Thursday, September 24, 2026

ਸਤਨਾਮ ਸਿੰਘ ਗੰਡੀਵਿੰਡ ਪੰਜਾਬ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਸੀਟੂ ਦੇ ਮੁੱਖ ਸਲਾਹਕਾਰ ਬਣੇ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਕੇਦਰੀ ਬੱਸ ਸਟੈਂਡ ‘ਤੇ ਪੰਜਾਬ ਸਟੇਟ ਟਰਾਂਸਪੋਰਟ ਵਰਕਰਜ ਯੂਨੀਅਨ ਦੀ ਇਕ ਭਰਵੀ ਮੀਟਿੰਗ PUNJ0209201928ਸੂਬਾ ਪ੍ਰਧਾਨ ਦਿਲਬਾਗ ਸਿੰਘ ਅਤੇ ਜਨਰਲ ਸਕੱਤਰ ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਿਥੇ ਨਿੱਜੀ ਟਰਾਂਸਪੋਰਟ ਕੰਪਨੀਆਂ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਲੇਬਰ ਵਿਭਾਗ ਵਲੋਂ ਕਾਮਿਆਂ ਪ੍ਰਤੀ ਆਪਣੀ ਜਿੰਮੇਵਾਰੀ ਨਾ ਨਿਭਾਉਣ ਦੀ ਆਲੋਚਨਾ ਕੀਤੀ ਗਈ।ਜਾਰੀ ਪ੍ਰੈਸ ਬਿਆਨ ਵਿੱਚ ਤਰਸੇਮ ਸਿੰਘ ਨੇ ਦੱਸਿਆ ਕਿ ਸੂਬੇ ਵਿਚੋਂ ਪੁੱਜੇ ਕਾਮਿਆਂ ਦੀ ਹਾਜਰੀ ਵਿੱਚ ਸਤਨਾਮ ਸਿੰਘ ਗੰਡੀਵਿੰਡ ਨੂੰ ਸਰਬ ਸੰਮਤੀ ਨਾਲ ਜਥੇਬੰਦੀ ਦਾ ਮੁੱਖ ਸਲਾਹਕਾਰ ਬਣਾਇਆ ਗਿਆ ਹੈ।ਜਦੋਕਿ ਜਥੇਬੰਦੀ ਵਿੱਚ ਸ਼ਾਮਿਲ ਹੋਏ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।ਸਰਬਸੰਮਤੀ ਨਾਲ ਪਾਸ ਮਤੇ `ਚ ਸਾਰੀਆ ਟਰਾਂਸਪੋਰਟ ਦੇ ਕਾਮਿਆਂ ਦੀਆਂ ਤਨਖਾਹਾਂ ਉਨਾਂ ਦੇ ਬਂੈਕ ਖਾਤਿਆਂ ਵਿੱਚ ਪਾਉਣ ਦੀ ਮੰਗ ਕੀਤੀ ਗਈ, ਕਿਉਂਕਿ ਉਨਾਂ ਦੇ ਦਸਤਖਤ ਪੂਰੀ ਤਨਖਾਹ ‘ਤੇ ਕਰਾ ਕੇ ਦਿੱਤੀ ਘੱਟ ਜਾਂਦੀ ਹੈ।ਜਥੇਬੰਦੀ ਨੇ ਕਾਮਿਆਂ ਦਾ ਈ.ਐਸ.ਆਈ ਹਸਪਤਾਲਾਂ ਵਿੱਚ ਇਲਾਜ ਨਾ ਹੋਣ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਮੁਲਾਜਮਾਂ ਕੋਲ ਈ.ਐਸ.ਆਈ ਦੇ ਕਾਰਡ ਨਾ ਹੋਣ ਕਰਕੇ ਹੋ ਰਿਹਾ ਹੈ।ਬਹੁਤੇ ਟਰਾਂਸਪੋਰਟ ਮਾਲਕਾਂ ਨੇ ਕਾਰਡ ਬਣਾ ਕੇ ਆਪਣੇ ਕੋਲ ਜਮਾਂ ਕੀਤੇ ਹੋਏ ਹਨ।
                ਇਸ ਸਮੇ ਕਾ: ਤਰਸੇਮ ਸਿੰਘ ਭਿੱਖੀਵਿੰਡ, ਨਰਿੰਦਰਪਾਲ ਸਿੰਘ ਚਮਿਆਰੀ, ਸੁੱਚਾ ਸਿੰਘ ਅਜਨਾਲਾ, ਮੇਜਰ ਸਿੰਘ ਪ੍ਰਧਾਨ ਮਿੰਨੀ ਬੱਸ ਯੂਨੀਅਨ, ਦਇਆ ਸਿੰਘ, ਮੇਜਰ ਸਿੰਘ, ਰਾਮ ਸਿੰਘ ਰਾਮਾ, ਤੇਜਿੰਦਰ ਨਾਗ, ਸਤਿੰਦਰ ਸੱਤੀ, ਜਗਦੀਸ਼ ਸਿੰਘ ਵਡਾਲਾ ਗੁਰਿੰਦਰਬੀਰ ਸਿੰਘ ਤਰਸਿੱਕਾ, ਸ਼ਮਸੇਰ ਸਿੰਘ ਸ਼ੇਰਾ, ਸੁਖਦੇਵ ਸਿੰਘ ਭੂਰਾ, ਰਾਜਿੰਦਰ ਸਿੰਘ ਜਿੰਦਾ ਸੋਹੀ, ਬਾਊ ਵਿਜੈ ਕੁਮਾਰ, ਜਸਬੀਰ ਸਭਰਾ, ਰਾਜੂ, ਦੀਪੂ, ਅਨੂਪ ਸਿੰਘ ਪ੍ਰਧਾਨ ਕਰਤਾਰ ਬੱਸ ਸਰਵਿਸ ਤੇ ਸ਼ਤਨਾਮ ਸਿੰਘ ਸੰਧੂ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply