।
ਬਾਬਾ ਬਲਬੀਰ ਸਿੰਘ ਸਿੰਘ ਨੇ ਦੱਸਿਆ ਜਿਵੇ ਕਪੂਰਥਲਾ ਤੇ ਫ਼ਿਰੋਜ਼ਪੁਰ ਜੋ ਪਿੰਡ ਦਰਿਆ ਦੀ ਮਾਰ ਹੇਠ ਆਏ ਹਨ ਉਨ੍ਹਾਂ ਇਲਾਕਿਆ ਵਿੱਚ ਬੁੱਢਾ ਦਲ ਨੇ ਰਾਹਤ ਸਮੱਗਰੀ ਭੇਜੀ।ਉਸੇ ਕੜੀ ਤਹਿਤ ਅੱਜ ਅੱਜ ਰੋਪੜ ਜਿਲ਼੍ਹੇ ਦੇ ਪਾਣੀ ਦੀ ਮਾਰ ਹੇਠ ਦੱਬੇ ਪਿੰਡਾਂ ਵਿੱਚ ਰਾਹਤ ਸਮੱਗਰੀ ਵੰਡੀ ਗਈ ਹੈ।ਤਰਨਾ ਦਲ ਹਰੀਆਂ ਵੇਲਾਂ ਨੇ ਵੀ ਰਾਸ਼ਨ ਦੇ ਨਾਲ 25 ਟਰਾਲੀਆਂ ਤੂੜੀ ਦੀਆਂ ਮਾਲ ਡੰਗਰਾਂ ਲਈ ਉਪਲੱਬਦ ਕਰਵਾਈਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਡੈਮ ਤੋ ਪਾਣੀ ਛੱਡਣ ਸਬੰਧੀ ਕਈ ਤਰ੍ਹਾਂ ਦੇ ਚਰਚੇ ਅਤੇ ਸ਼ੰਕੇ ਸਾਹਮਣੇ ਆ ਰਹੇ ਹਨ, ਜੋ ਲੋਕਾਂ ਵਿੱਚ ਗੁੱਸਾ ਪੈਦਾ ਕਰ ਰਹੇ ਹਨ।ਇਸ ਬਾਰੇ ਵੀ ਡੈਮ ਪ੍ਰਬੰਧਕਾਂ ਤੇ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਬਾਬਾ ਅਵਤਾਰ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਵਾਲੇ, ਬਾਬਾ ਨਾਗਰ ਸਿੰਘ ਤਰਨਾ ਦਲ ਮਿਸਲ ਸ਼ਹੀਦਾਂ ਹਰੀਆਂ ਵੇਲਾਂ, ਪੰਥਕ ਨਾਮਵਰ ਢਾਡੀ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਨੇ ਰਾਹਤ ਸਮੱਗਰੀ ਵੰਡਣ ਵਿੱਚ ਆਪਣਾ ਸਹਿਯੋਗ ਦਿੱਤਾ ਹੈ।ਇਸ ਸਮੇਂ ਬੁੱਢਾ ਦਲ ਦੇ ਬਾਬਾ ਸਰਵਣ ਸਿੰਘ ਮੁਝੈਲ, ਬਾਬਾ ਵਿਸ਼ਵਪ੍ਰਤਾਪ ਸਿੰਘ, ਭਾਈ ਸੁਖਵਿੰਦਰ ਸਿੰਘ ਮੋਰ, ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਯੋਧ ਸਿੰਘ, ਬਾਬਾ ਮਹਿਤਾਬ ਸਿੰਘ, ਬਾਬਾ ਲਛਮਣ ਸਿੰਘ, ਭਾਈ ਜੋਗਾ ਸਿੰਘ, ਸਤਨਾਮ ਸਿੰਘ ਮਠਿਆਈਸਰ, ਬਾਬਾ ਪਿਆਰਾ ਸਿੰਘ, ਸੁਖਦੇਵ ਸਿੰਘ ਬੁੱਢਾ ਦਲ, ਕਾਕਾ ਸਿੰਘ ਗੱਤਕਾ ਮਸਟਰ, ਬਾਬਾ ਰਣ ਸਿੰਘ, ਬਾਬਾ ਮਲੂਕ ਸਿੰਘ ਬਾਜਵਾ, ਭੁਝੰਗੀ ਰਵਿੰਦਰ ਸਿੰਘ, ਡੀ.ਸੀ ਸੋਲਖੀਆਂ, ਬਾਬਾ ਜਸਬੀਰ ਸਿੰਘ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media